ਸਮੈ ਰੈਨਾ ਨੇ ਆਪਣੇ ਚੈਨਲ ਤੋਂ India's Got Talent ਦੇ ਸਾਰੇ ਵੀਡੀਓ ਹਟਾਏ
Advertisement
Article Detail0/zeephh/zeephh2643719

ਸਮੈ ਰੈਨਾ ਨੇ ਆਪਣੇ ਚੈਨਲ ਤੋਂ India's Got Talent ਦੇ ਸਾਰੇ ਵੀਡੀਓ ਹਟਾਏ

India’s Got Latent: ਦਰਅਸਲ ਇਹ ਘਟਨਾ ਉਦੋਂ ਵਾਪਰੀ ਜਦੋਂ ਰਣਵੀਰ ਇਲਾਹਾਬਾਦੀਆ ਨੇ ਸਮੇ ਰੈਨਾ (Samay Raina) ਦੇ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ੋਅ ਵਿੱਚ, ਉਸਨੇ ਇੱਕ ਪ੍ਰਤੀਯੋਗੀ ਨੂੰ ਮਾਪਿਆਂ ਨਾਲ ਸਬੰਧਤ ਇੱਕ ਸਵਾਲ ਪੁੱਛਿਆ, ਜਿਸਨੇ ਨਾ ਸਿਰਫ਼ ਪ੍ਰਤੀਯੋਗੀ ਨੂੰ ਹੈਰਾਨ ਕਰ ਦਿੱਤਾ, ਸਗੋਂ ਸ਼ੋਅ ਦੇ ਦਰਸ਼ਕ ਵੀ ਹੈਰਾਨ ਕਰ ਦਿੱਤੇ।

ਸਮੈ ਰੈਨਾ ਨੇ ਆਪਣੇ ਚੈਨਲ ਤੋਂ India's Got Talent ਦੇ ਸਾਰੇ ਵੀਡੀਓ ਹਟਾਏ

India’s Got Latent: ਇੰਡੀਆ ਗੌਟ ਲੇਟੈਂਟ' ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਮਹਾਰਾਸ਼ਟਰ ਸਾਈਬਰ ਪੁਲਿਸ ਨੇ ਇਸ ਮਾਮਲੇ ਸਬੰਧੀ ਐਫ਼ਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਸਮੈ ਰੈਨਾ, ਬਲਰਾਜ ਘਈ ਤੇ ਹੋਰਨਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇਸ ਸ਼ੋਅ ਦੇ ਪ੍ਰਕਾਸ਼ਿਤ ਹਿੱਸੇ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਐਫ.ਆਈ.ਆਰ.ਦਰਜ ਕੀਤੀ ਹੈ।

ਇਸੇ ਵਿਚਾਲੇ ਸਮੈ ਰੈਨਾ ਨੇ ਪਹਿਲੀ ਵਾਰ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਵਿਵਾਦ ਨੂੰ ਪੋਸਟ ਸ਼ੇਅਰ ਕੀਤੀ ਹੈ। ਸਮੈ ਰੈਨਾ ਨੇ ਲਿਖਿਆ ਕਿ...ਜੋ ਕੁਝ ਵੀ ਹੋ ਰਿਹਾ ਹੈ, ਉਹ ਮੇਰੇ ਲਈ ਬਹੁਤ ਜ਼ਿਆਦਾ ਹੋ ਗਿਆ ਹੈ। ਮੈਂ ਆਪਣੇ ਚੈਨਲ ਤੋਂ ਸਾਰੇ ਇੰਡੀਆਜ਼ ਗੌਟ ਲੇਟੈਂਟ ਵੀਡੀਓ ਹਟਾ ਦਿੱਤੇ ਹਨ। ਮੇਰਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਹਸਾਉਣਾ ਅਤੇ ਚੰਗਾ ਸਮਾਂ ਬਿਤਾਉਣਾ ਸੀ। ਮੈਂ ਸਾਰੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀਆਂ ਪੁੱਛਗਿੱਛਾਂ ਨਿਰਪੱਖਤਾ ਨਾਲ ਪੂਰੀਆਂ ਹੋਣ। ਧੰਨਵਾਦ।

fallback

ਦਰਅਸਲ ਇਹ ਘਟਨਾ ਉਦੋਂ ਵਾਪਰੀ ਜਦੋਂ ਰਣਵੀਰ ਇਲਾਹਾਬਾਦੀਆ ਨੇ ਸਮੇ ਰੈਨਾ (Samay Raina) ਦੇ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ੋਅ ਵਿੱਚ, ਉਸਨੇ ਇੱਕ ਪ੍ਰਤੀਯੋਗੀ ਨੂੰ ਮਾਪਿਆਂ ਨਾਲ ਸਬੰਧਤ ਇੱਕ ਸਵਾਲ ਪੁੱਛਿਆ, ਜਿਸਨੇ ਨਾ ਸਿਰਫ਼ ਪ੍ਰਤੀਯੋਗੀ ਨੂੰ ਹੈਰਾਨ ਕਰ ਦਿੱਤਾ, ਸਗੋਂ ਸ਼ੋਅ ਦੇ ਦਰਸ਼ਕ ਵੀ ਹੈਰਾਨ ਕਰ ਦਿੱਤੇ। ਰਣਵੀਰ ਦੇ ਇਸ ਅਸ਼ਲੀਲ ਸਵਾਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਉਸਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ।

 

Trending news