Justin Trudeau Survey: ਭਾਰਤ ਨਾਲ ਵਿਵਾਦ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਬੁਰੀ ਖਬਰ ਆਈ ਹੈ। ਜਸਟਿਨ ਟਰੂਡੋ ਕੈਨੇਡੀਅਨ ਸਰਵੇਖਣਾਂ ਵਿੱਚ ਪਛੜ ਗਏ ਹਨ।
Trending Photos
Justin Trudeau Survey: ਭਾਰਤ ਨਾਲ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਸਰਵੇ ਦੌਰਾਨ ਹੋਏ ਖੁਲਾਸੇ ਵਿੱਚ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਕੈਨੇਡਾ-ਅਧਾਰਤ ਨਿਊਜ਼ ਪਲੇਟਫਾਰਮ ਗਲੋਬਲ ਨਿਊਜ਼ ਲਈ ਕਰਵਾਏ ਗਏ ਨਵੇਂ IPSOS ਸਰਵੇਖਣ ਅਨੁਸਾਰ 40 ਫੀਸਦੀ ਲੋਕ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਏਰੇ ਪੋਇਲੀਵਰੇ (Pierre Poilievre) ਨੂੰ ਪ੍ਰਧਾਨ ਮੰਤਰੀ ਲਈ ਆਪਣਾ ਪਸੰਦੀਦਾ ਉਮੀਦਵਾਰ ਮੰਨਦੇ ਹਨ।
ਗਲੋਬਲ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, 2025 ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਵਿੱਚ ਸਰਕਾਰ ਬਣਾਉਣ ਲਈ ਕੰਜ਼ਰਵੇਟਿਵਾਂ ਨੂੰ ਬਹੁਮਤ ਮਿਲਣ ਦੀ ਬਹੁਤ ਸੰਭਾਵਨਾ ਹੈ। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਕਾਫੀ ਵੱਧ ਗਿਆ ਹੈ। ਦਰਅਸਲ ਜਸਟਿਨ ਟਰੂਡੋ ਬਿਨਾਂ ਕੋਈ ਸਬੂਤ ਦਿੱਤੇ ਉਹ ਸਿੱਧੇ ਤੌਰ 'ਤੇ ਭਾਰਤ 'ਤੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ: Justin Trudeau News: ਹਰਦੀਪ ਸਿੰਘ ਨਿੱਝਰ ਦੇ ਮਾਮਲੇ 'ਚ ਜਸਟਿਨ ਟਰੂਡੋ ਨੇ ਭਾਰਤ 'ਤੇ ਲਾਏ ਦੋਸ਼ਾਂ ਨੂੰ ਦੁਹਰਾਇਆ
ਇਸ ਦੌਰਾਨ ਇੱਕ ਸਰਵੇਖਣ ਸਾਹਮਣੇ ਆਇਆ ਹੈ ਜਿਸ ਵਿੱਚ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਵਜੋਂ ਕੈਨੇਡੀਅਨਾਂ ਦੀ ਪਹਿਲੀ ਪਸੰਦ ਨਹੀਂ ਹਨ। ਕੈਨੇਡਾ ਵਿੱਚ 2025 ਵਿੱਚ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਕੀਤੇ ਗਏ ਸਰਵੇਖਣ ਵਿੱਚ ਕੰਜ਼ਰਵੇਟਿਵ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਪਿਏਰੇ ਪੋਇਲੀਵਰੇ (Pierre Poilievre) ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ। 40 ਫੀਸਦੀ ਲੋਕਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਲਈ ਪਹਿਲੀ ਪਸੰਦ ਮੰਨਿਆ।
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਵਰ ਨੇ ਚੋਣ ਮੁਹਿੰਮ ਵਿੱਚ ਤੇਜ਼ੀ ਜਾਰੀ ਰੱਖੀ ਹੈ, 40 ਪ੍ਰਤੀਸ਼ਤ ਕੈਨੇਡੀਅਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਲਈ ਸਭ ਤੋਂ ਵਧੀਆ ਵਿਕਲਪ ਹਨ। ਜਦੋਂ ਕਿ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਵਜੋਂ ਸਿਰਫ 31 ਫੀਸਦੀ ਲੋਕਾਂ ਨੇ ਪਸੰਦ ਕੀਤਾ। ਇਪਸੋਸ (Ipsos)ਨੇ ਇਹ ਸਰਵੇਖਣ ਕੀਤਾ ਹੈ।
ਇਪਸੋਸ ਦੇ ਸੀਈਓ ਡੈਰੇਲ ਬ੍ਰੀਕਰ ਨੇ ਕਿਹਾ ਕਿ ਇਹ ਇੱਕ ਵੱਡਾ ਫਰਕ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਕੰਜ਼ਰਵੇਟਿਵ ਪਾਰਟੀ ਬਹੁਮਤ ਵਾਲੀ ਸਰਕਾਰ ਬਣਾ ਸਕਦੀ ਹੈ। ਉਨ੍ਹਾਂ ਕਿਹਾ, 'ਸਰਵੇਖਣ 'ਤੇ ਨਜ਼ਰ ਮਾਰੀਏ ਤਾਂ ਦੇਸ਼ ਦੀ ਦਿਸ਼ਾ ਨੂੰ ਲੈ ਕੇ ਅਸੰਤੁਸ਼ਟੀ ਹੈ।' ਜਦੋਂ ਕਿ 22 ਫੀਸਦੀ ਲੋਕ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।