Ludhiana News: ਦਹੇਜ ਦੀ ਡਿਮਾਂਡ ਪੂਰੀ ਨਾ ਹੋਣ ‘ਤੇ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ, ਵਿਆਹ ਦੇ ਜੋੜੇ 'ਚ ਸੱਜੀ ਰਹਿ ਗਈ ਦੁਲਹਨ
Advertisement
Article Detail0/zeephh/zeephh2534740

Ludhiana News: ਦਹੇਜ ਦੀ ਡਿਮਾਂਡ ਪੂਰੀ ਨਾ ਹੋਣ ‘ਤੇ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ, ਵਿਆਹ ਦੇ ਜੋੜੇ 'ਚ ਸੱਜੀ ਰਹਿ ਗਈ ਦੁਲਹਨ

Ludhiana News: ਜਦੋਂ ਮੁੰਡਾ ਅਤੇ ਮੁੰਡਾ ਪੱਖ ਦਾ ਕੋਈ ਵੀ ਉੱਥੇ ਨਹੀਂ ਪਹੁੰਚਿਆ ਅਤੇ ਕਾਫੀ ਜਦੋ ਜਹਿਦ ਤੋਂ ਬਾਅਦ ਵਿਚੋਲੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਦੇ ਪਰਿਵਾਰ ਵੱਲੋਂ ਜੋ ਗੱਡੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਉਹ ਬਰਾਤ ਲੈਕੇ ਨਹੀਂ ਆ ਰਹੇ ਹਨ।

Ludhiana News: ਦਹੇਜ ਦੀ ਡਿਮਾਂਡ ਪੂਰੀ ਨਾ ਹੋਣ ‘ਤੇ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ, ਵਿਆਹ ਦੇ ਜੋੜੇ 'ਚ ਸੱਜੀ ਰਹਿ ਗਈ ਦੁਲਹਨ

Ludhiana News: ਦਹੇਜ ਦੀ ਡਿਮਾਂਡ ਪੂਰੀ ਨਾ ਹੋਣ ਤੇ ਇੱਕ ਦੁਲਾ ਬਰਾਤ ਲੈਕੇ ਲੁਧਿਆਣੇ ਨਹੀਂ ਪਹੁੰਚਿਆ। ਜਿਸ ਕਾਰਨ ਦੁਲਹਨ ਤਿਆਰ ਹੋ ਕੇ ਬਰਾਤ ਦਾ ਇੰਤਜ਼ਾਰ ਕਰਦੀ ਰਹੀ ਅਤੇ ਮੁੰਡੇ ਦੇ ਪਰਿਵਾਰ ਵੱਲੋਂ ਵਾਰ ਵਾਰ ਕੋਈ ਬਹਾਨਾ ਬਣਾਇਆ ਗਿਆ ਅਤੇ ਦੁਲਹਨ ਦਾ ਪਰਿਵਾਰ ਬਰਾਤ ਦਾ ਲੰਬੇ ਸਮੇਂ ਤੱਕ ਇੰਤਜ਼ਾਰ ਕਰਦਾ ਰਿਹਾ।

ਜਦੋਂ ਮੁੰਡਾ ਅਤੇ ਮੁੰਡਾ ਪੱਖ ਦਾ ਕੋਈ ਵੀ ਉੱਥੇ ਨਹੀਂ ਪਹੁੰਚਿਆ ਅਤੇ ਕਾਫੀ ਜਦੋ ਜਹਿਦ ਤੋਂ ਬਾਅਦ ਵਿਚੋਲੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਦੇ ਪਰਿਵਾਰ ਵੱਲੋਂ ਜੋ ਗੱਡੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਉਹ ਬਰਾਤ ਲੈਕੇ ਨਹੀਂ ਆ ਰਹੇ ਹਨ। ਵਿਚੋਲੇ ਦੀ ਇਹ ਗੱਲ ਸੁਣ ਕੇ ਕੁੜੀ ਦੇ ਪਰਿਵਾਰ ਤੇ ਕਹਿਰ ਟੁੱਟ ਗਿਆ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਵੱਲੋ ਕਈ ਮਹੀਨੇ ਤੋਂ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ।

ਵਿਆਹ ਦੇ ਕਾਰਡ ਵੰਡੇ ਜਾ ਚੁੱਕੇ ਮੈਰਿਜ ਪੈਲਸ ਵਾਲੇ ਨੂੰ ਸਾਰੇ ਪੈਸੇ ਦਿੱਤੇ ਜਾ ਚੁੱਕੇ ਸਨ ਅਤੇ ਹਰ ਤਰ੍ਹਾਂ ਦੀ ਤਿਆਰੀ ਪੂਰੀ ਸੀ ਸਿਰਫ ਬਰਾਤ ਦਾ ਇੰਤਜ਼ਾਰ ਕਰ ਰਹੇ ਸੀ। ਲੜਕੀ ਦੇ ਉਦਾਸ ਹੋਏ ਪਿਤਾ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਹ ਜਾ ਕੇ ਲੜਕੇ ਵਾਲਿਆਂ ਦੇ ਲੜਕੇ ਦਾ ਰੋਕਾ ਕਰਕੇ ਆਏ ਹਨ ਅਤੇ ਸਵੇਰੇ ਉਹਨਾਂ ਦੇ ਘਰੋਂ ਬਰਾਤ ਆਉਣੀ ਸੀ। ਕੁੜੀ ਵੀ ਦੁਲਨ ਦੇ ਜੋੜੇ ਵਿੱਚ ਸੱਜ ਕੇ ਤਿਆਰ ਸੀ ਪਰ ਪਰਿਵਾਰ ਵਾਲੇ ਉਸ ਨੂੰ ਵਿਦਾ ਨਹੀਂ ਕਰ ਪਾਏ। ਜਿਸ ਪਰਿਵਾਰ ਵਿੱਚ ਖੁਸ਼ੀਆਂ ਵਾਲਾ ਮਾਹੌਲ ਸੀ ਉਹ ਗਮ ਦੇ ਵਿੱਚ ਤਬਦੀਲ ਹੋ ਗਿਆ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਮੁੰਡੇ ਦੇ ਪਰਿਵਾਰ ਨੇ ਜੋ ਕੁਝ ਮੰਗਿਆ ਸੀ ਉਹ ਦਿੱਤਾ। ਪਰੰਤੂ ਬਾਅਦ ਵਿੱਚ ਉਹਨਾਂ ਦੀ ਮੰਗ ਇੱਕ ਗੱਡੀ ਅਤੇ 25 ਲੱਖ ਰੁਪਏ ਕੈਸ਼ ਦੀ ਹੋਰ ਵੱਧ ਗਈ। ਜਿਸ ਨੂੰ ਉਹ ਸਮੇਂ ਰਹਿੰਦੇ ਪੂਰਾ ਨਹੀਂ ਕਰ ਸਕੇ ਜਿਸ ਕਾਰਨ ਲਾੜਾ ਬਰਾਤ ਲੈ ਕੇ ਨਹੀਂ ਆਇਆ ਜਦੋਂ ਉਹ ਫੋਨ ਕਰ ਦਿੱਤਾ ਉਹ ਬਾਰ ਬਾਰ ਬਹਾਨਾ ਲਗਾਉਣ ਲੱਗੇ ਕਿ ਕਦੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੈ ਤੇ ਕੋਈ ਮੈਂਬਰ। ਅਖੀਰ ਤੱਕ ਉਹ ਇੰਤਜ਼ਾਰ ਕਰਦੇ ਰਹੇ ਮਗਰ ਕੋਈ ਵੀ ਨਹੀਂ ਪਹੁੰਚਿਆ ਅਤੇ ਆਖਿਰ ਹੁਣ ਉਹਨਾਂ ਦੀ ਬੇਟੀ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਬਿਨਾਂ ਵਿਆਹੇ ਹੀ ਰਹਿ ਗਈ।

ਉਹਨਾਂ ਨੇ ਕਿਹਾ ਕਿ ਮੁੰਡੇ ਵਾਲੇ ਦੇ ਇਸ ਵਰਤਾਵ ਕਾਰਨ ਉਹਨਾਂ ਦੇ ਪਰਿਵਾਰ ਦੀ ਬਹੁਤ ਜਿਆਦਾ ਬੇਇਜਤੀ ਝੱਲਣੀ ਪਈ ਹੈ ਜਿਸ ਕਾਰਨ ਉਹ ਹੁਣ ਥਾਣੇ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਾਉਣ ਆਏ ਹਨ। ਮੰਗ ਕਰਦੇ ਹਨ ਕਿ ਮੁੰਡੇ ਤੇ ਉਸਦੇ ਪਰਿਵਾਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

 

Trending news