Rajpura News: ਰਾਜਪੁਰਾ ਦੇ ਮਰਦਾਂਪੁਰ ਵਿੱਚ ਡੇਂਗੂ ਪਾਜ਼ੇਟਿਵ ਹੋਣ ਮਗਰੋਂ ਬੱਚੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
Trending Photos
Rajpura News: ਰਾਜਪੁਰਾ ਦੇ ਮਰਦਾਂਪੁਰ ਵਿੱਚ ਡੇਂਗੂ ਪਾਜ਼ੇਟਿਵ ਹੋਣ ਮਗਰੋਂ ਬੱਚੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਮਰਦਾਂਪੁਰ ਵਿੱਚ ਬੱਚੇ ਗਗਨਦੀਪ (14 ਸਾਲ) ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਨੂੰ ਇਲਾਜ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਨੀਲਮ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ ਸੀ। ਡੇਂਗੂ ਪਾਜ਼ੇਟਿਵ ਆਉਣ ਕਰਕੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਉਲਟੀਆਂ ਆ ਰਹੀਆਂ ਸਨ ਤੇ ਹਾਲਤ ਬਹੁਤ ਗੰਭੀਰ ਹੋਣ ਕਰਕੇ ਇਲਾਜ ਦੌਰਾਨ ਉਸ ਦੀ ਕੱਲ੍ਹ ਮੌਤ ਹੋ ਗਈ ਹੈ। ਨੀਲਮ ਹਸਪਤਾਲ ਦੇ ਡਾਕਟਰ ਸੁਮਿਤ ਨੇ ਦੱਸਿਆ ਕਿ ਪਿੰਡ ਮਰਦਾਂਪੁਰ ਵਿਖੇ ਫੋਗਿੰਗ ਵੀ ਕਰਵਾਈ ਗਈ ਹੈ ਤਾਂ ਜੋ ਇਸ ਬਿਮਾਰੀ ਤੋਂ ਹੋਰ ਕੋਈ ਲਪੇਟ ਵਿੱਚ ਨਾ ਆ ਜਾਵੇ। ਦੱਸਣਯੋਗ ਹੈ ਕਿ ਇਹ ਬੱਚਾ ਗੁਰਨਾਮ ਸਿੰਘ ਚੜੂਨੀ ਕਿਸਾਨ ਆਗੂ ਦੇ ਪਰਿਵਾਰ ਵਿੱਚੋਂ ਹੈ।
ਡੇਂਗੂ ਦਾ ਕਾਰਨ ਕੀ ਹੈ
ਮਾਹਿਰਾਂ ਦਾ ਕਹਿਣਾ ਹੈ ਕਿ ਡੇਂਗੂ ਵਾਇਰਸ ਕਾਰਨ ਹੁੰਦਾ ਹੈ। ਇਸ ਦੀਆਂ ਚਾਰ ਵੱਖ-ਵੱਖ ਕਿਸਮਾਂ ਹਨ। ਇਨ੍ਹਾਂ 'ਚ ਟਾਈਪ 1, 2, 3, 4 ਸ਼ਾਮਲ ਹੈ। ਆਮ ਭਾਸ਼ਾ ਵਿੱਚ ਇਸ ਬਿਮਾਰੀ ਨੂੰ ਹੱਡੀਆਂ ਨੂੰ ਤੋੜਨ ਵਾਲਾ ਬੁਖਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਨਾਲ ਸਰੀਰ ਅਤੇ ਜੋੜਾਂ ਵਿੱਚ ਬਹੁਤ ਦਰਦ ਹੁੰਦਾ ਹੈ।
ਡੇਂਗੂ ਕਿਵੇਂ ਫੈਲਦਾ ਹੈ
ਮਲੇਰੀਆ ਵਾਂਗ ਡੇਂਗੂ ਬੁਖਾਰ ਵੀ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਨ੍ਹਾਂ ਮੱਛਰਾਂ ਨੂੰ 'ਏਡੀਜ਼ ਮੱਛਰ' ਕਿਹਾ ਜਾਂਦਾ ਹੈ, ਜੋ ਕਿ ਬਹੁਤ ਹੀ ਦਲੇਰ ਅਤੇ ਸਾਹਸੀ ਮੱਛਰ ਹੁੰਦੇ ਹਨ ਅਤੇ ਦਿਨ ਵੇਲੇ ਵੀ ਕੱਟਦੇ ਹਨ।
ਡੇਂਗੂ ਬੁਖ਼ਾਰ ਦੇ ਲੱਛਣ
ਇਸਦੇ ਲੱਛਣ ਡੇਂਗੂ ਬੁਖ਼ਾਰ ਦੀ ਕਿਸਮ 'ਤੇ ਨਿਰਭਰ ਕਰਦੇ ਹਨ। ਡੇਂਗੂ ਬੁਖ਼ਾਰ ਦੀਆਂ ਤਿੰਨ ਕਿਸਮਾਂ ਹੇਠ ਲਿਖੇ ਅਨੁਸਾਰ ਹਨ:-
1. ਕਲਾਸੀਕਲ ਡੇਂਗੂ ਬੁਖਾਰ
2. ਡੇਂਗੂ ਹੈਮੋਰੈਜਿਕ ਬੁਖਾਰ
3. ਡੇਂਗੂ ਸ਼ੌਕ ਸਿੰਡਰੋਮ
ਕਲਾਸੀਕਲ ਡੇਂਗੂ ਬੁਖਾਰ ਇੱਕ ਸਵੈ-ਇਲਾਜ ਵਾਲੀ ਬਿਮਾਰੀ ਹੈ ਅਤੇ ਮੌਤ ਦਾ ਕਾਰਨ ਨਹੀਂ ਬਣਦੀ ਹੈ। ਜੇਕਰ ਡੇਂਗੂ ਹੈਮੋਰੈਜਿਕ ਬੁਖਾਰ ਅਤੇ ਡੇਂਗੂ ਸ਼ੌਕ ਸਿੰਡਰੋਮ ਦਾ ਇਲਾਜ ਤੁਰੰਤ ਸ਼ੁਰੂ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਾਬਤ ਹੋ ਸਕਦਾ ਹੈ। ਇਸ ਲਈ ਇਹ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਸਧਾਰਨ ਡੇਂਗੂ ਬੁਖਾਰ ਹੈ ਜਾਂ ਡੇਂਗੂ ਹੈਮੋਰੈਜਿਕ ਬੁਖਾਰ ਅਤੇ ਡੇਂਗੂ ਸ਼ੌਕ ਸਿੰਡਰੋਮ। ਇਨ੍ਹਾਂ ਦੀ ਪਛਾਣ ਹੇਠਾਂ ਦਿੱਤੇ ਲੱਛਣਾਂ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ।