US Deportation 2nd Flight: ਕਰਜ਼ਾ ਚੁੱਕ ਕੇ ਤਲਾਣੀ ਦਾ ਨੌਜਵਾਨ ਅਮਰੀਕਾ ਗਿਆ ਸੀ; ਡਿਪੋਰਟ ਹੋਣ ਨਾਲ ਪਰਿਵਾਰ ਵਿੱਚ ਮਾਯੂਸੀ ਛਾਈ
Advertisement
Article Detail0/zeephh/zeephh2647523

US Deportation 2nd Flight: ਕਰਜ਼ਾ ਚੁੱਕ ਕੇ ਤਲਾਣੀ ਦਾ ਨੌਜਵਾਨ ਅਮਰੀਕਾ ਗਿਆ ਸੀ; ਡਿਪੋਰਟ ਹੋਣ ਨਾਲ ਪਰਿਵਾਰ ਵਿੱਚ ਮਾਯੂਸੀ ਛਾਈ

US Deportation 2nd Flight: ਅਮਰੀਕਾ 1 ਹੋਰ ਜਹਾਜ਼ 'ਚ ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਰਿਹਾ ਹੈ।

US Deportation 2nd Flight: ਕਰਜ਼ਾ ਚੁੱਕ ਕੇ ਤਲਾਣੀ ਦਾ ਨੌਜਵਾਨ ਅਮਰੀਕਾ ਗਿਆ ਸੀ; ਡਿਪੋਰਟ ਹੋਣ ਨਾਲ ਪਰਿਵਾਰ ਵਿੱਚ ਮਾਯੂਸੀ ਛਾਈ

US Deportation 2nd Flight (ਜਗਮੀਤ ਸਿੰਘ): ਅਮਰੀਕਾ 1 ਹੋਰ ਜਹਾਜ਼ 'ਚ ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਰਿਹਾ ਹੈ। ਜਹਾਜ਼ ਅੱਜ (15 ਫਰਵਰੀ) ਰਾਤ 10.15 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ। ਇਸ ਵਿੱਚ ਉਡਾਣ ਵਿੱਚ ਇੱਕ ਨੌਜਵਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਤਲਾਣੀ ਪਿੰਡ ਦੇ ਵਾਰਡ ਨੰਬਰ ਇੱਕ ਦਾ ਰਹਿਣ ਵਾਲਾ ਗੁਰਮੀਤ ਸਿੰਘ ਹੈ। 

ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਮੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ੀ ਰੋਟੀ ਦੀ ਭਾਲ ਵਿੱਚ 12 ਨਵੰਬਰ 2024 ਵਿੱਚ ਅਮਰੀਕਾ 40 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ। ਉਸ ਨੂੰ ਭੇਜਣ ਲਈ ਪਰਿਵਾਰ ਵੱਲੋਂ ਕਰਜ਼ਾ ਚੁੱਕਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਬਾਹਰ ਭੇਜਿਆ ਗਿਆ ਪਰ ਟਰੰਪ ਸਰਕਾਰ ਦੇ ਇਸ ਫੈਸਲੇ ਨੇ ਉਨ੍ਹਾਂ ਦੇ ਬੇਟੇ ਨੂੰ ਡਿਪੋਰਟ ਕਰ ਦਿੱਤਾ ਹੈ। ਜਿਸ ਦੇ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਏਜੰਟਾਂ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇ।

ਅਮਰੀਕਾ 2 ਹੋਰ ਜਹਾਜ਼ਾਂ 'ਚ ਗੈਰ-ਕਾਨੂੰਨੀ ਤਰੀਕੇ ਨਾਲ ਆਏ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਰਿਹਾ ਹੈ। ਇਨ੍ਹਾਂ 'ਚੋਂ ਇਕ ਜਹਾਜ਼ ਅੱਜ (15 ਫਰਵਰੀ) ਰਾਤ 10.15 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ।

ਇਹ ਵੀ ਪੜ੍ਹੋ : US Deportation: ਅਮਰੀਕਾ ਅੱਜ 119 ਭਾਰਤੀਆਂ ਨੂੰ ਜ਼ਬਰਨ ਭੇਜੇਗਾ, ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਜਹਾਜ਼ਾਂ ਨੂੰ ਲੈਂਡ ਕਰਨਾ ਗਲਤ ਹੈ। ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਡਿਪੋਰਟ ਕੀਤੇ ਗਏ ਲੋਕਾਂ ਵਿਚ ਵੱਖ-ਵੱਖ ਰਾਜਾਂ ਦੇ ਲੋਕ ਸਨ। ਫਿਰ ਅੰਮ੍ਰਿਤਸਰ ਵਿਚ ਜਹਾਜ਼ ਕਿਉਂ ਉਤਾਰੇ ਜਾ ਰਹੇ ਹਨ?

ਇਹ ਵੀ ਪੜ੍ਹੋ : Taran Taran News: ਦੇਰ ਰਾਤ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਹੋਈ ਮੁੱਠਭੇੜ, ਬਦਮਾਸ਼ ਦੇ ਪੈਰ 'ਤੇ ਲੱਗੀ ਗੋਲੀ

Trending news