Kotkapura Accident News: ਸੜਕ ਹਾਦਸੇ ਵਿੱਚ ਤਿੰਨ ਧੀਆਂ ਦੇ ਪਿਉ ਦੀ ਮੌਤ
Advertisement
Article Detail0/zeephh/zeephh2647331

Kotkapura Accident News: ਸੜਕ ਹਾਦਸੇ ਵਿੱਚ ਤਿੰਨ ਧੀਆਂ ਦੇ ਪਿਉ ਦੀ ਮੌਤ

Kotkapura Accident News:  ਕੋਟਕਪੂਰਾ ਦੇ ਬੱਸ ਸਟੈਂਡ ਨੇੜੇ ਇਕ ਗਲੀ ਵਿੱਚ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਉਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਇੱਕ ਨੌਜਵਾਨ ਦੀ ਜਾਨ ਚਲੀ ਗਈ। 

Kotkapura Accident News: ਸੜਕ ਹਾਦਸੇ ਵਿੱਚ ਤਿੰਨ ਧੀਆਂ ਦੇ ਪਿਉ ਦੀ ਮੌਤ

Kotkapura Accident News: ਕੋਟਕਪੂਰਾ ਦੇ ਬੱਸ ਸਟੈਂਡ ਨੇੜੇ ਇਕ ਗਲੀ ਵਿੱਚ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਉਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਜਸਪਾਲ ਸਿੰਘ ਉਮਰ 30 ਸਾਲ ਸਥਾਨਕ ਦੇਵੀਵਾਲਾ ਰੋਡ ਕੋਟਕਪੂਰਾ ਦਾ ਰਹਿਣ ਵਾਲਾ ਸੀ ਜੋ ਆਪਣੇ ਪਿੱਛੇ ਤਿੰਨ ਛੋਟੀਆਂ-ਛੋਟੀਆਂ ਧੀਆਂ ਅਤੇ ਪਤਨੀ ਨੂੰ ਛੱਡ ਗਿਆ।

ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਸਿਟੀ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਦੁੱਖ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਜੇਕਰ ਉਸਦੇ ਬੇਟੇ ਨੂੰ ਹਾਦਸਾ ਹੋਣ ਦੇ ਸਮੇਂ ਚੁੱਕ ਕੇ ਹਸਪਤਾਲ ਲੈ ਜਾਂਦੇ ਤਾਂ ਉਹਦੀ ਸ਼ਾਇਦ ਜਾਨ ਬਚ ਜਾਂਦੀ। ਉਸ ਦੀਆਂ ਤਿੰਨ ਛੋਟੀਆਂ ਧੀਆਂ ਹਨ।

ਸਿਮਰਨ ਸਿੰਘ ਐਮਸੀ ਨੇ ਦੱਸਿਆ ਅੰਮ੍ਰਿਤਪਾਲ ਸਿੰਘ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਆਪਸ ਟਕਰਾ ਗਏ ਜਿਸ ਵਿੱਚ ਉਸਦੀ ਮੌਤ ਹੋ ਗਈ। ਆਈਓ ਇਕਬਾਲ ਸਿੰਘ ਨੇ ਦੱਸਿਆ ਅੱਜ ਸਵੇਰੇ ਵੇਲੇ ਕੂਕੀ ਐਮਸੀ ਵਾਲੀ ਗਲੀ ਵਿਚ ਇਕ ਹਾਦਸਾ ਹੋਇਆ ਹੈ।

ਇਹ ਵੀ ਪੜ੍ਹੋ : Machhiwara News: 31 ਲੱਖ ਰੁਪਏ ਖ਼ਰਚ ਕੇ ਪਤਨੀ ਨੂੰ ਭੇਜਿਆ ਕੈਨੇਡਾ; ਵਿਦੇਸ਼ ਪੁੱਜ ਪਤੀ ਨੂੰ ਭੇਜਿਆ ਤਲਾਕ

ਨੌਜਵਾਨ ਅੰਮ੍ਰਿਤਪਾਲ ਸਿੰਘ ਜੋ ਕਿ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਐਕਸੀਡੈਂਟ ਵਿੱਚ ਉਸਦੀ ਮੌਤ ਹੋ ਮੌਤ ਹੋ ਗਈ ਦੂਸਰੇ ਮੋਟਰਸਾਈਕਲ ਸਵਾਰ ਜੋ ਸਰਾਵਾਂ ਪਿੰਡ ਦੇ ਰਹਿਣ ਵਾਲੇ ਹਨ ਉਹ ਵੀ ਹਸਪਤਾਲ ਵਿਚ ਦਾਖ਼ਲ ਹਨ। ਮ੍ਰਿਤਕ ਨੌਜਵਾਨ ਦੇ ਘਰਦਿਆਂ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਫਾਜ਼ਿਲਕਾ ਜ਼ਿਲੇ ਦੇ ਅਬੋਹਰ ਦੇ ਪਿੰਡ ਖਿੱਪਾਂਵਾਲੀ 'ਚ ਦਰਦਨਾਕ ਘਟਨਾ ਸਾਹਮਣੇ ਆਈ ਹੈ। 37 ਸਾਲਾ ਬਲਜੀਤ ਸਿੰਘ ਦੀ ਲਾਸ਼ ਪਿੰਡ ਦੇ ਵਾਟਰ ਵਰਕਰਾਂ ਦੀ ਟੈਂਕੀ ਵਿੱਚੋਂ ਬਰਾਮਦ ਹੋਈ ਹੈ। ਬਲਜੀਤ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ। ਮਾਮਲੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰਕ ਮੈਂਬਰ ਇੱਕ ਹਫ਼ਤੇ ਤੋਂ ਭਾਲ ਕਰ ਰਹੇ ਸਨ
ਜਾਣਕਾਰੀ ਅਨੁਸਾਰ ਬਲਜੀਤ ਸਿੰਘ ਚਾਰ ਧੀਆਂ ਦਾ ਪਿਤਾ ਅਤੇ ਛੇ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਇੱਕ ਹਫ਼ਤਾ ਪਹਿਲਾਂ ਉਹ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣਾ ਖੂਈਖੇੜਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਇਹ ਵੀ ਪੜ੍ਹੋ : US Deportation: ਅਮਰੀਕਾ ਅੱਜ 119 ਭਾਰਤੀਆਂ ਨੂੰ ਜ਼ਬਰਨ ਭੇਜੇਗਾ, ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ

Trending news