DPE Protest News: ਪੰਜਾਬ ਦੇ ਸਿੱਖਿਆ ਮੰਤਰੀ ਦੇ ਪਿੰਡ ਨਜ਼ਦੀਕੀ ਪਿੰਡ ਢੇਰ ਵਿਖੇ ਡੀਪੀਈ ਯੂਨੀਅਨ ਦੇ ਉਮੀਵਾਰ ਰੋਸ ਵਜੋਂ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ ਹਨ।
Trending Photos
DPE Protest News (ਬਿਮਲ ਸ਼ਰਮਾ): 168 ਡੀਪੀਈ ਯੂਨੀਅਨ ਦੇ ਕੁਝ ਸਾਥੀ ਅੱਜ ਸਿੱਖਿਆ ਮੰਤਰੀ ਦੇ ਪਿੰਡ ਦੇ ਨਜ਼ਦੀਕ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ। ਉਨ੍ਹਾਂ ਨੂੰ ਨਿਯੁਕਤੀ ਪੱਤਰ ਤੇ ਸਟੇਸ਼ਨ ਅਲਾਟਮੈਂਟ ਦੇ ਪੱਤਰ ਮਿਲ ਚੁੱਕੇ ਸਨ ਪਰ ਹਾਈ ਕੋਰਟ ਤੋਂ ਸਟੇਅ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਕਿ ਇਹ ਸਟੇਅ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗਲਤੀ ਕਾਰਨ ਲੱਗੀ ਹੈ ਕਿਉਂਕਿ ਉਨ੍ਹਾਂ ਨੇ ਐਡਵਰਟਾਈਜਮੈਂਟ ਵਿੱਚ ਪੀਐਸ ਟੈਟ ਦੀ ਸ਼ਰਤ ਰੱਖੀ ਸੀ ਮਗਰ ਫਿਜੀਕਲ ਐਜੂਕੇਸ਼ਨ ਦਾ ਕਦੇ ਵੀ ਟੈਟ ਨਹੀਂ ਹੋਇਆ। ਇਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਡਬਲ ਬੈਂਚ ਅੱਗੇ ਕੇਸ ਰੱਖੇ ਤੇ 168 ਡੀਪੀਈ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਇਸ ਕਾਰਨ ਕੁਝ ਉਮੀਦਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਜ਼ਦੀਕੀ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ। ਇਨ੍ਹਾਂ ਉਮੀਦਵਾਰਾਂ ਦੇ ਮੁਤਾਬਕ 23 ਅਗਸਤ 2023 ਨੂੰ ਇਨ੍ਹਾਂ ਦਾ ਕੇਸ ਲੱਗ ਗਿਆ ਸੀ ਤੇ 26 ਅਗਸਤ 2023 ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਸਨ। ਪੰਜਾਬ ਐਜੂਕੇਸ਼ਨ ਬੋਰਡ ਵੱਲੋਂ 30 /08/2023 ਨੂੰ ਸਟੇਸ਼ਨ ਅਲਾਟਮੈਂਟ ਕਰ ਦਿੱਤੇ ਗਏ ਸਨ।
ਇਸ ਦਰਮਿਆਨ 2/9/2023 ਨੂੰ ਹਾਈ ਕੋਰਟ ਨੇ ਇਸ ਉਤੇ ਸਟੇਅ ਲਗਾ ਦਿੱਤੀ ਸੀ। ਇਸ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗਲਤੀ ਹੈ ਕਿਉਂਕਿ ਉਨ੍ਹਾਂ ਨੇ ਇਸ਼ਤਿਹਾਰ ਵਿੱਚ ਪੀਐਸ ਟੈਟ ਦੀ ਸ਼ਰਤ ਰੱਖੀ ਗਈ ਸੀ ਪਰ ਪਹਿਲਾਂ ਕਦੇ ਵੀ ਫਿਜੀਕਲ ਐਜੂਕੇਸ਼ਨ ਦਾ ਟੈਟ ਨਹੀਂ ਹੋਇਆ। ਕੁਝ ਉਮੀਦਵਾਰ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਕੋਲ ਸੋਸ਼ਲ ਸਾਇੰਸ ਦਾ ਟੈਟ ਹੈ।
ਇਹ ਵੀ ਪੜ੍ਹੋ : Punjab News: ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ- ਬਰੀ ਹੋਣ ਤੋਂ ਬਾਅਦ ਵੀ ਕਿੰਨੇ ਕੈਦੀ ਜੇਲ੍ਹ 'ਚ ਹਨ?
ਉਹ ਸੋਸ਼ਲ ਸਾਇੰਸ ਦਾ ਟੈਟ ਵਿਖਾ ਕੇ ਆਪਣੇ ਆਪ ਨੂੰ ਯੋਗ ਦੱਸ ਰਹੇ ਹਨ। ਫਿਜੀਕਲ ਐਜੂਕੇਸ਼ਨ ਸਬਜੈਕਟ ਤੇ ਸੋਸ਼ਲ ਸਾਇੰਸ ਦਾ ਟੈਟ ਕਾਊਂਟ ਨਹੀਂ ਹੁੰਦਾ ਜਿਸ ਕਰਕੇ ਹਾਈ ਕੋਰਟ ਨੇ ਸਟੇਟਮੈਂਟ ਗਲਤ ਦਿੱਤੀ ਹੈ। ਸਰਕਾਰ ਨੂੰ ਅਪੀਲ ਹੈ ਕਿ ਉਹ ਡਬਲ ਬੈਂਚ ਅੱਗੇ ਕੇਸ ਰੱਖੇ ਅਤੇ 168 ਡੀਪੀਈ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਇਹ ਵੀ ਪੜ੍ਹੋ : Punjab News: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਪੰਜਾਬ ਦਾ ਕਾਰਜਕਾਰੀ ਰਾਜਪਾਲ ਲਗਾਉਣ ਦੀਆਂ ਕਨਸੋਆਂ!