Patiala News: ਪਟਿਆਲਾ ਦੀ ਇੱਕ ਕਲੋਨੀ ਵਿੱਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।
Trending Photos
Patiala News: ਪਟਿਆਲਾ ਦੇ ਮਾਰਕਲ ਕਲੋਨੀ ਤੋਂ ਆਈ ਦੁਖਦਾਈ ਖਬਰ, ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਭੇਦ ਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ। ਪਤੀ ਪਤਨੀ, ਅਤੇ 2 ਛੋਟੇ ਛੋਟੇ ਬੱਚੇ ਸ਼ਮਿਲ ਹਨ। ਇਹ ਪਰਵਾਸੀ ਦੱਸੇ ਜਾ ਰਹੇ ਹਨ। ਰਾਤ ਨੂੰ ਕਮਰੇ ਵਿੱਚ ਕੋਲੇ ਵਾਲੀ ਅੰਗੀਠੀ ਵਾਲ ਕੇ ਸੁੱਤੇ ਪਏ ਸਨ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਿਹਾਰ ਤੋਂ ਪਰਵਾਸੀ ਪਰਿਵਾਰ ਪੰਜਾਬ ਵਿੱਚ ਚੰਗੇ ਭਵਿੱਖ ਦੇ ਲਈ ਆਇਆ ਸੀ। ਕਾਬਿਲੇਗੌਰ ਹੈ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਤੇ ਉਸ ਦੀ ਪਤਨੀ ਤੇ ਉਸ ਦੇ ਧੀ-ਪੁੱਤਰ ਘਰ ਵਿੱਚ ਠੰਢ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ। ਇਸ ਤੋਂ ਬਾਅਦ ਉਹ ਸੌਂ ਗਏ ਤੇ ਅਚਾਨਕ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ : Punjab Vigilance Bureau: ਵਿਜੀਲੈਂਸ ਜਾਂਚ ਤੋਂ ਪਹਿਲਾਂ ਪਾਵਰਕਾਮ ਦੀ ਫਾਈਲ ਗੁੰਮ, ਥਰਮਲ ਪਲਾਂਟ ਦੀ ਪਹਿਲੀ ਬੋਲੀ ਦਸਤਾਵੇਜ਼ ਗਾਇਬ
ਦੱਸ ਦਈਏ ਕਿ ਅੰਗੀਠੀ ਦਾ ਧੂੰਆਂ ਚੜ੍ਹਨ ਕਾਰਨ ਬੱਚਿਆਂ ਸਣੇ ਮਾਤਾ-ਪਿਤਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਵਾਬ ਕੁਮਾਰ ਉਸ ਦੀ ਪਤਨੀ ਤੇ ਬੇਟੀ ਰੁਕਾਇਆ (4 ਸਾਲ), ਬੇਟਾ ਅਰਮਾਨ ਕੁਮਾਰ ਹੈ (2 ਮਹੀਨੇ) ਵਜੋਂ ਹੋਈ ਹੈ। ਫਿਲਹਾਲ ਮੌਕੇ ਉਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਿਸ ਨੇ ਮ੍ਰਿਤਕ ਪਰਿਵਾਰ ਦੀ ਲਾਸ਼ਾਂ ਨੂੰ ਪਟਿਆਲਾ ਦੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਿੱਥੇ ਉਨ੍ਹਾਂ ਦਾ ਸਵੇਰ ਚੜ੍ਹਦੇ ਹੀ ਪੋਸਟਮਾਰਟਮ ਹੋਵੇਗਾ। ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ 'ਚ ਕੰਮ ਕਰਦਾ ਸੀ।
ਕਾਬਿਲੇਗੌਰ ਹੈ ਕਿ ਅੰਗੀਠੀ ਬਾਲ ਕੇ ਬੰਦ ਕਮਰੇ ਵਿੱਚ ਸੌਣ ਤੋਂ ਵੀ ਬਚਣਾ ਚਾਹੀਦਾ ਹੈ। ਇਸ ਦਾ ਧੂੰਆਂ ਤੁਹਾਡਾ ਦਮ ਘੁੱਟ ਸਕਦਾ ਹੈ। ਅਸਥਮਾ ਅਤੇ ਸਾਹ ਦੇ ਰੋਗੀਆਂ ਨੂੰ ਗਲਤੀ ਨਾਲ ਵੀ ਇਸ ਵਿੱਚ ਨਹੀਂ ਸੌਣਾ ਚਾਹੀਦਾ। ਅਸਲ ਵਿੱਚ ਜਦੋਂ ਚੁੱਲ੍ਹੇ ਵਿੱਚ ਰੱਖੀ ਲੱਕੜ ਅਤੇ ਕੋਲਾ ਸੜਦਾ ਹੈ ਤਾਂ ਉਸ ਵਿੱਚੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ ਅਤੇ ਕਮਰੇ ਵਿੱਚ ਆਕਸੀਜਨ ਘੱਟ ਜਾਂਦੀ ਹੈ। ਕਾਰਬਨ ਮੋਨੋਆਕਸਾਈਡ ਸਾਹ ਰਾਹੀਂ ਸਰੀਰ ਵਿੱਚ ਫੈਲਦਾ ਹੈ, ਜੋ ਨੁਕਸਾਨਦੇਹ ਹੈ।
ਇਹ ਵੀ ਪੜ੍ਹੋ : Sadhu Dharamsot Arrest News: ਈਡੀ ਵੱਲੋਂ ਗ੍ਰਿਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼