US Deport Indian: ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਮਸਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ US ਵੱਲੋਂ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਭਲ਼ਕੇ ਅੰਮ੍ਰਿਤਸਰ ਲੈਂਡ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।
Trending Photos
US Deport Indian: ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਮਸਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ US ਵੱਲੋਂ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਭਲ਼ਕੇ ਅੰਮ੍ਰਿਤਸਰ ਲੈਂਡ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕੀ ਸਰਕਾਰ ਵੱਲੋਂ ਲਗਭਗ 119 ਹੋਰ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਸਖ਼ਤ ਫੈਸਲਾ ਲਿਆ ਗਿਆ ਹੈ।
ਇਸ ਵਿੱਚ ਪੰਜਾਬ-67, ਹਰਿਆਣਾ- 33, ਗੁਜਰਾਤ- 8. ਯੂ.ਪੀ- 3, ਗੋਆ- 2, ਮਹਾਰਾਸ਼ਟਰ - 2, ਰਾਜਸਥਾਨ - 2, ਹਿਮਾਚਲ ਪ੍ਰਦੇਸ਼-1, ਜੰਮੂ ਅਤੇ ਕਸ਼ਮੀਰ - 1 ਨਾਗਰਿਕ ਸ਼ਾਮਲ ਹੈ। ਸੂਤਰਾਂ ਅਨੁਸਾਰ ਗ਼ੈਰ ਕਾਨੂੰਨੀ ਤੌਰ ’ਤੇ ਅਮਰੀਕਾ ’ਚ ਰਹਿ ਰਹੇ 119 ਭਾਰਤੀਆਂ ਨੂੰ 15 ਫਰਵਰੀ ਨੂੰ ਅਮਰੀਕਾ ਦੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਲਿਆਂਦਾ ਜਾਵੇਗਾ।
ਕਾਬਿਲੇਗੌਰ ਹੈ ਕਿ ਲੰਘੀ ਪੰਜ ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਸਰਕਾਰ ਨੇ ਅਮਰੀਕੀ ਫ਼ੌਜੀ ਜਹਾਜ਼ ਸੀ-17 ’ਚ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜ ਦਿੱਤਾ ਸੀ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੇ ਇਸ ਜਹਾਜ਼ ’ਚ ਗੁਜਰਾਤ ਦੇ 33, ਹਰਿਆਣਾ ਦੇ 33, ਪੰਜਾਬ ਦੇ 30, ਮਹਾਰਾਸ਼ਟਰ ਦੇ 3, ਚੰਡੀਗੜ੍ਹ ਦੇ 2 ਤੇ ਯੂਪੀ ਦੇ 3 ਲੋਕ ਸਵਾਰ ਸਨ।
ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਚੰਡੀਗੜ੍ਹ ਵਿੱਚ 5ਵੀਂ ਮੀਟਿੰਗ, ਡੱਲੇਵਾਲ ਸਮੇਤ 28 ਕਿਸਾਨ ਆਗੂ ਹਿੱਸਾ ਲੈਣਗੇ
ਇਨ੍ਹਾਂ ’ਚ ਤਿੰਨ ਔਰਤਾਂ ਅਤੇ ਇਕ ਬੱਚਾ ਵੀ ਸ਼ਾਮਲ ਸੀ। ਡਿਪੋਰਟ ਕੀਤੇ ਗਏ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਸਾਰਿਆਂ ਨੂੰ ਬੇੜੀਆਂ ’ਚ ਬੰਨ੍ਹ ਕੇ ਲਿਆਂਦਾ ਗਿਆ ਸੀ। ਹਾਲਾਤ ਇਹ ਸਨ ਕਿ ਕਿਸੇ ਨੂੰ ਆਪਣੀ ਸੀਟ ਤੋਂ ਉੱਠਣ ਤੱਕ ਦੀ ਇਜਾਜ਼ਤ ਨਹੀਂ ਸੀ। ਭਾਰਤੀਆਂ ਨੂੰ ਇਸ ਤਰ੍ਹਾਂ ਡਿਪੋਰਟ ਕਰਨ ਦਾ ਦੇਸ਼ ’ਚ ਸਖ਼ਤ ਵਿਰੋਧ ਹੋਇਆ ਸੀ। ਇਹ ਮਾਮਲਾ ਵਿਰੋਧੀ ਪਾਰਟੀਆਂ ਨੇ ਸੰਸਦ ’ਚ ਵੀ ਚੁੱਕਿਆ ਸੀ।
ਇਹ ਵੀ ਪੜ੍ਹੋ : ਟਰੰਪ ਨੇ ਕੀਤੀਆਂ PM ਮੋਦੀ ਦੀਆਂ ਸਿਫ਼ਤਾਂ, ਬੋਲੇ- ਭਾਰਤ ਅਤੇ ਅਮਰੀਕਾ ਲਈ ਇਕੱਠੇ ਰਹਿਣਾ ਮਹੱਤਵਪੂਰਨ