Punjab News: ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਚੱਲ ਰਹੇ ਵਾਹਨਾਂ ਤੇ ਬਾਹਰੀ ਸੂਬਿਆਂ ਤੋਂ ਆ ਰਹੇ ਵਾਹਨਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਇਹ ਫੈਸਲਾ ਹਿਮਾਚਲ ਘੁੰਮਣ ਆਉਣ ਵਾਲੇ ਸੈਲਾਨੀਆਂ ਲਈ ਕਾਫੀ ਅਹਿਮ ਹੈ।
Trending Photos
Punjab News: ਜੇਕਰ ਤੁਸੀਂ ਹਿਮਾਚਲ ਪ੍ਰਦੇਸ਼ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ। ਹਿਮਾਚਲ ਦੀ ਕਾਂਗਰਸ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ 'ਚ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਦਾਖਲ ਹੋਣ 'ਤੇ ਰੋਕ ਹੋਵੇਗੀ। ਇਸ ਦੇ ਨਾਲ ਹੀ ਵਾਹਨਾਂ 'ਤੇ ਸਟਿੱਕਰ ਅਤੇ ਨਾਮ ਲਿਖੇ ਹੋਣ 'ਤੇ ਵੀ ਵਾਹਨ ਹਿਮਾਚਲ ਪ੍ਰਦੇਸ਼ ਵਿੱਚ ਵੜਨ ਨਹੀਂ ਦਿੱਤੇ ਜਾਣਗੇ।
ਗਰਮੀਆਂ ਵਿੱਚ ਲੋਕ ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਘੁੰਮਣ ਜਾਂਦੇ ਹਨ। ਇਸ ਤਰ੍ਹਾਂ ਜ਼ਿਆਦਾਤਰ ਲੋਕ ਆਪਣੇ ਨਿੱਜੀ ਵਾਹਨ ਲੈ ਕੇ ਸੈਰ ਕਰਨ ਜਾਂਦੇ ਹਨ। ਜੇਕਰ ਤੁਸੀਂ ਪੰਜਾਬ ਦੇ ਵਸਨੀਕ ਹੋ ਅਤੇ ਹਿਮਾਚਲ ਜਾਣ ਦਾ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ, ਕਿਉਂਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਵਿਚੋਂ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : Pearl Scam: ਹੁਣ SIT ਕਰੇਗੀ 60 ਹਜ਼ਾਰ ਕਰੋੜ ਦੇ ਘੁਟਾਲੇ ਦੀ ਜਾਂਚ; ਜਾਣੋ ਪੂਰਾ ਮਾਮਲਾ
ਸਰਕਾਰ ਦੇ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਨੇਮ ਪਲੇਟ ਲਗਾ ਕੇ ਸੜਕਾਂ 'ਤੇ ਨਹੀਂ ਘੁੰਮ ਸਕੇਗਾ। ਸਿਰਫ਼ ਸਰਕਾਰੀ ਵਾਹਨਾਂ ਨੂੰ ਹੀ ਇਸ ਦੀ ਇਜਾਜ਼ਤ ਹੈ। ਹਿਮਾਚਲ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਬਿਨਾਂ ਨੰਬਰ ਪਲੇਟਾਂ ਦੇ ਚੱਲਣ ਵਾਲੇ ਵਾਹਨਾਂ ਦੀ ਚੈਕਿੰਗ ਕਰਨ ਅਤੇ ਸੜਕਾਂ 'ਤੇ ਉਤਰਨ ਵਾਲਿਆਂ ਨੂੰ ਆਪਣੀਆਂ ਪੋਸਟਾਂ ਦੀਆਂ ਨੇਮ ਪਲੇਟਾਂ ਨਾਲ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਕਾਬਿਲੇਗੌਰ ਹੈ ਕਿ ਬੀਤੇ ਦਿਨ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਸੀ ਕਿ ਸਰਕਾਰੀ ਵਾਹਨਾਂ ਤੋਂ ਬਾਅਦ ਹੁਣ ਹਿਮਾਚਲ ਵਿੱਚ 15 ਸਾਲ ਪੁਰਾਣੇ ਨਿੱਜੀ ਵਾਹਨਾਂ ਨੂੰ ਸੜਕਾਂ ਤੋਂ ਹਟਾਉਣਾਹੋਵੇਗਾ। ਇਸ ਲਈ ਸਰਕਾਰ ਜਲਦੀ ਸਕ੍ਰੈਪ ਪਾਲਿਸੀ ਲੈ ਕੇ ਆਵੇਗੀ।
ਇਹ ਵੀ ਪੜ੍ਹੋ : Punjab News: ਮਲੋਟ 'ਚ ਵਿਅਕਤੀ ਦਾ ਕਤਲ, ਗੁਆਂਢੀ 'ਤੇ ਲੱਗਿਆ ਇਲਜ਼ਾਮ