Batala News: ਬਟਾਲਾ 'ਚ ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਅਣਪਛਾਤਿਆਂ ਵੱਲੋਂ ਫਾਇਰਿੰਗ, ਪ੍ਰਿੰਸੀਪਲ ਦੀ ਬਚੀ ਜਾਨ
Advertisement
Article Detail0/zeephh/zeephh2472062

Batala News: ਬਟਾਲਾ 'ਚ ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਅਣਪਛਾਤਿਆਂ ਵੱਲੋਂ ਫਾਇਰਿੰਗ, ਪ੍ਰਿੰਸੀਪਲ ਦੀ ਬਚੀ ਜਾਨ

Bullets Fired On Principal Batala News Update:ਬਟਾਲਾ 'ਚ ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਅਣਪਛਾਤਿਆਂ ਵੱਲੋਂ ਫਾਇਰਿੰਗ, ਪ੍ਰਿੰਸੀਪਲ ਦੀ ਬਚੀ ਜਾਨ

 

Batala News: ਬਟਾਲਾ 'ਚ ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਅਣਪਛਾਤਿਆਂ ਵੱਲੋਂ ਫਾਇਰਿੰਗ, ਪ੍ਰਿੰਸੀਪਲ ਦੀ ਬਚੀ ਜਾਨ

Batala News/ਨਿਤਿਨ ਲੂਥਰਾ: ਬਟਾਲਾ ਦੇ ਇਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਕਾਰ 'ਤੇ ਐਤਵਾਰ ਰਾਤ ਨੂੰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਕਾਰ ਨੂੰ ਲੱਗੀ ਅਤੇ ਪ੍ਰਿੰਸੀਪਲ ਵਾਲ-ਵਾਲ ਬਚ ਗਿਆ, ਜਦੋਂ ਕਿ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਜਵਾਬੀ ਗੋਲੀਬਾਰੀ ਕੀਤੀ ਪਰ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਮੌਕੇ ਤੋਂ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੈਰੀਗੋਲਡ ਪਬਲਿਕ ਸਕੂਲ ਬਟਾਲਾ ਦੇ ਪ੍ਰਿੰਸੀਪਲ ਹਰਪਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਹ ਆਪਣੇ ਫਾਰਚੂਨਰ ਵਿੱਚ ਕਾਦੀਆ ਰਾਜਪੂਤਾਨ ਵਿੱਚ ਪੰਪ ਤੋਂ ਘਰ ਜਾ ਰਿਹਾ ਸੀ। ਰਸਤੇ 'ਚ ਅਚਾਨਕ ਇਕ ਤੇਜ਼ ਰਫਤਾਰ ਕਾਰ ਉਨ੍ਹਾਂ ਦੀ ਕਾਰ ਦੇ ਬਰਾਬਰ ਆ ਗਈ ਅਤੇ ਉਸ 'ਚ ਬੈਠੇ ਇਕ ਨੌਜਵਾਨ ਨੇ ਪਿਸਤੌਲ ਨਾਲ ਉਨ੍ਹਾਂ 'ਤੇ ਦੋ ਗੋਲੀਆਂ ਚਲਾ ਦਿੱਤੀਆਂ। 

ਇਹ ਵੀ ਪੜ੍ਹੋ: Pratap Bajwa News:  LOP ਪ੍ਰਤਾਪ ਬਾਜਵਾ ਦੀ ਚੋਣ ਕਮਿਸ਼ਨ ਨੂੰ ਪੰਚਾਇਤੀ ਚੋਣਾਂ ਮੁਲਤਵੀ ਕਰਨ ਦੀ ਅਪੀਲ 

ਹਰਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਤੁਰੰਤ ਕਾਰ ਨੂੰ ਬ੍ਰੇਕ ਮਾਰੀ ਅਤੇ ਹਮਲਾਵਰਾਂ ਦੀ ਕਾਰ ਅੱਗੇ ਨਿਕਲ ਗਈ। ਇਸ ਤੋਂ ਤੁਰੰਤ ਬਾਅਦ ਉਸ ਨੇ ਆਪਣੀ ਪਿਸਤੌਲ ਨਾਲ ਉਨ੍ਹਾਂ 'ਤੇ ਜਵਾਬੀ ਕਾਰਵਾਈ ਕੀਤੀ ਪਰ ਹਮਲਾਵਰ ਭੱਜਣ ਵਿਚ ਕਾਮਯਾਬ ਹੋ ਗਏ।

ਉਸ ਨੇ ਦੱਸਿਆ ਕਿ ਫਿਲਹਾਲ ਹਮਲੇ ਦਾ ਕੋਈ ਖਾਸ ਕਾਰਨ ਸਮਝ ਨਹੀਂ ਆ ਰਿਹਾ, ਜਦੋਂ ਕਿ ਦੋ ਸਾਲ ਪਹਿਲਾਂ ਉਸ ਨੂੰ 10 ਲੱਖ ਰੁਪਏ ਦੀ ਫਿਰੌਤੀ ਲਈ ਫੋਨ ਆਇਆ ਸੀ, ਜਿਸ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਦੋਂ ਪ੍ਰਸ਼ਾਸਨ ਨੇ ਸੁਰੱਖਿਆ ਵੀ ਕੀਤੀ ਸੀ, ਦੂਜਾ ਮੇਰੀ ਕਈ ਵਾਰ ਰੇਕੀ ਹੋ ਚੁੱਕੀ ਹੈ।

ਕੁਝ ਸਮਾਂ ਪਹਿਲਾਂ ਦੇਰ ਰਾਤ ਮੇਰੇ ਘਰ ਦੇ ਗੇਟ 'ਤੇ ਇਕ ਨਕਾਬਪੋਸ਼ ਨੌਜਵਾਨ ਹੱਥ 'ਚ ਪਿਸਤੌਲ ਲੈ ਕੇ ਘਰ ਦੇ ਅੰਦਰ ਝਾਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਤੋਂ ਇਲਾਵਾ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ। ਫਿਲਹਾਲ ਇਸ ਜਾਨਲੇਵਾ ਹਮਲੇ ਦੀ ਕੋਈ ਖਾਸ ਜਾਣਕਾਰੀ ਨਹੀਂ ਹੈ। ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Subhash Murder Case: ਪੰਜਾਬ ਪੁਲਿਸ ਨੇ ਰਾਜਸਥਾਨ ਕਤਲ ਕਾਂਡ ਨੂੰ ਸੁਲਝਾਇਆ, ਕੀਤੇ ਵੱਡੇ ਖੁਲਾਸੇ
 

Trending news