Bathinda News: ਬੱਚਿਆਂ ਦੀ ਇਤਰਾਜ਼ਯੋਗ ਵੀਡੀਓ ਮੋਬਾਇਲ ਵਿੱਚ ਰੱਖਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ
Advertisement
Article Detail0/zeephh/zeephh2587657

Bathinda News: ਬੱਚਿਆਂ ਦੀ ਇਤਰਾਜ਼ਯੋਗ ਵੀਡੀਓ ਮੋਬਾਇਲ ਵਿੱਚ ਰੱਖਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ

Bathinda News: ਬੱਚਿਆਂ ਦੀ ਪੋਰਨੋਗ੍ਰਾਫੀ ਵੀਡੀਓ ਮੋਬਾਇਲ ਵਿੱਚ ਰੱਖਣ ਵਾਲੇ ਨੌਜਵਾਨ 'ਤੇ ਸਾਈਬਰ ਸੈਲ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਮਾਮਲਾ।

 

Bathinda News: ਬੱਚਿਆਂ ਦੀ ਇਤਰਾਜ਼ਯੋਗ ਵੀਡੀਓ ਮੋਬਾਇਲ ਵਿੱਚ ਰੱਖਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ

Bathinda News: ਬਠਿੰਡਾ ਪੁਲਿਸ ਨੇ ਇੱਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜੋ ਆਪਣੇ ਮੋਬਾਈਲ ਫੋਨ ਵਿੱਚ ਬੱਚਿਆਂ ਨਾਲ ਸ਼ੋਸ਼ਣ ਦੀਆਂ ਅਸ਼ਲੀਲ ਵੀਡੀਓ ਸਟੋਰ ਕਰ ਰਿਹਾ ਸੀ। ਪੰਜਾਬ ਵਿੱਚ ਸ਼ਾਇਦ ਇਹ ਪਹਿਲਾ ਮਾਮਲਾ ਹੈ ਜਿੱਥੇ ਪੁਲਿਸ ਨੇ ਅਜਿਹੀ ਕਾਰਵਾਈ ਕੀਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਾਈਬਰ ਸੈੱਲ ਦੀ ਇੰਚਾਰਜ ਸੁਖਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਮਿਤ ਕੁਮਾਰ ਵਾਸੀ ਰਾਮ ਸਰਾਂ, ਜ਼ਿਲ੍ਹਾ ਬਠਿੰਡਾ ਨੇ ਆਪਣੇ ਮੋਬਾਈਲ ਫੋਨ 'ਚ ਬੱਚਿਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਰੱਖੀ ਹੋਈ ਹੈ।

ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਸਮਿਤ ਕੁਮਾਰ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਜਾਂਚ ਰਿਪੋਰਟ ਤੋਂ ਬਾਅਦ ਸਮਿਤ ਕੁਮਾਰ ਦੇ ਫੋਨ 'ਚ ਵੱਡੀ ਗਿਣਤੀ 'ਚ ਚਾਇਲਡ ਪੋਰਨੋਗ੍ਰਾਫੀ ਪਾਈਆਂ ਗਈਆਂ ਸਨ। 

ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਨੂੰ ਮੋਬਾਈਲ ਫੋਨਾਂ 'ਚ ਰੱਖਣਾ ਕਾਨੂੰਨ ਦੇ ਤਹਿਤ ਅਪਰਾਧ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਸਮਿਤ ਕੁਮਾਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਇੰਸਪੈਕਟਰ ਸੁਖਬੀਰ ਕੌਰ ਨੇ ਕਿਹਾ ਕਿ ਅੱਜਕੱਲ੍ਹ ਹਰ ਕੋਈ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ ਪਰ ਹਰ ਕੋਈ ਇਹ ਨਹੀਂ ਜਾਣਦਾ ਕਿ ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਦੇਖਣਾ ਅਤੇ ਉਨ੍ਹਾਂ ਨੂੰ ਆਪਣੇ ਗੈਜਟ ਵਿੱਚ ਰੱਖਣਾ ਅਪਰਾਧ ਹੈ, ਪਰ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ, ਇਸ ਲਈ ਅਸੀਂ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਦੇ ਹਾਂ। ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Trending news