Bhakra Dam Water level: ਭਾਖੜਾ ਤੇ ਪੌਂਗ ਡੈਮ 'ਚ ਔਸਤ ਤੋਂ ਜ਼ਿਆਦਾ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ
Advertisement
Article Detail0/zeephh/zeephh2290891

Bhakra Dam Water level: ਭਾਖੜਾ ਤੇ ਪੌਂਗ ਡੈਮ 'ਚ ਔਸਤ ਤੋਂ ਜ਼ਿਆਦਾ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ

Bhakra Dam Water level: ਅੱਤ ਦੀ ਗਰਮੀ ਕਰਕੇ ਪਾਣੀ ਦੀ ਪੱਧਰ ਦਿਨੋ- ਦਿਨ ਘੱਟ ਰਿਹਾ ਹੈ ਪਰ ਇਸ ਵਾਰ ਭਾਖੜਾ 'ਚ 1584 ਫੁੱਟ ਤੇ ਪੌਂਗ 'ਚ 1313 ਫੁੱਟ ਪਾਣੀ ਪੱਧਰ ਵਧਿਆ। 

 

Bhakra Dam Water level: ਭਾਖੜਾ ਤੇ ਪੌਂਗ ਡੈਮ 'ਚ ਔਸਤ ਤੋਂ ਜ਼ਿਆਦਾ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ

Bhakra and Pong Dam Water level/ਰੋਹਿਤ ਬਾਂਸਲ: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਮੌਨਸੂਨ ਦੇ ਆਉਣ ਤੋਂ ਪਹਿਲਾਂ ਡੈਮ 'ਚ ਪਾਣੀ ਦਾ ਪੱਧਰ ਵੱਧਣ ਦੀ ਖ਼ਬਰ ਸਾਹਮਣੇ ਆਈ ਹੈ। ਭਾਖੜਾ ਤੇ ਪੌਂਗ ਡੈਮ 'ਚ ਔਸਤ ਤੋਂ ਪਾਣੀ ਦਾ ਪੱਧਰ  ਜ਼ਿਆਦਾ ਵਧਿਆ ਹੈ।

ਪਿਛਲੇ 60 ਸਾਲਾਂ ਦੇ ਮੁਕਾਬਲੇ 12 ਜੂਨ ਤੱਕ ਪਹਿਲੀ ਵਾਰ ਪਾਣੀ ਵਧਿਆ।  ਹੀਟ ਵੇਵ ਕਰਕੇ ਪਿਘਲੇ ਗਲੇਸ਼ੀਅਰ ਸਦਕਾ  ਪਾਣੀ ਦਾ ਪੱਧਰ ਵਧਿਆ। ਭਾਖੜਾ ਡੈਮ ਤੋਂ ਅੱਜ 26 ਹਜ਼ਾਰ ਕਿਉਸਿਕ ਪਾਣੀ  ਛੱਡਿਆ ਜਾ ਸਕਦਾ ਹੈ। ਸਤਲੁਜ ਦੇ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਆਉਣ ਵਾਲੇ ਦਿਨਾਂ ਹੋਰ ਵਧੇਗੀ ਗਰਮੀ, ਲੋਕਾਂ ਨੂੰ ਹੀਟ ਵੇਵ ਤੋਂ ਬਚਣ ਦੀ ਸਲਾਹ

ਚੰਡੀਗੜ੍ਹ ਵਿੱਚ ਇਸ ਸਮੇਂ ਬਹੁਤ ਗਰਮੀ ਹੈ। ਅਜਿਹੇ 'ਚ (Chandigarh Weather Update) ਲਗਾਤਾਰ ਪੈ ਰਹੀ ਗਰਮੀ ਅਤੇ ਮਈ 'ਚ ਮੀਂਹ ਨਾ ਪੈਣ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ 15 ਮਈ ਨੂੰ 1157 ਫੁੱਟ ਤੋਂ ਘੱਟ ਕੇ 11 ਜੂਨ ਨੂੰ 1156.55 ਫੁੱਟ ਹੋ ਗਿਆ ਹੈ, ਹਾਲਾਂਕਿ ਅਜੇ ਵੀ ਬੋਟਿੰਗ ਲਈ ਕਾਫੀ ਪਾਣੀ ਹੈ। ਯੂਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਰਮੀਆਂ ਵਿੱਚ ਪਾਣੀ ਦਾ ਪੱਧਰ ਡਿੱਗਣਾ ਆਮ ਗੱਲ ਹੈ ਅਤੇ 2016 ਵਿੱਚ ਇਹ 1153 ਫੁੱਟ ਤੱਕ ਡਿੱਗ ਗਿਆ ਸੀ। ਗਰਮੀ ਦੀ ਲਹਿਰ ਕਾਰਨ ਪਾਰਾ 43.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

Trending news