MP ਮਨੋਜ ਤਿਵਾੜੀ ਨੇ ਸਵਾਤੀ ਮਾਲੀਵਾਲ ਨਾਲ ਹੋਈ ਛੇੜਛਾੜ ਦੀ ਘਟਨਾ ਨੂੰ ਦੱਸਿਆ ‘Fake’
Advertisement
Article Detail0/zeephh/zeephh1538802

MP ਮਨੋਜ ਤਿਵਾੜੀ ਨੇ ਸਵਾਤੀ ਮਾਲੀਵਾਲ ਨਾਲ ਹੋਈ ਛੇੜਛਾੜ ਦੀ ਘਟਨਾ ਨੂੰ ਦੱਸਿਆ ‘Fake’

ਸੰਸਦ ਮੈਂਬਰ ਤਿਵਾੜੀ ਨੇ ਵੀਡੀਓ ਅਤੇ ਤੱਥਾਂ ਦੇ ਅਧਾਰ ’ਤੇ ਖ਼ੁਲਾਸਾ ਕਿ ਇਹ ਵੀਡੀਓ ਆਪ ਵਿਧਾਇਕ ਪ੍ਰਕਾਸ਼ ਜਰਵਾਲ ਦੇ ਕਰੀਬੀ ਹਰੀਸ਼ ਦੀ ਮਦਦ ਨਾਲ ਬਣਾਇਆ ਗਿਆ ਹੈ।

MP ਮਨੋਜ ਤਿਵਾੜੀ ਨੇ ਸਵਾਤੀ ਮਾਲੀਵਾਲ ਨਾਲ ਹੋਈ ਛੇੜਛਾੜ ਦੀ ਘਟਨਾ ਨੂੰ ਦੱਸਿਆ ‘Fake’

Swati Maliwal Dragging Case: ਦਿੱਲੀ ’ਚ ਕੁਝ ਦਿਨ ਪਹਿਲਾਂ ਸਵਾਤੀ ਮਾਲੀਵਾਲ (Swati Maliwal) ਨਾਲ ਹੋਈ ਛੇੜਛਾੜ ਦੀ ਘਟਨਾ ਨੂੰ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ (Manoj Tiwari) ਨੇ ਫਰਜ਼ੀ ਸਟਿੰਗ ਅਪ੍ਰੇਸ਼ਨ ਦੱਸਿਆ ਹੈ। ਸੰਸਦ ਮੈਂਬਰ ਤਿਵਾੜੀ ਨੇ ਵੀਡੀਓ ਅਤੇ ਤੱਥਾਂ ਦੇ ਅਧਾਰ ’ਤੇ ਦੱਸਿਆ ਕਿ ਇਹ ਸਭ ਆਪ ਵਿਧਾਇਕ ਪ੍ਰਕਾਸ਼ ਜਰਵਾਲ ਦੇ ਕਰੀਬੀ ਹਰੀਸ਼ ਦੀ ਮਦਦ ਨਾਲ ਬਣਾਇਆ ਗਿਆ ਹੈ।

ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ (Delhi Police) ਦੀ ਸ਼ਲਾਘਾ ਕੀਤੀ। ਤਿਵਾੜੀ ਨੇ ਕਿਹਾ ਕਿ ਕਿਸੇ ਵੀ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਕਾਫ਼ੀ ਗੰਭੀਰ ਵਿਸ਼ਾ ਹੈ, ਜਿਸ ਕਾਰਨ ਪਹਿਲਾਂ ਤਾਂ ਉਨ੍ਹਾਂ ਨੂੰ ਵੀ ਚਿੰਤਾ ਹੋਈ।

ਜਦੋਂ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਗਈ ਤਾਂ ਇਹ ਫਰਜ਼ੀ ਸਟਿੰਗ ਅਪ੍ਰੇਸ਼ਨ (Maliwal’s sting opration) ਨਿਕਲਿਆ। ਜੋ ਕਿ ਆਪ ਵਿਧਾਇਕ ਪ੍ਰਕਾਸ਼ ਜਰਵਾਲ ਦੇ ਕਰੀਬੀ ਹਰੀਸ਼ ਦੀ ਮਦਦ ਨਾਲ ਬਣਾਇਆ ਗਿਆ ਹੈ।

ਤਿਵਾੜੀ ਨੇ ਇਸ ਮਾਮਲੇ ਦਾ ਖੁਲਾਸਾ ਇੱਕ ਤਸਵੀਰ ਨਾਲ ਕੀਤਾ, ਜਿਸ ’ਚ ਵਿਧਾਇਕ ਪ੍ਰਕਾਸ਼ ਜਰਵਾਲ (Prakash Jarwal) ਅਤੇ ਉਸਦੇ ਨਾਲ ਹਰੀਸ਼ ਨਾਮ ਦਾ ਵਿਅਕਤੀ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋ ਗੱਡੀ ’ਚ ਸਵਾਰ ਡਰਾਈਵਰ ਹੈ ਉਹ ਹਰੀਸ਼ ਹੈ ਜੋ ਵਿਧਾਇਕ ਪ੍ਰਕਾਸ਼ ਜਰਵਾਲ ਦੇ ਬੇਹੱਦ ਕਰੀਬੀ ਹੈ।

ਉਨ੍ਹਾਂ ਸਵਾਲ ਉਠਾਇਆ ਕਿ ਸਵਾਤੀ ਮਾਲੀਵਾਲ ਨੂੰ ਇਹ ਫਰਜ਼ੀ ਵੀਡੀਓ ਬਣਾਉਣ ਦੀ ਕੀ ਜ਼ਰੂਰਤ ਸੀ। ਹੋਰ ਤਾਂ ਹੋਰ ਮਹਿਲਾ ਆਗੂ ਸਵਾਤੀ ਮਹੀਵਾਲ ਨੇ ਖ਼ੁਦ ਗੱਡੀ ’ਚ ਆਪਣਾ ਹੱਥ ਵਧਾਇਆ, ਅਜਿਹਾ ਕਰਨ ਦੀ ਕੀ ਜ਼ਰੂਰਤ ਸੀ

ਦੱਸ ਦੇਈਏ ਕਿ ਮਾਲੀਵਾਲ ਦੇ ਮੁਤਾਬਕ ਜਦੋਂ ਉਹ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਸਾਹਮਣੇ ਖੜ੍ਹੀ ਸੀ ਤਾਂ ਇੱਕ ਕਾਰ ਡਰਾਈਵਰ ਨੇ ਉਸ ਨਾਲ ਛੇੜਛਾੜ ਕੀਤੀ। ਜਦੋਂ ਮਹਿਲਾ ਆਗੂ ਨੇ ਡਰਾਈਵਰ ਦਾ ਵਿਰੋਧ ਕੀਤਾ ਤਾਂ ਉਹ ਉਥੋਂ ਚਲਾ ਗਿਆ।

ਮਾਲੀਵਾਲ ਦੇ ਦੱਸਣ ਅਨੁਸਾਰ ਉਹੀ ਕਾਰ ਡਰਾਈਵਰ ਥੋੜ੍ਹੀ ਦੇਰ ਬਾਅਦ ਦੁਬਾਰਾ ਵਾਪਸ ਆਇਆ ਅਤੇ ਉਸਨੂੰ ਅਸ਼ਲੀਲ ਇਸ਼ਾਰੇ ਕਰਨ ਲੱਗਾ। ਸਫ਼ੇਦ ਰੰਗ ਦਾ ਕਾਰ ’ਚ ਸਵਾਰ ਡਰਾਈਵਰ ਉਸਨੂੰ ਕਾਰ ’ਚ ਬੈਠਣ ਲਈ ਜੋਰ ਪਾਉਣ ਲੱਗਿਆ।

ਜਦੋਂ ਉਹ ਡਰਾਈਵਰ ਦਾ ਮੁਕਾਬਲਾ ਕਰਨ ਲਈ ਡਰਾਈਵਰ ਵਾਲੀ ਸਾਈਡ ਗਈ ਤਾਂ ਉਸਨੇ ਕਾਰ ਦਾ ਸ਼ੀਸ਼ਾ ਉੱਪਰ ਚੜ੍ਹਾ ਲਿਆ। ਜਿਸ ਕਾਰਨ ਉਸਦਾ ਹੱਥ ਕਾਰ ਦੀ ਖਿੜਕੀ ’ਚ ਫਸ ਗਿਆ ਅਤੇ ਡਰਾਈਵਰ ਉਸਨੂੰ 10 ਤੋਂ 15 ਮੀਟਰ ਤੱਕ ਘੜੀਸਦਾ ਲੈ ਗਿਆ।

ਪਰ ਹੁਣ ਭਾਜਪਾ ਨੇ ਦਾਅਵਾ ਕੀਤਾ ਹੈ ਮਾਲੀਵਾਲ ਨਾਲ ਛੇੜਛਾੜ ਕਰਨ ਵਾਲਾ ਹਰੀਸ਼ ਚੰਦਰ ਸੂਰਯਵੰਸ਼ੀ ਆਮ ਆਦਮੀ ਪਾਰਟੀ ਦਾ ਸਰਗਰਮ ਵਰਕਰ ਹੈ। ਸੋ ਇਸ ਤਰਾਂ ਛੇੜਛਾੜ ਕਰਨ ਵਾਲੇ ਆਦਮੀ ਦਾ ਆਮ ਆਦਮੀ ਪਾਰਟੀ ਨਾਲ ਸਬੰਧ ਹੋਣ ਨਾਲ ਪੂਰੇ ਘਟਨਾਕ੍ਰਮ ਦਾ ਖ਼ੁਲਾਸਾ ਹੋ ਗਿਆ ਹੈ।

ਭਾਜਪਾ ਦੇ MP ਮਨੋਜ ਤਿਵਾੜੀ ਨੇ ਮੰਗ ਕੀਤੀ ਹੈ ਕਿ ਜਾਂਚ ਪੂਰੀ ਹੋਣ ਤੱਕ ਦਿੱਲੀ ਮਹਿਲਾ ਆਯੋਗ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਵਿਰੋਧੀਆਂ ਨਾਲੋਂ ਕਾਂਗਰਸੀ ਜ਼ਿਆਦਾ ਬੇਚੈਨ!

Trending news