Ludhiana Blast: ਲੁਧਿਆਣਾ ਗਿੱਲ ਰੋਡ ਪੰਸਾਰੀ ਦੀ ਦੁਕਾਨ 'ਚ ਧਮਾਕਾ; ਨੌਜਵਾਨ ਬੁਰੀ ਤਰ੍ਹਾਂ ਝੁਲਸਿਆ
Advertisement
Article Detail0/zeephh/zeephh2495005

Ludhiana Blast: ਲੁਧਿਆਣਾ ਗਿੱਲ ਰੋਡ ਪੰਸਾਰੀ ਦੀ ਦੁਕਾਨ 'ਚ ਧਮਾਕਾ; ਨੌਜਵਾਨ ਬੁਰੀ ਤਰ੍ਹਾਂ ਝੁਲਸਿਆ

Ludhiana Blast: ਲੁਧਿਆਣਾ ਗਿਲ ਰੋਡ ਪੰਸਾਰੀ ਦੀ ਦੁਕਾਨ ਵਿੱਚ ਧਮਾਕਾ ਹੋਣ ਕਾਰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। 

Ludhiana Blast: ਲੁਧਿਆਣਾ ਗਿੱਲ ਰੋਡ ਪੰਸਾਰੀ ਦੀ ਦੁਕਾਨ 'ਚ ਧਮਾਕਾ; ਨੌਜਵਾਨ ਬੁਰੀ ਤਰ੍ਹਾਂ ਝੁਲਸਿਆ

Ludhiana Blast: ਲੁਧਿਆਣਾ ਗਿਲ ਰੋਡ ਪੰਸਾਰੀ ਦੀ ਦੁਕਾਨ ਵਿੱਚ ਧਮਾਕਾ ਹੋਣ ਕਾਰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਗੁਆਢੀਂ ਦੁਕਾਨਦਾਰਾਂ ਨੇ ਕਿਹਾ ਕਿ ਪੰਸਾਰੀ ਵਾਲਾ ਕਾਫੀ ਸਮੇਂ ਤੋਂ ਪੋਟਾਸ਼ ਵੇਚ ਰਿਹਾ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਦੇ ਗਿੱਲ ਰੋਡ ਨੇੜੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਦੇਰ ਰਾਤ ਜ਼ਬਰਦਸਤ ਧਮਾਕਾ ਹੋਇਆ।

ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਧਮਾਕੇ ਤੋਂ ਬਾਅਦ ਦੁਕਾਨ ਵਿੱਚ ਕੰਮ ਕਰਨ ਵਾਲਾ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਧਮਾਕਾ ਗਿੱਲ ਚੌਕ ਨੇੜੇ ਗਲੀ ਨੰਬਰ-2 ਵਿੱਚ ਹੋਇਆ, ਜਿੱਥੇ ਬੀਤੀ ਰਾਤ ਰਾਜ ਪੰਸਾਰੀ ਨਾਂ ਦੀ ਦੁਕਾਨ ਵਿੱਚ ਅਚਾਨਕ ਧਮਾਕਾ ਹੋ ਗਿਆ। ਲੋਕਾਂ ਨੇ ਦੱਸਿਆ ਕਿ ਧਮਾਕਾ ਦੁਕਾਨ ਅੰਦਰ ਰੱਖੇ ਪੋਟਾਸ਼ ਕਾਰਨ ਹੋਇਆ ਹੈ। ਦੁਕਾਨਦਾਰ ਕਾਫੀ ਸਮੇਂ ਤੋਂ ਪੋਟਾਸ਼ ਵੇਚ ਰਿਹਾ ਸੀ।

ਇਹ ਵੀ ਪੜ੍ਹੋ : Punjab Breaking Live Updates: ਚੰਡੀਗੜ੍ਹ 'ਚ ਮੰਤਰੀ ਹਰਜੋਤ ਬੈਂਸ ਨੂੰ ਹਿਰਾਸਤ 'ਚ ਲਿਆ ਗਿਆ ਜ਼ਖਮੀ: ਪੁਲਿਸ ਨੇ ਚਲਾਇਆ ਵਾਟਰ ਕੈਨਨ

ਅਚਾਨਕ ਪੋਟਾਸ਼ ਨੂੰ ਅੱਗ ਲੱਗ ਗਈ। ਧਮਾਕੇ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਤੇ ਘਟਨਾ 'ਤੇ ਗੁੱਸਾ ਜ਼ਾਹਰ ਕੀਤਾ। ਗੁਰਮੀਤ ਸਿੰਘ ਤੇ ਲਕਸ਼ਮਣ ਨੇ ਦੱਸਿਆ ਕਿ ਦੁਕਾਨਦਾਰ ਪਿਛਲੇ ਕਾਫੀ ਸਮੇਂ ਤੋਂ ਸਾਰੇ ਨਿਯਮਾਂ ਦੇ ਉਲਟ ਪੋਟਾਸ਼ ਵੇਚ ਰਿਹਾ ਹੈ। ਅਸੀਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਲੁਧਿਆਣਾ ਵਿੱਚ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਵਿੱਚ ਲੱਦਿਆ ਹੌਜ਼ਰੀ ਦਾ ਸਾਰਾ ਸਟਾਕ ਸੁਆਹ ਹੋ ਗਿਆ। ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਟਰੱਕ ਨੂੰ ਅੱਗ ਲੱਗ ਗਈ ਹੈ ਤਾਂ ਡਰਾਈਵਰ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਜਾਣਕਾਰੀ ਦਿੰਦਿਆਂ ਡਰਾਈਵਰ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ 3.45 ਵਜੇ ਸ਼ਿਵ ਪੁਰੀ ਤੋਂ ਮਾਲ ਲੋਡ ਕਰਕੇ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਇਕ ਕਾਰ ਚਾਲਕ ਨੇ ਉਸ ਨੂੰ ਦੱਸਿਆ ਕਿ ਟਰੱਕ ਨੂੰ ਅੱਗ ਲੱਗੀ ਹੋਈ ਹੈ।

ਇਹ ਵੀ ਪੜ੍ਹੋ : Chandigarh AAP Protest: ਭਾਜਪਾ ਖਿਲਾਫ਼ ਪ੍ਰਦਰਸ਼ਨ ਕਰ ਰਹੇ 'ਆਪ' ਦੇ ਆਗੂਆਂ 'ਤੇ ਪਾਣੀ ਦੀਆਂ ਬੁਛਾੜਾਂ; ਕਈ ਹਿਰਾਸਤ 'ਚ ਲਏ

 

Trending news