Garhdiwala News: ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ 2 ਗੱਡੀਆਂ ਵਿੱਚ ਆਏ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
Trending Photos
Garhdiwala News: ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ 2 ਗੱਡੀਆਂ ਵਿੱਚ ਆਏ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਦੋਂ ਕਤਲ ਕਰਕੇ ਮੁਲਜ਼ਮ ਫਰਾਰ ਹੋਣ ਲੱਗੇ ਤਾਂ ਕੁਝ ਹੀ ਦੂਰੀ ਉਤੇ ਜਾ ਕੇ ਕਾਤਲਾਂ ਨੇ ਪਹਿਲਾਂ ਜਲਦਬਾਜ਼ੀ ਵਿੱਚ ਇੱਕ ਵਕੀਲ ਦੀ ਮਰੂਤੀ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਟਰੈਕਟਰ-ਟਰਾਲੀ ਨਾਲ ਜਾ ਟਕਰਾਏ।
ਇਸ ਹਾਦਸੇ ਵਿੱਚ ਇੱਕ ਕਾਤਲ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦ ਕਿ 4 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਇੱਕ ਮੁਲਜ਼ਮ ਦੀ ਨਾਜ਼ੁਕ ਹਾਲਤ ਨੂੰ ਦੇਖਦਿਆ ਹੋਇਆ ਉਸ ਨੂੰ ਸ੍ਰੀ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮ੍ਰਿਤਕ ਦੇ ਇੱਕ ਸਾਥੀ ਗਗਨਦੀਪ ਸਿੰਘ ਦੇ ਵੀ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਜਿਸਨੂੰ ਜਲੰਧਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਹੈ ਆਪਸੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ।
ਇਹ ਘਟਨਾ ਦੇਰ ਰਾਤ ਗੜ੍ਹਦੀਵਾਲਾ ਬੱਸ ਸਟੈਂਡ ਵਿਖੇ ਵਾਪਰੀ। ਮ੍ਰਿਤਕ ਦੀ ਪਛਾਣ ਅਵਿਨਾਸ਼ ਵਾਸੀ ਮਿਰਜ਼ਾਪੁਰ ਵਜੋਂ ਹੋਈ ਹੈ। ਉਸ ਦੇ ਸਾਥੀ ਗਗਨਦੀਪ ਸਿੰਘ ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਜਲੰਧਰ ਰੈਫਰ ਕਰ ਦਿੱਤਾ ਗਿਆ। ਹਮਲਾਵਰਾਂ ਦੀ ਪਛਾਣ ਰਿਸ਼ੀ, ਨਵਜੋਤ, ਗੌਰਵ, ਰਵੀ, ਰਵਜੋਤ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਰਿਸ਼ੀ ਨਵਜੋਤ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ ਰਿਸ਼ੀ ਦੀ ਅੱਧ ਵਿਚਕਾਰ ਹੀ ਮੌਤ ਹੋ ਗਈ। ਬਾਕੀਆਂ ਦਾ ਦਸੂਹਾ ਵਿੱਚ ਇਲਾਜ ਚੱਲ ਰਿਹਾ ਹੈ।
ਤਿੰਨ ਥਾਣਿਆਂ ਦੀ ਪੁਲਿਸ ਹਸਪਤਾਲ ਪੁੱਜੀ
ਘਟਨਾ ਤੋਂ ਬਾਅਦ ਥਾਣਾ ਦਸੂਹਾ, ਗੜ੍ਹਦੀਵਾਲਾ, ਟਾਂਡਾ ਦੀ ਪੁਲਸ ਨੇ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤੇ। ਇਸ ਮਾਮਲੇ 'ਚ ਪੁਲਿਸ ਘਟਨਾ ਦੇ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ। ਦਸੂਹਾ ਥਾਣਾ ਇੰਚਾਰਜ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਹ ਘਟਨਾ ਗੜ੍ਹਦੀਵਾਲਾ ਇਲਾਕੇ ਦੀ ਹੈ। ਵੱਡੀ ਵਾਰਦਾਤ ਹੋਣ ਦੀ ਸੂਚਨਾ ਸਾਡੇ ਥਾਣੇ ਨੂੰ ਮਿਲੀ। ਜਿਸ ਕਾਰਨ ਅਸੀਂ ਹਸਪਤਾਲ ਪਹੁੰਚ ਕੇ ਗੜ੍ਹਦੀਵਾਲਾ ਪੁਲਿਸ ਦਾ ਸਹਿਯੋਗ ਕਰ ਰਹੇ ਹਾਂ।
ਹਮਲੇ ਤੋਂ ਬਾਅਦ ਕਾਰ ਸਵਾਰ ਫ਼ਰਾਰ ਹੋਏ
ਉਨ੍ਹਾਂ ਦੱਸਿਆ ਕਿ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਪਹਿਲਾਂ ਗੜ੍ਹਦੀਵਾਲਾ ਇਲਾਕੇ ਵਿੱਚ ਦੋ ਨੌਜਵਾਨਾਂ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਾਰ ਤੇਜ਼ ਹੋਣ ਕਾਰਨ ਉਨ੍ਹਾਂ ਦੀ ਕਾਰ ਟਰੈਕਟਰ ਟਰਾਲੀ ਨਾਲ ਟਕਰਾ ਗਈ ਅਤੇ ਸਾਰੇ ਜ਼ਖਮੀ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।