Chandigarh women safety news: ਇਸ ਸੂਬੇ ਵਿਚ ਸਾਰੀਆਂ ਜਨਤਕ ਬੱਸਾਂ, ਟੈਕਸੀ-ਕੈਬਾਂ, ਸਕੂਲ-ਕਾਲਜ ਦੀਆਂ ਬੱਸਾਂ, ਸਾਰੀਆਂ ਕਿਸਮਾਂ ਦੇ ਸੰਸਥਾਨ ਵਾਹਨਾਂ, ਕਾਰਪੋਰੇਟ ਦਫਤਰ ਦੀਆਂ ਟੈਕਸੀਆਂ ਆਦਿ ਵਿੱਚ ਵੀਐਲਟੀਡੀ ਅਤੇ ਪੈਨਿਕ ਬਟਨ ਲਗਾਉਣਾ ਲਾਜ਼ਮੀ ਹੋਵੇਗਾ।
Trending Photos
Chandigarh women safety news: ਔਰਤਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਪ੍ਰਸ਼ਾਸਨ ਸਖ਼ਤ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਅਹਿਮ ਫੈਸਲਾ ਲੈਂਦਿਆਂ ਕਿਹਾ ਹੈ ਕਿ 31 ਜਨਵਰੀ ਤੋਂ ਜਨਤਕ ਵਾਹਨਾਂ 'ਚ ਟਰੈਕਿੰਗ ਡਿਵਾਈਸ ਲੱਗੇਗਾ। ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਿਹਾ ਹੈ। ਚੰਡੀਗੜ੍ਹ ਵਿੱਚ ਹੁਣ ਸਾਰੇ ਜਨਤਕ ਵਾਹਨਾਂ ਵਿੱਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ (VLTD) ਅਤੇ ਪੈਨਿਕ ਬਟਨ (Panic Button Mandatory) ਲਗਾਉਣਾ ਲਾਜ਼ਮੀ ਹੈ।
ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਨੇ ਸੋਮਵਾਰ ਨੂੰ ਇਸ ਸਬੰਧ 'ਚ ਹੁਕਮ ਜਾਰੀ ਕੀਤਾ। STA ਅਗਲੇ ਕੁਝ ਮਹੀਨਿਆਂ ਤੱਕ ਡਰਾਈਵਰਾਂ ਨੂੰ ਜਾਗਰੂਕ ਕਰੇਗਾ। ਇਸ ਤੋਂ ਬਾਅਦ ਸਖ਼ਤੀ ਸ਼ੁਰੂ ਹੋਵੇਗੀ ਅਤੇ ਚਲਾਨ ਕੱਟੇ ਜਾਣਗੇ।
ਐਸਟੀਏ ਦੇ ਅਨੁਸਾਰ, ਜਨਤਕ ਵਾਹਨਾਂ ਵਿੱਚ ਵੀਐਲਟੀਡੀ ਅਤੇ ਪੈਨਿਕ ਬਟਨ (Panic Button Mandatory) ਲਗਾਉਣਾ ਜ਼ਰੂਰੀ ਹੈ, ਜਿਸ ਵਿੱਚ ਯਾਤਰੀ ਸਫ਼ਰ ਕਰਦੇ ਹਨ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਸਹਾਇਤਾ ਮਿਲ ਸਕੇ। ਐਸਟੀਏ ਨੇ ਦੱਸਿਆ ਕਿ ਹੁਣ ਡਰਾਈਵਰਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਹਰ ਕੋਈ ਜਲਦੀ ਤੋਂ ਜਲਦੀ ਇਹ ਯੰਤਰ ਲਗਵਾ ਸਕਣ। ਦੋ-ਤਿੰਨ ਮਹੀਨਿਆਂ ਬਾਅਦ ਸਖ਼ਤੀ ਨਾਲ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਰਣਬੀਰ ਤੇ ਆਲੀਆ ਭੱਟ ਦੀ ਰੋਮਾਂਟਿਕ ਤਸਵੀਰ ਹੋਈ ਵਾਇਰਲ, ਫੋਟੋ ਦੇਖ ਫੈਨਸ ਹੋ ਰਹੇ ਹੈਰਾਨ
ਪਿਛਲੇ ਕੁਝ ਸਮੇਂ ਤੋਂ ਔਰਤਾਂ ਨੂੰ ਲੈ ਕੇ ਕਈ (Chandigarh women safety) ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਜਿਹੇ ਨਿਯਮ ਲਾਗੂ ਕੀਤੇ ਜਾਣੇ ਸਨ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਕ ਦੀ ਸਹਿਮਤੀ ਨਾਲ ਸਥਾਨਕ ਪ੍ਰਸ਼ਾਸਨ ਵੱਲੋਂ 31 ਜਨਵਰੀ, 2023 (ਚੰਡੀਗੜ੍ਹ ਪਬਲਿਕ ਟਰਾਂਸਪੋਰਟ) ਤੱਕ ਚੰਡੀਗੜ੍ਹ ਵਿੱਚ ਰਜਿਸਟਰਡ ਹੋਣ ਵਾਲੇ ਸਾਰੇ ਜਨਤਕ ਵਾਹਨਾਂ 'ਤੇ ਟਰੈਕਿੰਗ ਡਿਵਾਈਸ ਅਤੇ ਪੈਨਿਕ ਬਟਨ ਲਗਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਕੀ ਹੈ ਇਸਦਾ ਫਾਇਦਾ
-ਲੋਕਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੈ। ਡਿਵਾਈਸ ਲਗਾਉਣ ਤੋਂ ਬਾਅਦ, STA ਅਤੇ ਕਮਾਂਡ ਸੈਂਟਰ ਨੂੰ ਪੂਰੀ ਜਾਣਕਾਰੀ ਹੋਵੇਗੀ ਕਿ ਕਿਹੜਾ ਵਾਹਨ ਕਦੋਂ ਅਤੇ ਕਿੱਥੇ ਗਿਆ ਹੈ।
-ਟੈਕਸੀ-ਕੈਬ ਦੀ ਸਥਿਤੀ ਹਮੇਸ਼ਾ STA ਦੇ ਪੋਰਟਲ 'ਤੇ ਹੋਵੇਗੀ। ਰੂਟ 'ਤੇ ਗੱਡੀ ਚੱਲ ਰਹੀ ਹੈ ਜਾਂ ਨਹੀਂ, ਇਸ 'ਤੇ ਨਜ਼ਰ ਰੱਖਣਾ ਆਸਾਨ ਹੋਵੇਗਾ।
-ਜਨਤਕ ਆਵਾਜਾਈ ਔਰਤਾਂ ਅਤੇ ਬੱਚਿਆਂ ਲਈ ਸੁਰੱਖਿਅਤ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਦੀ ਪਛਾਣ ਕੀਤੀ ਜਾਵੇਗੀ। ਹਾਦਸੇ ਵੀ ਰੁਕ ਜਾਣਗੇ।
-ਜੇਕਰ ਕਾਰ ਚੋਰੀ ਹੋ ਗਈ ਹੈ ਤਾਂ ਉਸ ਦਾ ਪਤਾ ਲਗਾਉਣਾ ਵੀ ਆਸਾਨ ਹੋ ਜਾਵੇਗਾ।