Baghapurana Clash: ਬਾਘਾਪੁਰਾਣਾ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦੋ ਧਿਰਾਂ ਵਿਚਾਲੇ ਝੜਪ
Advertisement
Article Detail0/zeephh/zeephh2552199

Baghapurana Clash: ਬਾਘਾਪੁਰਾਣਾ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦੋ ਧਿਰਾਂ ਵਿਚਾਲੇ ਝੜਪ

Baghapurana Clash:  ਬਾਘਾਪੁਰਾਣਾ ਵਿੱਚ ਨਗਰ ਕੌਂਸਲ ਦੇ ਹੋਣ ਵਾਲੀ ਚੋਣ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਦੋ ਧਿਰਾਂ ਦਰਮਿਆਨ ਆਪਸੀ ਝੜਪ ਹੋ ਗਈ।

Baghapurana Clash: ਬਾਘਾਪੁਰਾਣਾ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦੋ ਧਿਰਾਂ ਵਿਚਾਲੇ ਝੜਪ

Baghapurana Clash:  ਬਾਘਾਪੁਰਾਣਾ ਵਿੱਚ ਨਗਰ ਕੌਂਸਲ ਦੇ ਹੋਣ ਵਾਲੀ ਚੋਣ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਦੋ ਧਿਰਾਂ ਦਰਮਿਆਨ ਆਪਸੀ ਝੜਪ ਹੋ ਗਈ। ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਵਿਵਾਦ ਹੋਇਆ। ਇਸ ਮੌਕੇ ਭਾਰੀ ਪੁਲਿਸ ਬਲ ਤਾਇਨਾਤ ਸੀ।

21 ਦਸੰਬਰ ਨੂੰ ਹੋ ਰਹੀਆਂ ਨਗਰ ਕੌਂਸਲ ਬਾਘਾਪੁਰਾਣਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਲਈ 9 ਦਸੰਬਰ ਤੋਂ 12 ਦਸੰਬਰ ਤੱਕ ਤਾਰੀਖ਼ ਚੋਣ ਕਮਿਸ਼ਨ ਵੱਲੋਂ ਮਿਥੀ ਗਈ ਹੈ। ਅੱਜ ਦੂਜੇ ਦਿਨ ਜਦੋਂ  ਉਮੀਦਵਾਰ ਬਲਾਕ ਸੰਮਤੀ ਦਫ਼ਤਰ ਵਿਖੇ ਨਾਮਜ਼ਦਗੀ ਪੇਪਰ ਦਾਖਲ ਕਰਨ ਗਏ ਤਾਂ ਦੋਵਾਂ ਪਾਰਟੀਆਂ ਦਾ ਆਪਸ ਵਿਚ ਟਕਰਾਅ ਹੋ ਗਿਆ। 

ਇਹ ਵੀ ਪੜ੍ਹੋ : Farmer Protest Update: ਦਿੱਲੀ ਕੂਚ ਨੂੰ ਲੈ ਕੇ ਫੈਸਲਾ ਅੱਜ! ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ

ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਧੱਕਾ-ਮੁੱਕੀ ਵੀ ਹੋ ਗਈ, ਜਿਸ ਦਾ ਪਤਾ ਲੱਗਦਿਆਂ ਹੀ ਉਪ ਪੁਲਸ ਕਪਤਾਨ ਦਲਵੀਰ ਸਿੰਘ ਸਿੱਧੂ, ਥਾਣਾ ਮੁਖੀ ਜਸਵਰਿੰਦਰ ਸਿੰਘ ਸਿੱਧੂ ਨੇ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਉਮੀਦਵਾਰਾਂ ਨੂੰ ਲਾਈਨਾਂ ਵਿਚ ਲਗਾ ਕੇ ਪੇਪਰ ਦਾਖਲ ਕਰਨ ਦੀ ਕਾਰਵਾਈ ਸ਼ੁਰੂ ਕਰਵਾਈ। ਬਾਕੀ ਸਮਰਥਕਾਂ ਨੂੰ ਬਾਹਰ ਕੱਢ ਦਿੱਤਾ ਤਾਂ ਕਿ ਕੋਈ ਵੀ ਹੁੱਲੜਬਾਜ਼ੀ ਨਾ ਹੋਵੇ।

ਇਹ ਵੀ ਪੜ੍ਹੋ : Sukhbir Singh Badal: ਹਾਈਕੋਰਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ, ਚੋਣ ਲੜਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ

 

Trending news