Amritsar News: ਆਸਟ੍ਰੇਲੀਆ ਦੀ PR ਨੌਜਵਾਨ ਨੇ ਅੰਮ੍ਰਿਤਸਰ 'ਚ ਆ ਕੇ ਪਤੰਗ ਬਣਾਉਣ ਦਾ ਕਾਰੋਬਾਰ ਕੀਤਾ ਸ਼ੁਰੂ
Advertisement
Article Detail0/zeephh/zeephh2596999

Amritsar News: ਆਸਟ੍ਰੇਲੀਆ ਦੀ PR ਨੌਜਵਾਨ ਨੇ ਅੰਮ੍ਰਿਤਸਰ 'ਚ ਆ ਕੇ ਪਤੰਗ ਬਣਾਉਣ ਦਾ ਕਾਰੋਬਾਰ ਕੀਤਾ ਸ਼ੁਰੂ

Amritsar News: ਅੰਮ੍ਰਿਤਸਰ ਵਿੱਚ ਲੋਹੜੀ ਦਾ ਤਿਉਹਾਰ ਖਾਸ ਤੌਰ ਉਤੇ ਪਤੰਗਬਾਜ਼ੀ ਦੇ ਨਾਲ ਮਨਾਇਆ ਜਾਂਦਾ ਹੈ।

Amritsar News: ਆਸਟ੍ਰੇਲੀਆ ਦੀ PR ਨੌਜਵਾਨ ਨੇ ਅੰਮ੍ਰਿਤਸਰ 'ਚ ਆ ਕੇ ਪਤੰਗ ਬਣਾਉਣ ਦਾ ਕਾਰੋਬਾਰ ਕੀਤਾ ਸ਼ੁਰੂ

Amritsar News (ਭਰਤ ਸ਼ਰਮਾ):  ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਤੇ ਲੋਹੜੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਲੋਹੜੀ ਦਾ ਤਿਉਹਾਰ ਖਾਸ ਤੌਰ ਉਤੇ ਪਤੰਗਬਾਜ਼ੀ ਦੇ ਨਾਲ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਦੀ ਲੋਹੜੀ ਹੋਵੇ ਤੇ ਪਤੰਗ ਦੀ ਗੱਲ ਨਾ ਹੋਵੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੁਝ ਅਧੂਰਾ ਰਹਿ ਗਿਆ ਹੈ।

ਲੋਹੜੀ ਵਾਲੇ ਦਿਨ ਨੌਜਵਾਨ ਬਹੁਤ ਹੀ ਚਾਅ ਨਾਲ ਗੁੱਡੀਆਂ (ਪਤੰਗ) ਉਡਾਉਂਦੇ ਹੋਏ। ਨੌਜਵਾਨ ਪੀੜ੍ਹੀ ਨੂੰ ਗੁੱਡੀਆਂ ਉਡਾਉਣ ਦਾ ਕਾਫੀ ਸ਼ੌਂਕ ਹੈ। ਅੰਮ੍ਰਿਤਸਰ ਵਿੱਚ ਇੱਕ ਅਜਿਹਾ ਨੌਜਵਾਨ ਹੈ ਜੋ ਆਸਟ੍ਰੇਲੀਆ ਤੋਂ ਹਰ ਸਾਲ ਪਤੰਗ ਉਡਾਉਣ ਵਾਸਤੇ ਗੁਰੂ ਨਗਰੀ ਆਉਂਦਾ ਸੀ ਤੇ ਇਸ ਵਾਰ ਜਦੋਂ ਉਹ ਆਇਆ ਤਾਂ ਉਹ ਵਾਪਸ ਨਹੀਂ ਗਿਆ। ਉਸ ਨੇ ਇੱਥੇ ਹੀ ਪਤੰਗ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ।

fallback

ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਇੱਥੇ ਆ ਕੇ ਸੈਟਅਪ ਹੋਇਆ ਹਾਂ ਅਤੇ ਬਾਕੀ 15 ਤੋਂ 20 ਲੋਕਾਂ ਨੂੰ ਰੁਜ਼ਗਾਰ ਦਿੱਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੀਮ ਹੋਰ ਵੱਡੀ ਹੋਵੇਗੀ ਅਤੇ 12 ਮਹੀਨੇ ਹੋਲਸੇਲ ਦਾ ਕੰਮ ਹੈ। ਉਸਨੇ ਦੱਸਿਆ ਕਿ ਸਾਡੇ ਹਰ ਪਤੰਗ ਉਤੇ ਸਟੈਂਪ ਲੱਗੀ ਹੈ ਜਿੱਥੇ ਆਸਟ੍ਰੇਲੀਆ ਟੂ ਅੰਮ੍ਰਿਤਸਰ ਏ ਟੂ ਏ ਲਿਖਿਆ ਹੋਇਆ ਤੇ ਇਸੇ ਨੂੰ ਵੇਖ ਕੇ ਲੋਕ ਵੱਖ-ਵੱਖ ਥਾਵਾਂ ਤੋਂ ਪਤੰਗ ਲੈਣ ਵਾਸਤੇ ਇੱਥੇ ਪਹੁੰਚ ਰਹੇ ਹਨ। ਇਸ ਲਈ ਦੁਕਾਨ ਵਿੱਚ 20 ਦੇ ਕਰੀਬ ਲੋਕ ਕੰਮ ਕਰਦੇ ਹਨ। ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਿਲ ਹੈ।

ਜਦੋਂ ਪਤੰਗ ਖ਼ਰੀਦਣ ਲਈ ਪੁੱਜੇ ਗਾਹਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਿੱਚ ਕੋਈ ਅਜਿਹੇ ਵੀ ਸਨ ਜੋ ਆਸਟ੍ਰੇਲੀਆ ਤੋਂ ਗੁੱਡੀ ਉਡਾਣ ਲਈ ਪੁੱਜੇ ਸਨ। ਜਿਹੜੇ ਗਾਹਕ ਸਥਾਨਕ ਸਨ ਉਨ੍ਹਾਂ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਨੂੰ ਅੰਮ੍ਰਿਤਸਰ ਵੇਖ ਇਥੇ ਆਏ ਹਨ ਤਾਂ ਜੋ ਇਸ ਵੀਰ ਦਾ ਹੌਸਲਾ ਵਧੇ ਤੇ ਆਉਣ ਵਾਲੇ ਸਮੇਂ ਵਿੱਚ ਉਹ ਕਾਰੋਬਾਰ ਹੋਰ ਪ੍ਰਫੁਲੱਤ ਹੋ ਸਕੇ।

ਉਨ੍ਹਾਂ ਕਿਹਾ ਕਿ ਇੱਥੇ ਇਨ੍ਹਾਂ ਵੱਲੋਂ ਬਹੁਤ ਸ਼ਾਨਦਾਰ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਖ-ਵੱਖ ਡਿਜ਼ਾਇਨਾਂ ਦੀਆਂ ਪਤੰਗ ਵੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਨਵੇਂ ਸਾਲ 2025 ਦੀਆਂ ਸਿੱਧੂ ਮੂਸੇਵਾਲਾ ਦੀਆਂ ਪਤੰਗਾਂ ਹੋਰ ਵੀ 12 ਫੁੱਟ ਤੱਕ ਦੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ।

 

Trending news