Government School Roof Collapse: ਹਾਦਸੇ ਵਾਲੇ ਸਰਕਾਰੀ ਸਕੂਲ ਬੱਦੋਵਾਲ 'ਚ ਪੁੱਜੀ ਸੀਐਮ ਜਾਂਚ ਕਮੇਟੀ; ਅਧਿਕਾਰੀਆਂ 'ਤੇ ਡਿੱਗ ਸਕਦੀ ਗਾਜ਼!
Advertisement
Article Detail0/zeephh/zeephh1839773

Government School Roof Collapse: ਹਾਦਸੇ ਵਾਲੇ ਸਰਕਾਰੀ ਸਕੂਲ ਬੱਦੋਵਾਲ 'ਚ ਪੁੱਜੀ ਸੀਐਮ ਜਾਂਚ ਕਮੇਟੀ; ਅਧਿਕਾਰੀਆਂ 'ਤੇ ਡਿੱਗ ਸਕਦੀ ਗਾਜ਼!

Government School Roof Collapse: ਲੁਧਿਆਣਾ ਦੇ ਮੁੱਲਾਂਪੁਰ ਦੇ ਨਜ਼ਦੀਕੀ ਪਿੰਡ ਬੱਦੋਵਾਲ ਵਿੱਚ ਸਰਕਾਰੀ ਸਕੂਲ ਦਾ ਛਿੱਤ ਡਿੱਗਣ ਨੂੰ ਲੈ ਕੇ ਬਣਾਈ ਇੱਕ ਜਾਂਚ ਕਮੇਟੀ ਸਰਕਾਰੀ ਸਕੂਲ ਵਿੱਚ ਪੁੱਜ ਗਈ ਹੈ।

Government School Roof Collapse: ਹਾਦਸੇ ਵਾਲੇ ਸਰਕਾਰੀ ਸਕੂਲ ਬੱਦੋਵਾਲ 'ਚ ਪੁੱਜੀ ਸੀਐਮ ਜਾਂਚ ਕਮੇਟੀ; ਅਧਿਕਾਰੀਆਂ 'ਤੇ ਡਿੱਗ ਸਕਦੀ ਗਾਜ਼!

Government School Roof Collapse: ਬੀਤੇ ਦਿਨ ਲੁਧਿਆਣਾ ਦੇ ਮੁੱਲਾਂਪੁਰ ਦੇ ਨਜ਼ਦੀਕੀ ਪਿੰਡ ਬੱਦੋਵਾਲ ਵਿੱਚ ਸਰਕਾਰੀ ਸਕੂਲ ਦਾ ਛਿੱਤ ਡਿੱਗਣ ਨਾਲ ਇੱਕ ਅਧਿਆਪਕਾ ਦੀ ਜਾਨ ਚਲੀ ਗਈ ਸੀ। ਇਸ ਨੂੰ ਲੈ ਕੇ ਇੱਕ ਜਾਂਚ ਕਮੇਟੀ ਬਣਾਈ ਗਈ ਸੀ। ਅੱਜ ਸੀਐਮ ਜਾਂਚ ਕਮੇਟੀ ਸਰਕਾਰੀ ਸਕੂਲ ਬੱਦੋਵਾਲ ਪੁੱਜ ਗਈ ਹੈ। ਜਾਂਚ ਟੀਮ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਹੈ। ਲੁਧਿਆਣਾ ਦੇ ਬੱਦੋਵਾਲ ਵਿੱਚ ਸਰਕਾਰੀ ਸਕੂਲ ਦੀ ਛੱਤ ਡਿੱਗਣ ਦੇ ਮਾਮਲੇ ਵਿੱਚ ਅਧਿਕਾਰੀਆਂ ਉਤੇ ਗਾਜ਼ ਡਿੱਗ ਸਕਦੀ ਹੈ। ਸਕੂਲ ਦੀ ਇਮਾਰਤ ਨੂੰ ਮਨਜ਼ੂਰੀ ਦੇਣ ਵਾਲੇ ਅਧਿਕਾਰੀਆਂ ਉਤੇ ਗਾਜ਼ ਡਿੱਗ ਸਕਦੀ ਹੈ।

ਠੇਕੇਦਾਰ 'ਤੇ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਵੀਰਵਾਰ ਨੂੰ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਜਾਂਚ ਕਮੇਟੀ ਭੇਜ ਦਿੱਤੀ ਹੈ। ਸੂਤਰਾਂ ਮੁਤਾਬਕ ਟੀਮ 'ਚ 6 ਮੈਂਬਰ ਹਨ। ਫਿਲਹਾਲ ਟੀਮ ਸਕੂਲ 'ਚ ਮੌਜੂਦ ਹੈ, ਜਿੱਥੇ ਸਟਾਫ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਥਾਂ 'ਤੇ ਹਾਦਸਾ ਵਾਪਰਿਆ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਹਾਦਸੇ 'ਚ 1 ਅਧਿਆਪਕ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ।

ਐਸਡੀਐਮ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਠੇਕੇਦਾਰ ਨੂੰ ਇਮਾਰਤ ਦੀ ਮੁਰੰਮਤ ਕਰਵਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਠੇਕੇਦਾਰ ਨੇ ਮੁਰੰਮਤ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਤੋਂ ਸਰਟੀਫਿਕੇਟ ਲਿਆ ਹੈ ਜਾਂ ਨਹੀਂ।

ਇਹ ਵੀ ਪੜ੍ਹੋ: Punjab News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਤੋਂ 7 ਮੋਬਾਇਲ, 3 ਚਾਰਜਰ ਅਤੇ 23 ਜਰਦੇ ਦੀਆਂ ਪੁੜੀਆਂ ਬਰਾਮਦ

ਐਸਡੀਐਮ ਪੱਛਮੀ ਨੂੰ ਮੈਜਿਸਟ੍ਰੇਟ ਜਾਂਚ ਲਈ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਦਾਖਾ ਦੇ ਡੀਐਸਪੀ, ਲੋਕ ਨਿਰਮਾਣ ਵਿਭਾਗ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਡੀਈਓ ਨੂੰ ਮੈਂਬਰ ਬਣਾਇਆ ਗਿਆ ਹੈ। ਸਬੰਧਤ ਵਿਭਾਗਾਂ ਤੋਂ ਰਿਕਾਰਡ ਇਕੱਠਾ ਕਰਕੇ ਪੂਰੀ ਜਾਂਚ ਕੀਤੀ ਜਾਵੇਗੀ। ਬਾਕੀ ਠੇਕੇਦਾਰ ਅਨਮੋਲ 'ਤੇ ਜੋ ਵੀ ਕਾਰਵਾਈ ਹੋਵੇਗੀ, ਜ਼ਰੂਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Sikhs in Pakistan: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਸਿੱਖ ਪਰਿਵਾਰਾਂ ਨੂੰ ਮਿਲ ਰਹੀਆਂ ਧਮਕੀਆਂ!

Trending news