Faridkot News: ਫ਼ਰੀਦਕੋਟ ਛਾਉਣੀ 'ਚ ਕਰਨਲ ਨਾਲ ਵੱਜੀ 72 ਲੱਖ ਰੁਪਏ ਦੀ ਠੱਗੀ
Advertisement
Article Detail0/zeephh/zeephh2534693

Faridkot News: ਫ਼ਰੀਦਕੋਟ ਛਾਉਣੀ 'ਚ ਕਰਨਲ ਨਾਲ ਵੱਜੀ 72 ਲੱਖ ਰੁਪਏ ਦੀ ਠੱਗੀ

Faridkot News: ਜਾਣਕਾਰੀ ਦੇ ਮੁਤਾਬਿਕ ਪੱਛਮ ਬੰਗਾਲ ਦੇ ਰਹਿਣ ਵਾਲੇ ਡਾਕਟਰ ਸੁਰਾਜੀਤ ਮੁੰਡਲ ਭਾਰਤੀ ਫੌਜ ਵਿੱਚ ਬਤੌਰ ਕਰਨਲ ਕੰਮ ਕਰ ਰਹੇ ਹਨ ਅਤੇ ਇੰਨੀ ਦਿਨੀ ਉਨਾਂ ਦੀ ਡਿਊਟੀ ਫਰੀਦਕੋਟ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਹੈ।

Faridkot News: ਫ਼ਰੀਦਕੋਟ ਛਾਉਣੀ 'ਚ ਕਰਨਲ ਨਾਲ ਵੱਜੀ 72 ਲੱਖ ਰੁਪਏ ਦੀ ਠੱਗੀ

Faridkot News: ਫ਼ਰੀਦਕੋਟ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਤੈਨਾਤ ਇੱਕ ਕਰਨਲ ਨਾਲ ਫੇਕ ਐਪ ਦੇ ਰਾਹੀਂ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ 72 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਜ਼ਿਲਾ ਪੁਲਿਸ ਨੇ ਥਾਣਾ ਸਾਈਬਰ ਕ੍ਰਾਈਮ ਵਿਖੇ ਮੁਕਦਮਾ ਦਰਜ ਕਰਦੇ ਹੋਏ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੀ ਸ਼ੁਰੂਆਤ ਵਿੱਚ ਹੀ ਪੁਲਿਸ ਨੇ ਪੀੜਿਤ ਕਰਨਲ ਦੇ 11 ਲੱਖ ਰੁਪਏ ਰਿਕਵਰ ਵੀ ਕਰ ਲਏ ਹਨ ਅਤੇ ਹੋਰ ਰੁਪਏ ਰਿਕਵਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਦੇ ਮੁਤਾਬਿਕ ਪੱਛਮ ਬੰਗਾਲ ਦੇ ਰਹਿਣ ਵਾਲੇ ਡਾਕਟਰ ਸੁਰਾਜੀਤ ਮੁੰਡਲ ਭਾਰਤੀ ਫੌਜ ਵਿੱਚ ਬਤੌਰ ਕਰਨਲ ਕੰਮ ਕਰ ਰਹੇ ਹਨ ਅਤੇ ਇੰਨੀ ਦਿਨੀ ਉਨਾਂ ਦੀ ਡਿਊਟੀ ਫਰੀਦਕੋਟ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਹੈ। ਉਨਾਂ ਵੱਲੋਂ ਮੋਬਾਇਲ ਵਿੱਚ ਇੱਕ ਐਪ ਦੇ ਰਾਹੀਂ ਟਰੇਡਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਇਸ ਐਪ ਦੇ ਝਾਂਸੇ ਵਿੱਚ ਆ ਕੇ ਉਹਨਾਂ ਨੇ 72 ਲੱਖ ਰੁਪਏ ਇਨਵੈਸਟ ਕਰ ਦਿੱਤੇ. ਹੁਣ ਜਦ ਇਹ ਪੈਸੇ ਵਾਪਸ ਨਾ ਨਿਕਲੇ ਤਾਂ ਉਹਨਾਂ ਵੱਲੋਂ ਜ਼ਿਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ।

ਇਸ ਪੂਰੇ ਮਾਮਲੇ ਵਿੱਚ ਡੀਐਸਪੀ ਸਾਈਬਰ ਕ੍ਰਾਈਮ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਫੇਕ ਐਪ ਤੋਂ ਪੀੜਿਤ ਡਾਕਟਰ ਦੇ 11 ਲੱਖ ਰੁਪਏ ਫਰੀਜ ਕਰਵਾ ਲਏ ਹਨ ਜੋ ਕਿ ਉਹਨਾਂ ਨੂੰ ਵਾਪਸ ਮਿਲ ਜਾਣਗੇ ਅਤੇ ਬਾਕੀ ਪੈਸਿਆਂ ਦੀ ਰਿਕਵਰੀ ਕਰਨ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਫੇਕ ਐਪ ਦੇ ਝਾਂਸੇ ਵਿੱਚ ਨਾ ਆਉਣ ਜਿਸ ਕਾਰਨ ਹਰ ਰੋਜ਼ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ।

 

Trending news