ਲੁਧਿਆਣਾ ਦੇ ਅੰਦਰ 3.5 ਏਕੜ ਵਿਚ ਕਮਿਊਨਿਟੀ ਔਰਗੈਨਿਕ ਖੇਤੀ ਹੋ ਰਹੀ ਹੈ। ਇਸ ਦੇ ਨਾਲ 55 ਪਰਿਵਾਰ ਜੁੜੇ ਹੋਏ ਹਨ। ਸ਼ਹਿਰੀ ਕਿਸਾਨਾਂ ਦੀ ਇਸ ਸੋਚ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਉਹ ਐਪ ਰਾਹੀਂ ਘਰ ਘਰ ਸਬਜ਼ੀਆਂ ਪਹੁੰਚਾ ਰਹੇ ਹਨ।
Trending Photos
ਲੁਧਿਆਣਾ: ਪੰਜਾਬ ਦੇ ਵਿੱਚ ਜੈਵਿਕ ਖੇਤੀ ਬਹੁਤੇ ਪ੍ਰਚੱਲਤ ਨਹੀਂ ਹੈ ਕਿਉਂਕਿ ਪੰਜਾਬ ਵਿਚ ਜ਼ਿਆਦਾਤਰ ਕਿਸਾਨ ਝੋਨੇ ਅਤੇ ਕਣਕ ਦੀ ਫਸਲ ਹੀ ਲਾਉਂਦੇ ਹਨ। ਕਿਉਂਕਿ ਉਸ ਦੇ ਐਮਐਸਪੀ ਵੀ ਮਿਲਦਾ ਹੈ ਅਤੇ ਨਾਲ ਹੀ ਉਸ ਦਾ ਮੰਡੀਕਰਨ ਵੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਸ਼ਹਿਰਾ ਦੇ ਵਿੱਚ ਹੁਣ ਬਿਨਾਂ ਕੀਟਨਾਸ਼ਕ ਤੋਂ ਸਬਜੀਆਂ ਖਾਣ ਦੇ ਸ਼ਹਿਰੀਆਂ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਪਰਿਵਾਰਕ ਜੈਵਿਕ ਖੇਤੀ ਕੀਤੀ ਜਾ ਰਹੀ ਹੈ। ਇਸ ਦਾ ਮੰਤਵ ਪਰਿਵਾਰਾਂ ਨੂੰ ਨਾਲ ਜੋੜਨਾ ਹੈ ਅਤੇ ਆਪਣੇ ਲਈ ਬਿਨਾਂ ਰਸਾਇਣਿਕ ਕੀਟਨਾਸ਼ਕਾਂ ਤੋਂ ਸਾਫ ਸੁਥਰੀ ਜੈਵਿਕ ਖੇਤੀ ਕਰ ਕੇ ਸਬਜ਼ੀਆਂ ਉਗਾਉਣ ਹੈ। ਇਸ ਨਾਲ ਉਹ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਣਗੇ। ਜ਼ਿਆਦਾਤਰ ਮੈਂਬਰ ਇਨ੍ਹਾਂ 'ਚ ਕਾਰੋਬਾਰੀ ਨੇ ਜਾਂ ਡਾਕਟਰ ਨੇ ਅਤੇ ਨੌਕਰੀ ਪੇਸ਼ੇ ਨਾਲ ਸਬੰਧਤ ਹਨ। ਜਿਨ੍ਹਾਂ ਦਾ ਕੋਈ ਖੇਤੀ ਨਾਲ ਸਬੰਧਤ ਕੋਈ ਪਿੱਛੋਕੜ ਨਹੀਂ ਹੈ ਪਰ ਇਸ ਦੇ ਬਾਵਜੂਦ ਇਹ ਆਪਣੇ ਖਾਣ ਲਈ ਜੈਵਿਕ ਖੇਤੀ ਕਰ ਰਹੇ ਹਨ।
ਲੁਧਿਆਣਾ ਦੇ ਵਿਚ ਚੱਲ ਰਹੀ ਪਰਿਵਾਰਕ ਜੈਵਿਕ ਖੇਤੀ ਦੀ ਸ਼ੁਰੂਆਤ 2017 ਦੇ ਵਿਚ ਕੀਤੀ ਗਈ, ਦਰਅਸਲ ਪਰਿਵਾਰਕ ਖੇਤੀ ਕੁਝ ਪਰਿਵਾਰਾਂ ਵੱਲੋਂ ਮਿਲ ਕੇ ਆਪਣੇ ਲਈ ਓਰਗੈਨਿਕ ਖੇਤੀ ਕਰਕੇ ਆਪਣੇ ਘਰ ਲਈ ਸਬਜ਼ੀਆਂ ਉਗਾਉਣਾ ਹੈ ਤਾਂ ਜੋ ਉਹਨਾਂ ਨੂੰ ਖਾਣ ਲਈ ਔਰਗੇਨਿਕ ਸਬਜੀਆ ਮਿਲ ਸਕਣ। ਇਸ ਪ੍ਰੋਜੈਕਟ ਰਾਹੀਂ ਪਹਿਲਾਂ ਹਰ ਪਰਿਵਾਰ ਤੋਂ 36 ਹਜ਼ਾਰ ਰੁਪਏ ਪ੍ਰਤੀ ਸਾਲ ਲਿਆ ਜਾਂਦਾ ਸੀ ਅਤੇ ਇਨ੍ਹਾਂ ਪੈਸਿਆਂ ਦੇ ਵਿੱਚ ਪਰਿਵਾਰ ਨੂੰ ਹਰ ਹਫ਼ਤੇ ਤਾਜ਼ੀਆਂ ਔਰਗੇਨਿਕ ਸਬਜੀਆ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ ਅਤੇ ਜਦੋਂ ਇਸ ਪ੍ਰੋਜੈਕਟ ਦੇ ਵਿੱਚ ਮੈਂਬਰਾਂ ਦੀ ਤਦਾਦ ਵੱਧੀ ਤਾਂ ਸਲਾਨਾ ਮੈਂਬਰਸ਼ਿਪ ਘਟਾ ਕੇ 30 ਹਜ਼ਾਰ ਰੁਪਏ ਕਰ ਦਿੱਤੀ ਗਈ। ਹੁਣ 30 ਹਜ਼ਾਰ ਰੁਪਏ ਦੇ ਵਿੱਚ ਪਰਿਵਾਰ ਨੂੰ ਹਰ ਹਫ਼ਤੇ ਭਰਪੂਰ ਸਬਜ਼ੀਆਂ ਮਿਲਦੀਆਂ ਹਨ।
ਇਹ ਵੀ ਪੜ੍ਹੋ: ਟੈਂਡਰ ਘੁਟਾਲਾ ਮਾਮਲੇ 'ਚ ਡਿਪਟੀ ਡਰੈਕਟਰ ਰਾਕੇਸ਼ ਕੁਮਾਰ ਸਿੰਗਲਾ ਭਗੌੜਾ ਕਰਾਰ, ਅਦਾਲਤ ਨੇ ਸੁਣਾਇਆ ਫ਼ੈਸਲਾ
ਇੱਕ ਪਰਿਵਾਰ ਨੂੰ 8 ਤੋਂ 10 ਕਿੱਲੋ ਹਰ ਹਫ਼ਤੇ ਉਹਨਾਂ ਦੇ ਘਰ ਤਕ ਸਬਜੀ ਪਹੁੰਚਾਈ ਜਾਂਦੀ ਹੈ ਜਿਸ ਨੂੰ ਉਹ ਆਸਾਨੀ ਨਾਲ ਵਰਤ ਸਕਦੇ ਹਨ। ਪੂਰਾ ਸਿਸਟਮ ਇੱਕ ਐਪ ਦੇ ਨਾਲ ਚੱਲਦਾ ਹੈ। ਐਪ ਦੇ ਵਿੱਚ ਸਾਰੇ ਮੈਂਬਰ ਹਨ ਅਤੇ ਹਫਤੇ ਬਾਅਦ ਜਦੋਂ ਸਬਜ਼ੀਆਂ ਤੋੜੀਆਂ ਜਾਂਦੀਆਂ ਹਨ ਤਾਂ ਸਾਰੇ ਪਰਿਵਾਰਾਂ ਨੂੰ ਬਰਾਬਰ ਦੇ ਅੰਦਰ ਤਕਸੀਮ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਨਾਲ ਕਿਸੇ ਵੀ ਤਰ੍ਹਾਂ ਕਿਸੇ ਨੂੰ ਵੀ ਘੱਟ-ਵੱਧ ਸਬਜ਼ੀ ਨਹੀਂ ਮਿਲਦੀ। ਜੇਕਰ ਫਿਰ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਾਰੇ ਪਰਿਵਾਰ ਇੱਕ ਵਟਸਐਪ ਗਰੁੱਪ ਵਿੱਚ add ਹਨ ਅਤੇ ਉਹ ਆਪਣੀ ਸ਼ਿਕਾਇਤ ਉਥੇ ਦਰਜ ਕਰਵਾ ਕੇ ਮੁਸ਼ਕਲ ਦਾ ਹੱਲ ਲੈ ਸਕਦੇ ਨੇ।
(ਭਰਤ ਸ਼ਰਮਾ ਦੀ ਰਿਪੋਰਟ )