Punjab Police: ਦੇਸ਼ ਵਿੱਚ ਸਾਰੇ ਸੂਬਿਆਂ ਕੋਲ ਕਿੰਨੇ ਪੁਲਿਸ ਮੁਲਾਜ਼ਮਾਹਨ, ਇਸ ਨੂੰ ਲੈ ਕੇ ਲੋਕ ਸਭਾ ਵਿੱਚ ਅੰਕੜੇ ਪੇਸ਼ ਕੀਤੇ ਗਏ।
Trending Photos
Punjab Police: ਪੰਜਾਬ ਵਿੱਚ ਪਹਿਲਾਂ ਦੇ ਮੁਕਾਬਲੇ ਸੂਬੇ ਵਿੱਚ ਪੁਲਿਸ ਦੀ ਨਫਰੀ ਵਧੀ ਹੈ। ਇਸ ਦਾ ਖੁਲਾਸਾ ਲੋਕ ਸਭਾ ਵਿੱਚ ਪੂਰੇ ਦੇਸ਼ ਦੇ ਪੇਸ਼ ਕੀਤੇ ਗਏ ਅੰਕੜਿਆਂ ਤੋਂ ਬਾਅਦ ਲੱਗਿਆ ਹੈ। ਪੰਜਾਬ ਵਿੱਚ 2019 ਵਿੱਚ 1 ਲੱਖ ਲੋਕਾਂ ਪਿੱਛੇ 273.89 ਪੁਲਿਸ ਮੁਲਾਜ਼ਮ ਸਨ। 2020 ਵਿੱਚ 286.50 ਅਤੇ 2021 ਵਿੱਚ 246.59 ਸੀ। 1 ਜਨਵਰੀ 2022 ਤੱਕ ਸਭ ਤੋਂ ਘੱਟ 237.12 ਸਨ। 1 ਜਨਵਰੀ 2023 ਨੂੰ ਅੰਕੜਾ 241.02 ਰਿਹਾ।
ਇਹ ਵੀ ਪੜ੍ਹੋ : Punjab Weather News: ਪੰਜਾਬ ਵਿੱਚ ਠੰਢ ਮੁੜ ਦਿਖਾਉਣ ਲੱਗੀ ਤੇਵਰ; ਪਹਾੜੀ ਇਲਾਕਿਆਂ ਵਿੱਚ ਪਈ ਬਰਫ਼ਬਾਰੀ ਕਾਰਨ ਵਧਿਆ ਪਾਲ਼ਾ
ਪੂਰੇ ਦੇਸ਼ ਦਾ ਅੰਕੜਾ 154.84 ਹੈ। ਸਭ ਤੋਂ ਵੱਧ ਨਾਗਾਲੈਂਡ ਵਿੱਚ 1135.94 ਪੁਲਿਸ ਕਰਮਚਾਰੀ ਹਨ। ਅੰਡੇਮਾਨ ਨਿਕੋਬਾਰ ਵਿੱਚ ਦੂਸਰੇ ਨੰਬਰ ਉਤੇ 1050.25 ਪੁਲਿਸ ਕਰਮਚਾਰੀ ਤਾਇਨਾਤ ਹਨ। ਤੀਸਰੇ ਨੰਬਰ ਉਤੇ ਮਣੀਪੁਰ ਵਿੱਚ 941.63 ਕਰਮਚਾਰੀ। ਬਿਹਾਰ ਵਿੱਚ ਸਭ ਤੋਂ ਘੱਟ 81.49 ਪੁਲਿਸ ਕਰਮਚਾਰੀ। ਦੂਸਰੇ ਨੰਬਰ ਉਤੇ ਸਭ ਤੋਂ ਘੱਟ ਦਾਦਰਾ ਅਤੇ ਨਗਰ ਹਵੇਲੀ ਦਮਨ ਅਤੇ ਦਿਓ ਵਿੱਚ 93.63 ਪੁਲਿਸ ਕਰਮਚਾਰੀ ਹਨ। ਤੀਸਰੇ ਨੰਬਰ ਉਤੇ ਸਭ ਤੋਂ ਘੱਟ ਪੱਛਮ ਬੰਗਾਲ ਵਿੱਚ 101.13 ਪੁਲਿਸ ਕਰਮਚਾਰੀ ਹਨ।
ਕਾਬਿਲੇਗੌਰ ਹੈ ਕਿ ਪੁਲਿਸ ਫੋਰਸ ਨੂੰ ਲੈ ਕੇ ਪੰਜਾਬ ਸਰਕਾਰ ਸਾਲ 2025 ਲਈ ਰੋਡਮੈਪ ਤਿਆਰ ਕੀਤਾ ਹੈ। 2025 ਸਾਲ 'ਚ ਪੰਜਾਬ ਪੁਲਿਸ ਦੀ ਨਫ਼ਰੀ ਹੋਰ ਵਧਾਉਣ ਦੀ ਤਜਵੀਜ਼ ਹੈ। ਪੰਜਾਬ ਪੁਲਿਸ ਵਿੱਚ ਸਾਲ 2025 ਵਿੱਚ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਤਿਆਰੀ ਹੈ। ਇਹ ਭਰਤੀ ਜ਼ਿਲ੍ਹਾ ਪੱਧਰ ’ਤੇ ਕੀਤੀ ਜਾਵੇਗੀ, ਜਿਸ ਕਾਰਨ ਥਾਣਿਆਂ ਵਿੱਚ ਸਟਾਫ਼ ਦੀ ਘਾਟ ਪੂਰੀ ਹੋਵੇਗੀ। ਇਸ ਵਿੱਚ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਦੀਆਂ ਅਸਾਮੀਆਂ ਸ਼ਾਮਲ ਹਨ। ਕਾਂਸਟੇਬਲ ਪੱਧਰ ਦੇ ਅਫਸਰਾਂ ਦੀ ਹੋਰ ਭਰਤੀ ਹੋਵੇਗੀ। ਇਸ ਤੋਂ ਪਹਿਲਾਂ 3600 ਕਾਂਸਟੇਬਲ ਭਰਤੀ ਕੀਤੇ ਗਏ ਸਨ, ਜਿਨ੍ਹਾਂ 'ਚੋਂ 1800 ਭਰਤੀ ਹੋ ਚੁੱਕੇ ਹਨ ਅਤੇ 1800 ਕਾਂਸਟੇਬਲ ਵੀ ਜਲਦ ਹੀ ਭਰਤੀ ਹੋ ਜਾਣਗੇ। ਨੌਕਰੀ ਵਿੱਚ 456 ਉੱਚ ਜੋਖਮ ਵਾਲੇ ਕੈਦੀਆਂ ਦੀ ਪਛਾਣ ਕੀਤੀ ਗਈ ਹੈ। ਇਸੇ ਤਰ੍ਹਾਂ 210 ਨਸ਼ੇ ਦੇ ਸੌਦਾਗਰ ਵੀ ਹਨ। ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਇਨ੍ਹਾਂ ਕੈਦੀਆਂ ਨੂੰ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਫ਼ਰੀਦਕੋਟ ਵਿੱਚ ਪੁਲਿਸ 'ਤੇ ਹਮਲਾ, ਪਿੰਡ ਵਾਸੀਆਂ ਨੇ ਇੱਟਾਂ ਅਤੇ ਪੱਥਰ ਵਰ੍ਹਾਏ