Delhi Aap Meeting: ਪੰਜਾਬ ਵਿੱਚ ਸਾਡੀ ਸਰਕਾਰ ਕਾਫੀ ਜ਼ਿਆਦਾ ਵਧੀਆ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿੱਚ ਅਸੀਂ ਕੰਮ ਕੀਤਾ। ਦਿੱਲੀ ਵਿੱਚ ਮਹੱਲਾ ਕਲੀਨਿਕ ਬਣਾਏ ਗਏ ਸਨ, ਪੰਜਾਬ ਵਿੱਚ ਅਸੀਂ ਆਮ ਆਮਦੀ ਕਲੀਨਿਕ ਬਣਾਏ।
Trending Photos
Delhi Aap Meeting: ਪੰਜਾਬ ਦੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦਿੱਲੀ ਵਿਖੇ ਪਹੁੰਚੇ ਸਨ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਇਸ ਮੀਟਿੰਗ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਪੰਜਾਬ ਦੇ ਸਾਰੇ ਆਗੂਆਂ ਦਾ ਦਿੱਲੀ ਚੋਣਾਂ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਧੰਨਵਾਦ ਕੀਤਾ ਗਿਆ। ਪਾਰਟੀ ਦੇ ਸਾਰੇ ਆਗੂਆਂ ਦੇ ਦਿੱਲੀ ਵਿੱਚ ਗਰਾਊਂਡ ਲੈਵਲ ਉੱਤੇ ਕੰਮ ਕੀਤਾ। ਜਿੱਤ ਹਾਰ ਬਣੀ ਰਹਿੰਦੀ ਹੈ, ਮੁੜ ਤੋਂ ਗਰਾਊਂਡ ਉੱਤੇ ਕੰਮ ਕਰਾਂਗੇ।
ਪੰਜਾਬ ਵਿੱਚ ਸਾਡੀ ਸਰਕਾਰ ਕਾਫੀ ਜ਼ਿਆਦਾ ਵਧੀਆ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿੱਚ ਅਸੀਂ ਕੰਮ ਕੀਤਾ। ਦਿੱਲੀ ਵਿੱਚ ਮਹੱਲਾ ਕਲੀਨਿਕ ਬਣਾਏ ਗਏ ਸਨ, ਪੰਜਾਬ ਵਿੱਚ ਅਸੀਂ ਆਮ ਆਮਦੀ ਕਲੀਨਿਕ ਬਣਾਏ।
ਪੰਜਾਬ ਵਿੱਚ ਅਸੀਂ ਕਈ ਟੋਲ ਪਲਾਜੇ ਬੰਦ ਕਰ ਚੁੱਕੇ ਹਾਂ, ਜਿਹੜੇ 4 ਸਾਲਾ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸਨ। ਉਨ੍ਹਾਂ ਨੂੰ ਬੰਦ ਕਰਵਾਉਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ। ਦਿੱਲੀ ਦੇ ਲੋਕ ਅੱਜ ਵੀ ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਤਾਰੀਫ ਕਰ ਰਹੇ ਹਨ। ਦਿੱਲੀ ਵਿੱਚ ਅਸੀਂ 10 ਸਾਲ ਸਰਕਾਰ ਚਲਾਈ ਸੀ, ਜਿਸ ਦਾ ਤਜ਼ੁਰਬਾ ਪੰਜਾਬ ਵਿੱਚ ਵਰਤਿਆਂ ਜਾਵੇਗਾ। ਆਮ ਆਦਮੀ ਪਾਰਟੀ ਕਦੇ ਵੀ ਧਰਮ, ਪੈਸੇ ਅਤੇ ਗੁੰਦਾਗਰਦੀ ਦੀ ਰਾਜਨੀਤੀ ਨਹੀਂ ਕਰਦੀ, ਸਗੋਂ ਵਿਕਾਸ ਅਤੇ ਲੋਕਾਂ ਲਈ ਕੰਮ ਕਰਦੀ ਹੈ।
ਪੰਜਾਬ ਵਿੱਚ 2 ਸਾਲਾ ਵਿੱਚ ਅਸੀਂ ਵੱਡੇ ਪੱਧਰ ਉੱਤੇ ਕੰਮ ਕਰਾਂਗੇ ਅਤੇ ਪੰਜਾਬ ਦਾ ਮਾਡਲ ਦੇਸ਼ ਭਰ ਵਿੱਚ ਲੈ ਕੇ ਜਾਵਾਂਗੇ। ਪੰਜਾਬ ਵਿੱਚ ਅਸੀਂ 45 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ, ਜੋ ਕਿ ਬਿਨ੍ਹਾਂ ਕਿਸੇ ਸਿਫਾਰਿਸ਼ ਅਤੇ ਪੈਸੇ ਤੋਂ ਦਿੱਤੀਆਂ।
ਪ੍ਰਤਾਪ ਸਿੰਘ ਬਾਜਵਾ ਨੂੰ ਬੋਲ ਲੈਣ ਦਵੋ ਉਹ ਬੋਲਦੇ ਰਹਿੰਦੇ ਹਨ। ਉਨ੍ਹਾਂ ਨੂੰ ਆਮ ਆਮਦੀ ਪਾਰਟੀ ਦੇ ਵਿਧਾਇਕਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਉਹ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਚਿੰਤਾ ਕਰਨਾ।
ਕਾਨੂੰਨ ਵਿਵਸਥਾਂ ਉੱਤੇ ਬੋਲਦਿਆਂ ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਠੀਕ ਨਾ ਹੁੰਦਾ ਤਾਂ ਸੂਬੇ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਨਿਵੇਸ਼ ਲਈ ਨਾ ਆਉਂਦੀਆਂ। ਅਸੀਂ ਸਮੇਂ ਸਮੇਂ ਉੱਤੇ ਪੰਜਾਬ ਪੁਲਿਸ ਦੇ ਨਾਲ ਮੀਟਿੰਗਾਂ ਕਰਦੇ ਰਹਿੰਦੇ ਹਾਂ। ਸਰਹੱਦੀ ਸੂਬਾ ਦੇ ਬਾਵਜੂਦ ਸਾਨੂੰ ਹੋਰ ਵੀ ਜ਼ਿਆਦਾ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਜਲਦ 1100 ਰੁਪਏ ਦਿੱਤੇ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਜਲਦ ਐਲਾਨ ਕਰ ਦਿੱਤਾ ਜਾਵੇਗਾ।