Majitha News: ਮਜੀਠਾ ਪੁਲਿਸ ਸਟੇਸ਼ਨ ਦੇ ਬਾਹਰ ਜ਼ਬਰਦਸਤ ਧਮਾਕਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
Trending Photos
Majitha News: ਮਜੀਠਾ ਪੁਲਿਸ ਸਟੇਸ਼ਨ ਦੇ ਬਾਹਰ ਜ਼ਬਰਦਸਤ ਧਮਾਕਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਤਰਾਂ ਅਨੁਸਾਰ ਇਸ ਧਮਾਕੇ ਦਾ ਖੜਾਕ ਪੂਰੇ ਮਜੀਠਾ ਨਗਰ ਦੇ ਵਿੱਚ ਸੁਣਿਆ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਥਾਣੇ ਦਾ ਦਰਵਾਜ਼ਾ ਬੰਦ ਕਰ ਲਿਆ ਗਿਆ। ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ। ਦੇਰ ਰਾਤ ਮਜੀਠਾ ਥਾਣੇ ਵਿੱਚ ਜ਼ੋਰਦਾਰ ਧਮਾਕਾ ਹੋਇਆI ਜਿਸ ਨਾਲ ਥਾਣੇ ਦੀਆਂ ਬਾਰੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ।
ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ਐਸ ਐਸ ਪੀ ਦਿਹਾਤੀ ਚਰਨਜੀਤ ਸਿੰਘ ਅਨੁਸਾਰ ਥਾਣੇ ਵਿਚ ਖੜੀ ਇੱਕ ਕਾਰ ਦਾ ਟਾਇਰ ਫੱਟਣ ਕਾਰਨ ਇਹ ਧਮਾਕਾ ਹੋਇਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਇਸ ਮਾਮਲੇ ਉਤੇ ਡੀਐਸਪੀ ਜਸਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਵੀ ਤਰੀਕੇ ਦਾ ਕੋਈ ਬਲਾਸਟ ਨਹੀਂ ਹੋਇਆ। ਸਿਰਫ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਮੋਟਰਸਾਈਕਲ ਦੇ ਟਾਇਰ ਵਿੱਚ ਹਵਾ ਭਰੀ ਜਾ ਰਹੀ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਦਾ ਟਾਇਰ ਫਟ ਗਿਆ ਅਤੇ ਬਾਅਦ ਵਿੱਚ ਪੁਲਿਸ ਮੁਲਾਜ਼ਮ ਆਪਣਾ ਮੋਟਰਸਾਈਕਲ ਲੈ ਕੇ ਥਾਣੇ ਤੋਂ ਚਲਾ ਗਿਆ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਥਾਣੇ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਸ਼ੀਸ਼ੇ ਟੁੱਟੇ ਹਨ। ਕਿਸ ਪੁਲਿਸ ਮੁਲਾਜ਼ਮ ਦੇ ਮੋਟਰਸਾਈਕਲ ਦਾ ਟਾਇਰ ਫਟਿਆ ਹੈ ਇਹ ਸਵੇਰੇ ਜਾਂਚ ਕੀਤੀ ਜਾਵੇਗੀ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ 6 ਦਿਨਾਂ ਅੰਦਰ ਪੁਲਿਸ ਚੌਕੀ ਅਤੇ ਥਾਣੇ ਵਿੱਚ ਧਮਾਕੇ ਦੀ ਇਹ ਦੂਜੀ ਘਟਨਾ ਹੈ। 29 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਦੇ ਗੁਰਬਖਸ਼ ਨਗਰ ਚੌਕੀ ਵਿੱਚ ਧਮਾਕਾ ਹੋਇਆ ਸੀ। ਇਹ ਪੋਸਟ ਕੁਝ ਦਿਨ ਪਹਿਲਾਂ ਬੰਦ ਕੀਤੀ ਗਈ ਹੈ।
ਇਹ ਵੀ ਪੜ੍ਹੋ : CM Bhagwant Mann: ਸੀਐਮ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ; ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ
ਇਸ ਤੋਂ ਇਲਾਵਾ 23-24 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਇੱਕ ਆਈਈਡੀ ਵੀ ਲਗਾਈ ਗਈ ਸੀ, ਜੋ ਕਿ ਤਕਨੀਕੀ ਨੁਕਸ ਕਾਰਨ ਫਟ ਨਹੀਂ ਸਕੀ ਸੀ। ਪੁਲਿਸ ਨੂੰ ਸਵੇਰੇ ਇਹ ਆਈ.ਈ.ਡੀ. ਇਹ ਆਈਈਡੀ ਵੀ ਗੈਂਗਸਟਰ ਹੈਪੀ ਪਛੀਆ ਅਤੇ ਗੋਪੀ ਨਵਾਂਸ਼ਹਿਰੀਆਂ ਵੱਲੋਂ ਲਗਾਈ ਗਈ ਸੀ। ਸੀਸੀਟੀਵੀ ਫੁਟੇਜ 'ਚ ਬਾਈਕ 'ਤੇ ਆਏ ਦੋ ਨੌਜਵਾਨ ਥਾਣੇ ਦੇ ਇਕ ਪਾਸੇ ਆਈਈਡੀ ਲਗਾ ਕੇ ਥਾਣੇ ਦੇ ਦਰਵਾਜ਼ੇ 'ਤੇ ਡੈਟੋਨੇਟਰ ਲਗਾਉਂਦੇ ਨਜ਼ਰ ਆ ਰਹੇ ਹਨ ਤਾਂ ਜੋ ਜੇਕਰ ਕੋਈ ਥਾਣੇ ਦਾ ਦਰਵਾਜ਼ਾ ਖੋਲ੍ਹਦਾ ਹੈ ਤਾਂ ਧਮਾਕਾ ਹੋ ਜਾਵੇਗਾ।
ਇਹ ਵੀ ਪੜ੍ਹੋ : Khatkar Kalan: ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਪ੍ਰਸਿੱਧ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ