ਕਿਸਾਨ ਇੱਕ ਵਾਰ ਫੇਰ ਘੇਰਣਗੇ ਦਿੱਲੀ, 26 ਨਵੰਬਰ ਨੂੰ ਰਾਜ ਭਵਨ ਤੱਕ ਮਾਰਚ ਦਾ ਐਲਾਨ
Advertisement
Article Detail0/zeephh/zeephh1445958

ਕਿਸਾਨ ਇੱਕ ਵਾਰ ਫੇਰ ਘੇਰਣਗੇ ਦਿੱਲੀ, 26 ਨਵੰਬਰ ਨੂੰ ਰਾਜ ਭਵਨ ਤੱਕ ਮਾਰਚ ਦਾ ਐਲਾਨ

ਸਯੁੰਕਤ ਕਿਸਾਨ ਮੋਰਚਾ (SKM)  ਵਲੋਂ ਅੰਦੋਲਨ ਦੀ ਰੂਪ-ਰੇਖਾ ਤਿਆਰ ਕਰਨ ਲਈ 8 ਦਿਸੰਬਰ ਨੂੰ ਬੈਠਕ ਸੱਦ ਲਈ ਗਈ ਹੈ। 

ਕਿਸਾਨ ਇੱਕ ਵਾਰ ਫੇਰ ਘੇਰਣਗੇ ਦਿੱਲੀ, 26 ਨਵੰਬਰ ਨੂੰ ਰਾਜ ਭਵਨ ਤੱਕ ਮਾਰਚ ਦਾ ਐਲਾਨ

ਚੰਡੀਗੜ੍ਹ:  ਦੇਸ਼ ਭਰ ਦੇ ਕਿਸਾਨ ਸੰਗਠਨਾਂ ਦੀ ਇਕਾਈ ਸਯੁੰਕਤ ਕਿਸਾਨ ਮੋਰਚਾ (SKM)  ਵਲੋਂ ਅੰਦੋਲਨ ਦੀ ਰੂਪ-ਰੇਖਾ ਤਿਆਰ ਕਰਨ ਲਈ 8 ਦਿਸੰਬਰ ਨੂੰ ਬੈਠਕ ਸੱਦ ਲਈ ਗਈ ਹੈ। 

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ’ਤੇ ਵਾਅਦ ਖ਼ਿਲਾਫ਼ੀ ਦਾ ਆਰੋਪ ਲਗਾਉਂਦਿਆ ਐਲਾਨ ਕੀਤਾ ਹੈ ਕਿ 26 ਨਵੰਬਰ ਨੂੰ ਕੌਮੀ ਪੱਧਰ ’ਤੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਰਾਜ ਭਵਨ ਅੱਗੇ ਮਾਰਚ ਕੀਤਾ ਜਾਵੇਗਾ। 

ਕਿਸਾਨ ਆਗੂ ਦਰਸ਼ਨ ਲਾਲ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਅੰਦੋਲਨ ਸਬੰਧੀ ਭਵਿੱਕ ਦੀ ਰੂਪ-ਰੇਖਾ ਤਿਆਰ ਕਰਨ ਲਈ 8 ਦਿਸੰਬਰ ਦੀ ਬੈਠਕ ਸੱਦੀ ਗਈ ਹੈ। ਇਸ ਦੇ ਨਾਲ ਹੀ ਕਿਸਾਨ 19 ਨਵੰਬਰ ਨੂੰ ਫ਼ਤਿਹ ਦਿਵਸ ਵੀ ਮਨਾਉਣਗੇ, ਕਿਉਂਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਇਸ ਦਿਨ ਹੀ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ। 
ਇਸਦੇ ਨਾਲ ਹੀ 1 ਦਿਸੰਬਰ ਤੋਂ 11 ਦਿਸੰਬਰ ਤੱਕ ਸਾਰੇ ਰਾਜਨਿਤਿਕ ਦਲਾਂ, ਲੋਕ ਸਭਾ ਅਤੇ ਰਾਜ ਸਭਾ ਦੇ ਦਫ਼ਤਰਾਂ ਤੱਕ ਮਾਰਚ ਕੀਤਾ ਜਾਵੇਗਾ। 

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਖ਼ਿਲਾਫ਼ ਨਰਾਜ਼ਗੀ ਜਾਹਰ ਕਰਦਿਆਂ ਆਰੋਪ ਲਗਾਇਆ ਕਿ 9 ਦਿਸੰਬਰ ਨੂੰ ਅੰਦੋਲਨ ਖ਼ਤਮ ਹੋਣ ਵਾਲੇ ਦਿਨ ਕਿਸਾਨਾਂ ਨਾਲ ਲਿਖਤੀ ਤੌਰ ’ਤੇ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ। ਮੋਰਚੇ ਦਾ ਆਗੂਆਂ ਨੇ ਦੱਸਿਆ ਕਿ ਨਾ ਤਾਂ ਘੱਟੋ-ਘੱਟ ਸਮਰਥਨ ਮੁੱਲ (MSP)  ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਨਾ ਹੀ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਕੀਤੇ ਗਏ ਝੂਠੇ ਮੁਕਦਮੇ ਵਾਪਸ ਲਏ ਗਏ ਹਨ। 

ਮੋਰਚੇ ਦੇ ਆਗੂਆਂ ਦਾ ਇਹ ਵੀ ਆਰੋਪ ਹੈ ਕਿ ਕੇਂਦਰ ਹਾਲੇ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ- ਐੱਮ. ਐੱਸ. ਪੀ. ’ਤੇ ਗਾਰੰਟੀ ਦਾ ਕਾਨੂੰਨ ਬਣਾਉਣ ਦਾ ਮਾਮਲੇ ’ਤੇ ਵਿਚਾਰ ਕਰਨ ਲਈ ਤਿਆਰ ਹੈ। 

ਇਹ ਵੀ ਪੜ੍ਹੋ:  ਝੋਨੇ ਦੀ ਨਿਰਵਿਘਨ ਖ਼ਰੀਦ ਦਾ ਵਾਅਦਾ ਪੂਰਾ, 4 ਘੰਟਿਆਂ ਦੇ ਅੰਦਰ ਖ਼ਾਤਿਆਂ ’ਚ ਪੈਸੇ ਟ੍ਰਾਂਸਫ਼ਰ: ਕਟਾਰੂ ਚੱਕ

 

Trending news