Fazilka News: ਜਾਣਕਾਰੀ ਮੁਤਾਬਿਕ ਝੋਨਾ ਲਗਾ ਰਹੇ ਲੋਕਾਂ ਵਿੱਚ ਕਿਸੇ ਕਾਰਨ ਲੜਾਈ ਹੋ ਗਈ, ਜਿਸ ਦੌਰਾਨ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਜਦੋਂ ਉਹ ਇਲਾਜ ਲਈ ਸਰਕਾਰੀ ਹਸਪਤਾਲ ਪੁੱਜੇ।
Trending Photos
Fazilka News(SUNIL NAGPAL): ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਹੋਣ ਲਈ ਆਏ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੀ ਤਸਵੀਰ ਸਾਹਮਣੇ ਆਈਆਂ ਹਨ। ਝਗੜੇ ਦੀਆਂ ਤਸਵੀਰਾਂ ਐਮਰਜੈਂਸੀ ਵਾਰਡ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈਆਂ। ਮੌਕੇ 'ਤੇ ਹਸਪਤਾਲ 'ਚ ਤਾਇਨਾਤ ਗਾਰਡਾਂ ਨੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਧੱਕਾ ਮਾਰਕੇ ਹਸਪਤਾਲ ਵਿੱਚ ਬਾਹਰ ਕੱਢਿਆ। ਹਸਪਤਾਲ ਦੇ ਐੱਸਐੱਮਓ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਤੋਂ ਹਸਪਤਾਲ 'ਚ ਪੁਲਿਸ ਚੌਕੀ ਸਥਾਪਤ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਿਕ ਝੋਨਾ ਲਗਾ ਰਹੇ ਲੋਕਾਂ ਵਿੱਚ ਕਿਸੇ ਕਾਰਨ ਲੜਾਈ ਹੋ ਗਈ, ਜਿਸ ਦੌਰਾਨ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਜਦੋਂ ਉਹ ਇਲਾਜ ਲਈ ਸਰਕਾਰੀ ਹਸਪਤਾਲ ਪੁੱਜੇ। ਇਸ ਦੌਰਾਨ ਹਸਪਤਾਲ ਵਿੱਚ ਵੇਖਦਿਆ ਹੀ ਉਹ ਲੋਕ ਐਮਰਜੈਂਸੀ ਬਲਾਕ ਦੇ ਅੰਦਰ ਹੀ ਭਿੜ ਗਏ। ਇਸ ਤੋਂ ਪਹਿਲਾਂ ਕਿ ਝਗੜਾ ਗੰਭੀਰ ਰੂਪ ਧਾਰਨ ਕਰ ਤਾਂ ਮੌਕੇ 'ਤੇ ਮੌਜੂਦ ਗਾਰਡ ਨੇ ਹਸਪਤਾਲ ਦੇ ਅੰਦਰ ਦਾਖਲ ਹੋਣ ਲਈ ਆਏ ਲੋਕਾਂ ਨੂੰ ਧੱਕੇ ਮਾਰਕੇ ਹਸਪਾਤਲ ਚੋਂ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ: Punjabi News: ਜੌੜਾਮਾਜਰਾ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ ਨੇ ਜੰਮੂ-ਕਸ਼ਮੀਰ ਦਾ ਪੰਜ ਦਿਨਾ ਐਕਸਪੋਜ਼ਰ ਦੌਰਾ ਕੀਤਾ
ਦੂਜੇ ਪਾਸੇ ਜਦੋਂ ਸਰਕਾਰੀ ਹਸਪਤਾਲ ਵਿੱਚ ਮੌਜੂਦ ਐਸ.ਐਮ.ਓ ਡਾਕਟਰ ਐਰਿਕ ਨੂੰ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਭੇਜ ਦਿੱਤਾ ਗਿਆ ਹੈ ਕਿਉਂਕਿ ਪੁਲੀਸ ਸੁਰੱਖਿਆ ਅਕਸਰ ਹੀ ਅਜਿਹੇ ਝਗੜਿਆਂ ਨੂੰ ਨੱਥ ਪਾਈ ਜਾਂਦੀ ਹੈ ਹਸਪਤਾਲ ਦੇ ਅੰਦਰ ਇੱਕ ਸਥਾਈ ਪੁਲਿਸ ਚੌਕੀ ਬਣਾਈ ਜਾਵੇ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।
ਇਹ ਵੀ ਪੜ੍ਹੋ: IND vs SA Final: ਭਾਰਤ 'ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ 'ਤੇ ਮੀਂਹ ਦਾ ਖ਼ਤਰਾ! ਜਾਣੋ ਪਿੱਚ ਰਿਪੋਰਟ 'ਤੇ ਮੌਸਮ ਦਾ ਹਾਲ