Fazilka News: ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਵਨਾ ਨਾਲ ਅੱਜ ਸਵੇਰੇ ਘਟਨਾ ਵਾਪਰ ਗਈ।
Trending Photos
Fazilka News: ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਵਨਾ ਨਾਲ ਅੱਜ ਸਵੇਰੇ ਘਟਨਾ ਵਾਪਰ ਗਈ। ਪਿੰਡ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਲਈ ਘਰ ਤੋਂ ਨਿਕਲਦੇ ਸਮੇਂ ਉਹ ਪੌੜੀਆਂ ਤੋਂ ਤਿਲਕ ਗਏ, ਜਿਸ ਨਾਲ ਉਨ੍ਹਾਂ ਦੇ ਪੈਰ ਉਸ ਗੰਭੀਰ ਸੱਟ ਲੱਗੀ ਹੈ।
ਘਟਨਾ ਦੇ ਤੁਰੰਤ ਬਾਅਦ ਵਿਧਾਇਕ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਵਿੱਚ ਹੱਡੀ ਰੋਗਾਂ ਦੇ ਮਾਹਿਰ ਡਾਕਟਰ ਨਿਸ਼ਾਂਤ ਸੇਤੀਆ ਨੇ ਉਨ੍ਹਾਂ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਪੈਰ ਵਿੱਚ ਲਿਗਾਮੈਂਟ ਇੰਜਰੀ ਹੋਈ ਹੈ। ਡਾਕਟਰਾਂ ਨੇ ਉਨ੍ਹਾਂ ਦੇ ਪੈਰ ਦਾ ਐਕਸਰੇ ਕਰਵਾਇਆ ਅਤੇ ਜ਼ਰੂਰੀ ਦਵਾਈਆਂ ਦੇ ਕੇ ਪੱਟੀ ਬੰਨ੍ਹੀ।
ਇਹ ਵੀ ਪੜ੍ਹੋ : Punjab Breaking Live Updates: ਡੱਲੇਵਾਲ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ; 111 ਕਿਸਾਨ ਮਰਨ ਵਰਤ 'ਤੇ ਬੈਠਣਗੇ, ਪੜ੍ਹੋ ਵੱਡੀਆਂ ਖ਼ਬਰਾਂ
ਡਾਕਟਰ ਸੇਤੀਆ ਨੇ ਵਿਧਾਇਕ ਨੂੰ ਪੰਜ ਦਿਨ ਤਕ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਦਿਨ ਬਾਅਦ ਫਾਲੋਅੱਪ ਲਈ ਵਿਧਾਇਕ ਨੂੰ ਫਿਰ ਤੋਂ ਹਸਪਤਾਲ ਆਉਣਾ ਹੋਵੇਗਾ। ਸੱਟ ਦੇ ਬਾਵਜੂਦ ਵਿਧਾਇਕ ਦੀ ਸਥਿਤੀ ਸਥਿਰ ਬਣੀ ਹੋਈ ਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਚੱਲ ਰਿਹਾ ਹੈ। ਡਾਕਟਰ ਨੇ ਉਨ੍ਹਾਂ ਨੂੰ ਦੁਬਾਰਾ ਚੈਕਅੱਪ ਲਈ ਆਉਣ ਲਈ ਕਿਹਾ ਹੈ।
ਕਾਬਿਲੇਗੌਰ ਹੈ ਕਿ ਵਿਧਾਇਕ ਨਰਿੰਦਰਪਾਲ ਸਵਨਾ ਆਪਣੇ ਹਲਕੇ ਵਿੱਚ ਕਾਫੀ ਸਰਗਰਮ ਰਹਿੰਦੇ ਹਨ ਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਰਹਿੰਦੇ ਹਨ।
ਇਹ ਵੀ ਪੜ੍ਹੋ : Ran Baas Hotel: ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਹੋਟਲ ਰਣ ਬਾਸ ਦਾ ਕੀਤਾ ਉਦਘਾਟਨ