Fazilka News: ਭਾਰਤ-ਪਾਕਿ ਸਰਹੱਦ 'ਤੇ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ
Advertisement
Article Detail0/zeephh/zeephh2365169

Fazilka News: ਭਾਰਤ-ਪਾਕਿ ਸਰਹੱਦ 'ਤੇ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ

Fazilka News: ਫਾਜ਼ਿਲਕਾ ਵੱਲ ਵਾਪਸ ਆਉਣ ਵਾਲੇ ਲੋਕਾਂ ਲਈ, ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿੱਚ ਦਾਖਲ ਹੋਣ ਵਾਲੀ ਇਹ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਹੈ ਜਿੱਥੇ ਲੋਕ ਹੁਣ ਰੁਕਦੇ ਹਨ ਅਤੇ ਚਾਹ ਪੀਂਦੇ ਹਨ।

Fazilka News: ਭਾਰਤ-ਪਾਕਿ ਸਰਹੱਦ 'ਤੇ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ

Fazilka News(ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਦੇ ਪਿੰਡ 'ਚ ਇਕ ਆਈ.ਟੀ.ਆਈ ਪਾਸ ਨੌਜਵਾਨ ਨੇ ਚਾਹ ਦੀ ਦੁਕਾਨ ਖੋਲ੍ਹੀ ਹੈ। ਇਹ ਦੁਕਾਨ ਨਵੀਂ ਨਹੀਂ ਹੈ ਬਲਕਿ ਕਈ ਸਾਲ ਪੁਰਾਣੀ ਹੈ। ਪਰ ਹੁਣ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵੀ ਜਦੋਂ ਆਈ.ਟੀ.ਆਈ. ਪਾਸ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਤਾਂ ਉਸ ਨੇ ਆਪਣੇ ਪਿਤਾ ਦੀ ਜੱਦੀ ਦੁਕਾਨ ਨੂੰ ਸੰਭਾਲ ਲਿਆ ਹੈ। ਅਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਭਾਰਤ ਵਿਚ ਦਾਖਲ ਹੁੰਦੇ ਹੀ ਇਸ ਨੂੰ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਦਾ ਨਾਂ ਦਿੱਤਾ ਗਿਆ ਹੈ, ਜੋ ਭਾਰਤ-ਪਾਕਿਸਤਾਨ ਸਰਹੱਦ 'ਤੇ ਆਉਣ ਜਾਣ ਵਾਲੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਜਾਣਕਾਰੀ ਦਿੰਦਿਆਂ ਨੌਜਵਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਸ ਦਾ ਪਿਤਾ ਖਜਾਨ ਸਿੰਘ ਪਿੰਡ ਵਿੱਚ ਚਾਹ ਵੇਚਣ ਦਾ ਕੰਮ ਕਰਦਾ ਹੈ। ਉਸ ਦੇ ਦੋ ਭਰਾ ਅਤੇ ਇੱਕ ਭੈਣ ਹੈ। ਜਿਸ ਵਿੱਚੋਂ ਉਹ ਅਤੇ ਉਸਦੀ ਭੈਣ ਵਿਆਹੇ ਹੋਏ ਹਨ, ਜਦਕਿ ਇੱਕ ਛੋਟਾ ਭਰਾ ਕੁਆਰਾ ਹੈ। ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਸ ਨੇ ਆਈ.ਟੀ.ਆਈ. ਕੀਤੀ ਅਤੇ ਆਈ.ਟੀ.ਆਈ. ਪਾਸ ਕਰਨ ਤੋਂ ਬਾਅਦ ਉਸ ਨੂੰ ਉਮੀਦ ਸੀ ਕਿ ਉਸ ਨੂੰ ਕਿਤੇ ਨਾ ਕਿਤੇ ਨੌਕਰੀ ਮਿਲ ਜਾਵੇਗੀ ਪਰ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ।

ਆਖ਼ਰਕਾਰ ਉਸਨੇ ਪਿੰਡ ਵਿੱਚ ਹੀ ਆਪਣੇ ਪਿਤਾ ਦੀ ਚਾਹ ਦੀ ਦੁਕਾਨ ਸੰਭਾਲ ਲਈ, ਜਿਸ ਨੂੰ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਦਾ ਨਾਮ ਦਿੱਤਾ ਗਿਆ ਹੈ। ਜੋ ਕਿ ਇਲਾਕੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਕਾਰਨ ਇਹ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ 'ਤੇ ਰੋਜ਼ਾਨਾ ਰਿਟਰੀਟ ਸਮਾਰੋਹ ਹੁੰਦਾ ਹੈ। ਅਤੇ ਸਮਾਗਮ ਦੇਖ ਕੇ ਫਾਜ਼ਿਲਕਾ ਵੱਲ ਵਾਪਸ ਆਉਣ ਵਾਲੇ ਲੋਕਾਂ ਲਈ, ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿੱਚ ਦਾਖਲ ਹੋਣ ਵਾਲੀ ਇਹ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਹੈ ਜਿੱਥੇ ਲੋਕ ਹੁਣ ਰੁਕਦੇ ਹਨ ਅਤੇ ਚਾਹ ਪੀਂਦੇ ਹਨ।

fallback

ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਚਾਹ ਬਣਾਉਣ ਲਈ ਘਰੇਲੂ ਪਸ਼ੂਆਂ ਦਾ ਦੁੱਧ ਵਰਤਿਆ ਜਾਂਦਾ ਹੈ। ਜਿਸ ਤੋਂ ਉਹ ਖੁਦ ਮਸਾਲੇਦਾਰ ਸੁਆਦੀ ਚਾਹ ਤਿਆਰ ਕਰਕੇ ਲੋਕਾਂ ਨੂੰ ਪੇਸ਼ ਕਰਦਾ ਹੈ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਹ ਸਰਹੱਦੀ ਇਲਾਕਾ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਘਰ ਖਾਲੀ ਕਰਨਾ ਪਿਆ ਪਰ ਮੌਜੂਦਾ ਹਾਲਾਤ ਠੀਕ ਹਨ।

Trending news