Patran News: ਹਿੰਦੂ ਸ਼ਿਵ ਸੈਨਾ ਨੇ ਫੂਕਿਆ ਜਸਟਿਨ ਟਰੂਡੋ ਦਾ ਪੁਤਲਾ ਤੇ ਵੱਖਵਾਦੀਆਂ ਖ਼ਿਲਾਫ਼ ਲਗਾਏ ਨਾਅਰੇ
Advertisement
Article Detail0/zeephh/zeephh2501795

Patran News: ਹਿੰਦੂ ਸ਼ਿਵ ਸੈਨਾ ਨੇ ਫੂਕਿਆ ਜਸਟਿਨ ਟਰੂਡੋ ਦਾ ਪੁਤਲਾ ਤੇ ਵੱਖਵਾਦੀਆਂ ਖ਼ਿਲਾਫ਼ ਲਗਾਏ ਨਾਅਰੇ

Patran News: ਸ਼ਿਵ ਸੈਨਾ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਨੇ ਕਨੇਡਾ ਵਿਚ ਮੰਦਿਰ ਉੱਤੇ ਹੋਏ ਹਮਲੇ ਨੂੰ ਬੁਜ਼ਦਿਲਾਨਾ ਹਰਕਤ ਦੱਸਦੇ ਹੋਏ ਕਿਹਾ ਕਿ ਕਨੇਡਾ ਦੇ ਬਰੈਂਪਟਨ ਵਿਚ ਜੋ ਖਾਲਿਸਤਾਨੀਆ ਵੱਲੋਂ ਹਿੰਦੂ ਸਭਾ ਮੰਦਿਰ ਵਿਚ ਹਮਲਾ ਕੀਤਾ ਗਿਆ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

Patran News: ਹਿੰਦੂ ਸ਼ਿਵ ਸੈਨਾ ਨੇ ਫੂਕਿਆ ਜਸਟਿਨ ਟਰੂਡੋ ਦਾ ਪੁਤਲਾ ਤੇ ਵੱਖਵਾਦੀਆਂ ਖ਼ਿਲਾਫ਼ ਲਗਾਏ ਨਾਅਰੇ

Patran​ News(ਸੱਤਪਾਲ ਗਰਗ): ਸਥਾਨਕ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਵੱਲੋਂ ਸੈਨਾ ਦੇ ਰਾਸ਼ਟਰੀ ਪ੍ਰਧਾਨ ਤੇ ਰਾਸ਼ਟਰੀ ਪ੍ਰਚਾਰਕ ਹਿੰਦੂ ਤਖ਼ਤ ਸਚਿਨ ਆਜ਼ਾਦ ਦੀ ਅਗਵਾਈ ਹੇਠ ਜਸਟਿਨ ਟਰੂਡੋ ਤੇ ਅੱਤਵਾਦ ਵੱਖਵਾਦ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਨੇ ਕਨੇਡਾ ਵਿਚ ਮੰਦਿਰ ਉੱਤੇ ਹੋਏ ਹਮਲੇ ਨੂੰ ਬੁਜ਼ਦਿਲਾਨਾ ਹਰਕਤ ਦੱਸਦੇ ਹੋਏ ਕਿਹਾ ਕਿ ਕਨੇਡਾ ਦੇ ਬਰੈਂਪਟਨ ਵਿਚ ਜੋ ਖਾਲਿਸਤਾਨੀਆ ਵੱਲੋਂ ਹਿੰਦੂ ਸਭਾ ਮੰਦਿਰ ਵਿਚ ਹਮਲਾ ਕੀਤਾ ਗਿਆ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਖਾਲਿਸਤਾਨੀ ਕਾਇਰ ਡਰਪੋਕ ਉੱਤੇ ਬੁਜ਼ਦਿਲ ਲੋਕਾਂ ਦੀ ਨਿਸ਼ਾਨੀ ਹੈ । 

ਆਗੂ ਪਰਸ਼ੋਤਮ ਸਿੰਗਲਾ ਅਤੇ ਸਚਿਨ ਆਜ਼ਾਦ ਨੇ ਕਿਹਾ ਕਿ ਕਨੇਡਾ ਵਿੱਚ ਪੰਜਾਬੀ ਹਿੰਦੂਆ ਵੱਲੋਂ ਦਿੱਤੇ ਗਏ ਨਾਅਰੇ ਬਟੇਗਾ ਤੋ ਕਟੇਗਾ ਦੇ ਨਾਅਰੇ ਹੇਠ ਜੋ ਪੰਜਾਬੀ ਹਿੰਦੂਆ ਨੇ ਸੰਗਠਿਤ ਹੋ ਕੇ ਖਾਲਿਸਤਾਨੀਆ ਦਾ ਟਾਕਰਾ ਕੀਤਾ ਉਹ ਕਾਬਿਲ ਏ ਤਾਰਿਫ ਹੈ। ਆਜ਼ਾਦ ਨੇ ਕਿਹਾ ਕਿ ਕਨੇਡਾ ਵਿੱਚ ਖਾਲਿਸਤਾਨੀਆ ਨੂੰ ਉਥੇ ਦੀ ਸਰਕਾਰ ਦੀ ਸ਼ਹਿ ਹੈ ਜੋ ਬਕਿ ਆਏ ਦਿਨ ਕੋਈ ਨਾ ਹਿੰਦੋਸਤਾਨ ਵਿਰੋਧੀ ਸਰਗਰਮੀਆਂ ਕਰਦੇ ਰਹਿੰਦੇ ਹਨ ਅਤੇ ਹੁਣ ਖਾਲਿਸਤਾਨੀਆ ਦੇ ਹੋਂਸਲੇ ਏਨੇ ਬੁਲੰਦ ਹੋ ਚੁਕੇ ਹਨ ਕਿ ਉਹ ਹੁਣ ਸ਼ਰੇਆਮ ਹਿੰਦੂ ਮੰਦਿਰਾਂ ਦੀ ਭੰਨਤੋੜ ਤੇ ਬੇਅਦਬੀ ਕਰਨ ਲੱਗ ਪਏ ਹਨ ਜ਼ੋ ਕਿ ਸਹਿਣ ਨਹੀਂ ਕੀਤਾ ਜਾਵੇਗਾ।

 ਆਜ਼ਾਦ ਨੇ ਕਿਹਾ ਜੱਗ ਜ਼ਾਹਿਰ ਹੈ ਕਿ ਖਾਲਿਸਤਾਨੀ ਅਤਿਵਾਦੀ ਕਨੇਡਾ ਵਿੱਚ ਲੰਮੇ ਸਮੇਂ ਤੋਂ ਪਨਾਹ ਲਈ ਬੈਠੇ ਹਨ ਤੇ ਉਥੇ ਰਹਿ ਕੇ ਭਾਰਤ ਵਿਰੋਧੀ ਗਤੀਵਿਧੀਆਂ ਕਰਦੇ ਹਨ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਉਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ ਜਿਸ ਕਾਰਨ ਉਹ ਦਿਨ ਪ੍ਰਤੀ ਦਿਨ ਉਨ੍ਹਾਂ ਦੇ ਹੋਂਸਲੇ ਵਧ ਰਹੇ ਹਨ। ਆਜ਼ਾਦ ਨੇ ਕਿਹਾ ਕਿ ਖਾਲਿਸਤਾਨੀ ਕਨੇਡਾ ਵਿੱਚ ਰਹਿ ਕੇ ਭਾਰਤ ਖਾਸਕਰ ਪੰਜਾਬ ਵਿੱਚ ਨੋਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਤਾਂ ਜੋ ਪੰਜਾਬ ਵਿੱਚ ਅੱਤਵਾਦ ਦਾ ਕਾਲਾ ਦੌਰ ਲਿਆਂਦਾ ਜਾਵੇ ਤੇ ਪੰਜਾਬ ਨੂੰ ਅੱਤਵਾਦ ਦੀ ਭੱਠੀ ਵਿੱਚ ਝੋਕਿਆ ਜਾਵੇ। 

ਪੰਜਾਬ ਵਿੱਚ ਰੋਜ਼ਾਨਾ ਹਿੰਦੂ ਨੇਤਾਵਾਂ ਤੇ ਹਮਲੇ ਹੋ ਰਹੇ ਨੇ ਜੋ ਵੀ ਸਨਾਤਨੀ ਤੇ ਹਿੰਦੂਆ ਦੀ ਆਵਾਜ਼ ਚੁਕਦਾ ਹੈ ਉਸਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਹਿੰਦੂ ਨੇਤਾਵਾ ਦੀ ਸੁਰੱਖਿਆ ਨਾਲ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਕਿਉਂਕਿ ਹੁਣ ਤਾਂ ਹਿੰਦੂ ਨੇਤਾਵਾਂ ਦੇ ਨਾਲ ਨਾਲ ਉਨਾਂ ਦੇ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਉੱਤੇ ਪਟਰੋਲ ਬੰਬਾਂ ਨਾਲ ਹਮਲੇ ਕੀਤੇ ਜਾ ਰਹੇ ਹਨ।

Trending news