Ferozepur News: ਫ਼ਿਰੋਜ਼ਪੁਰ ਲੱਖਾਂ ਰੁਪਏ ਹੜੱਪਣ ਲਈ ਅਧਿਕਾਰੀਆਂ ਨੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਨਵਾਂ ਪਿੰਡ
Advertisement
Article Detail0/zeephh/zeephh2611714

Ferozepur News: ਫ਼ਿਰੋਜ਼ਪੁਰ ਲੱਖਾਂ ਰੁਪਏ ਹੜੱਪਣ ਲਈ ਅਧਿਕਾਰੀਆਂ ਨੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਨਵਾਂ ਪਿੰਡ

ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ ਪਰ ਇਸ ਵਾਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ। ਕਿ ਜਿਸਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਥੋਂ ਤੱਕ ਕਿ ਹੁਣ ਗੂਗਲ ਮੈਪ ਵੀ ਪਰੇਸ਼ਾਨ ਹੋਕੇ ਕੰਧਾਂ ਨੂੰ ਟੱਕਰਾਂ ਮਾਰ ਰਿਹਾ ਹੈ ਕਿ ਆਖਰਕਾਰ ਨਿਊ ਰਾਜੋ ਕੀ ਗਟੀ ਪਿੰਡ ਫ਼ਿਰੋਜ਼ਪੁਰ ਵਿੱਚ ਹੈ ਕਿੱਥੇ। 

Ferozepur News: ਫ਼ਿਰੋਜ਼ਪੁਰ ਲੱਖਾਂ ਰੁਪਏ ਹੜੱਪਣ ਲਈ ਅਧਿਕਾਰੀਆਂ ਨੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਨਵਾਂ ਪਿੰਡ

Ferozepur News: ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ ਪਰ ਇਸ ਵਾਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ। ਕਿ ਜਿਸਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਥੋਂ ਤੱਕ ਕਿ ਹੁਣ ਗੂਗਲ ਮੈਪ ਵੀ ਪਰੇਸ਼ਾਨ ਹੋਕੇ ਕੰਧਾਂ ਨੂੰ ਟੱਕਰਾਂ ਮਾਰ ਰਿਹਾ ਹੈ ਕਿ ਆਖਰਕਾਰ ਨਿਊ ਰਾਜੋ ਕੀ ਗਟੀ ਪਿੰਡ ਫ਼ਿਰੋਜ਼ਪੁਰ ਵਿੱਚ ਹੈ ਕਿੱਥੇ। 

ਕੁਝ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲ ਕੇ ਸਰਕਾਰ ਦਾ ਪੈਸਾ ਹੜਪਣ ਲਈ ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋ ਕੇ ਦੇ ਨਾਮ ਉਤੇ ਹੀ ਇੱਕ ਜਾਲੀ ਪਿੰਡ ਹੋਰ ਨਿਊ ਗੱਟੀ ਰਾਜੋ ਕੇ ਕਾਗਜ਼ਾਂ ਵਿਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗਰਾਂਟ ਹੜੱਪ ਕੇ ਡਕਾਰ ਵੀ ਨਹੀਂ ਮਾਰਿਆ। ਇਹ ਮਾਮਲਾ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਦਾ ਹੈ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇੱਕ ਵਿਅਕਤੀ ਨੂੰ ਇਸ ਘਪਲੇ ਬਾਰੇ ਭਿਣਕ ਲੱਗੀ ਤੇ ਉਸ ਨੇ 2019 ਵਿੱਚ ਹੀ ਆਰਟੀਆਈ ਪਾਕੇ ਸੰਬੰਧਤ ਵਿਭਾਗ ਕੋਲੋਂ ਜਾਣਕਾਰੀ ਮੰਗੀ ਮਗਰ ਉਸਨੂੰ ਜਾਣਕਾਰੀ ਦੀ ਜਗ੍ਹਾ ਧਮਕੀਆਂ ਮਿਲਦੀਆਂ ਰਹੀਆਂ। ਹੁਣ ਜਦੋਂ ਇਨੇ ਸਾਲ ਬੀਤ ਜਾਣ ਤੋਂ ਬਾਅਦ ਉਸ ਨੂੰ ਆਰਟੀਆਈ ਰਾਹੀਂ ਜਾਣਕਾਰੀ ਮਿਲੀ ਤਾਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਦੋਂ ਦੇ ਵੱਡੇ ਅਧਿਕਾਰੀ ਤੇ ਦਫਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕਾਗਜ਼ਾਂ ਵਿੱਚ ਨਵੇਂ ਪਿੰਡ ਦੀ ਉਹ ਸਾਰੀ ਕਰਕੇ ਤੇ ਕਾਗਜ਼ਾਂ ਵਿੱਚ ਹੀ ਪਿੰਡ ਦਾ ਵਿਕਾਸ ਕਰਦੇ ਰਹੇ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਆਈ ਕਰੀਬ 45 ਲੱਖ ਰੁਪਏ ਦੀ ਗਰਾਂਟ ਹੜੱਪ ਗਏ। ਇਸ ਗਮਨ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਸਮਿਤੀ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਲੱਖਾਂ ਦੀ ਠੱਗੀ ਮਾਰਨ ਲਈ ਇੱਕ ਜਾਅਲੀ ਪਿੰਡ ਬਣਾ ਦਿੱਤਾ ਤੇ ਉਸਦੇ ਉਪਰ ਵਿਕਾਸ ਦੇ ਨਾਮ ਦੇ ਲੱਖਾਂ ਦੀ ਗ੍ਰਾਂਟ ਖਾ ਕੇ ਕਾਗਜ਼ਾਂ ਨੂੰ ਦਫਤਰ ਦੀਆ ਫਾਇਲਾਂ ਥੱਲੇ ਦਬ ਦਿੱਤਾ ਸੀ ਪਰ ਸਾਲਾਂ ਬੀਤ ਜਾਣ ਮਗਰੋਂ ਉਸ ਨੇ ਇਨ੍ਹਾਂ ਅਧਿਕਾਰੀਆਂ ਦਾ ਪਿੱਛਾ ਨਾ ਛੱਡਿਆ ਤੇ ਸੱਚ ਕੱਢ ਕੇ  ਸਭ ਦੇ ਸਾਹਮਣੇ ਰੱਖ ਦਿੱਤਾ ਹੈ।

ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਲਖਵਿੰਦਰ ਸਿੰਘ ਰੰਧਾਵਾ ਏਡੀਸੀ ਡਿਵੈਲਪਮੈਂਟ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਠੱਗੀ ਵਿੱਚ ਸ਼ਾਮਿਲ ਹੋਣਗੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ।
ਉੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ ਨਵੀਂ ਗੱਟੀ ਰਾਜੋ ਕੇ ਪਿੰਡ ਤਾਂ ਜਰੂਰ ਹੈਗਾ ਹੈ ਪਰ ਨਿਊ ਗੱਟੀ ਦੇ ਨਾਮ ਦਾ ਕੋਈ ਪਿੰਡ ਨਹੀਂ ਤੇ ਨਾ ਹੀ ਉਸ ਸਮੇਂ ਇਸ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਵਿਕਾਸ ਕੋਈ ਵਿਕਾਸ ਕਾਰਜ ਹੋਇਆ ਹੈ।

Trending news