ਬੀਜੇਪੀ ਆਗੂ ਪ੍ਰਵੇਸ਼ ਵਰਮਾ ਨੇ ਮੀਡੀਆ ਨੂੰ ਬਿਆਨ ਦਿੰਦੇ ਹੋਏ ਦਿੱਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਨੰਬਰ ਗੱਡੀਆਂ ਘੁੰਮ ਰਹੀਆਂ ਹਨ। ਰਾਜਧਾਨੀ ਵਿਚ 26 ਜਨਵਰੀ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਉਹ ਦਿੱਲੀ ਅਜਿਹੀ ਕਿ ਵੱਡ਼ਾ ਕਰਨ ਵਾਲੇ ਹਨ, ਜਿਸ ਨਾਲ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੋ ਸਕਦਾ ਹੈ।
Trending Photos
Delhi Vidhan Sabha Election: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ। ਇਸ ਵਾਰ ਤੀਜੀ ਵਾਰ ਆਮ ਆਦਮੀ ਪਾਰਟੀ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਨਾਲ-ਨਾਲ ਕਾਂਗਰਸ ਨੇ ਵੀ ਆਪਣੇ ਵੱਡੇ ਆਗੂਆਂ ਨੂੰ ਮੈਦਾਨ ਵਿੱਚ ਉਤਾਰ ਕੇ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਬੀਜੇਪੀ ਦੇ ਨਵੀਂ ਦਿੱਲੀ ਵਿਧਾਨ ਸਭਾ ਤੋਂ ਉਮੀਦਵਾਰ ਪ੍ਰਵੇਸ਼ ਵਰਮਾ ਨੇ ਬੋਲੇ ਵਿਗੜੇ ਹਨ। ਉਨ੍ਹਾਂ ਨੇ ਮੀਡੀਆ ਨੂੰ ਬਿਆਨ ਦਿੰਦੇ ਹੋਏ ਦਿੱਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਨੰਬਰ ਗੱਡੀਆਂ ਘੁੰਮ ਰਹੀਆਂ ਹਨ। ਰਾਜਧਾਨੀ ਵਿਚ 26 ਜਨਵਰੀ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਉਹ ਦਿੱਲੀ ਅਜਿਹੀ ਕਿ ਵੱਡ਼ਾ ਕਰਨ ਵਾਲੇ ਹਨ, ਜਿਸ ਨਾਲ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੋ ਸਕਦਾ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਆਪਣੇ ਐਕਸ ਪਲੇਟਫਾਰ ਉੱਤੇ ਪੋਸਟ ਕਰਦਿਆਂ ਲਿਖਿਆ ਹੈ ਕਿ...ਦਿੱਲੀ ਦੇਸ਼ ਦੀ ਰਾਜਧਾਨੀ ਹੈ। ਹਰ ਰਾਜ ਤੋਂ ਲੋਕ ਇੱਥੇ ਆਉਂਦੇ ਹਨ। ਇੱਥੇ ਹਰ ਰਾਜ ਦੇ ਨੰਬਰਾਂ ਵਾਲੇ ਵਾਹਨ ਚੱਲਦੇ ਹਨ। ਕਿਸੇ ਵੀ ਰਾਜ ਦੇ ਨੰਬਰ ਵਾਲੇ ਵਾਹਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੇ ਹਨ, ਇਸ 'ਤੇ ਕੋਈ ਪਾਬੰਦੀ ਨਹੀਂ ਹੈ।
ਭਾਜਪਾ ਦਾ ਇਹ ਬਿਆਨ ਸੁਣੋ। ਇਹ ਪੰਜਾਬੀਆਂ ਲਈ ਬਹੁਤ ਹੀ ਖ਼ਤਰਨਾਕ, ਚਿੰਤਾਜਨਕ ਅਤੇ ਅਪਮਾਨਜਨਕ ਹੈ। ਉਹ ਪੰਜਾਬ ਦੀਆਂ ਨੰਬਰ ਪਲੇਟਾਂ ਵਾਲੀਆਂ ਗੱਡੀਆਂ 'ਤੇ ਨਿਸ਼ਾਨ ਲਗਾ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਵਿੱਚ ਕਿਉਂ ਘੁੰਮ ਰਹੀਆਂ ਹਨ? ਉਹ ਇਸ ਤਰ੍ਹਾਂ ਕਹਿ ਰਿਹਾ ਹੈ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹਨ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨਜਨਕ ਹੈ। ਅੱਜ ਹਰ ਪੰਜਾਬੀ ਬਹੁਤ ਦਰਦ ਅਤੇ ਅਪਮਾਨ ਮਹਿਸੂਸ ਕਰ ਰਿਹਾ ਹੈ। ਕਿਸੇ ਦੀ ਗੰਦੀ ਰਾਜਨੀਤੀ ਲਈ ਪੰਜਾਬੀਆਂ ਦੀ ਦੇਸ਼ ਭਗਤੀ 'ਤੇ ਇਸ ਤਰ੍ਹਾਂ ਸਵਾਲ ਉਠਾਉਣਾ ਠੀਕ ਨਹੀਂ ਹੈ।
ਅਮਿਤ ਸ਼ਾਹ ਜੀ, ਤੁਸੀਂ ਨਾ ਤਾਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖ ਸਕਦੇ ਹੋ ਅਤੇ ਨਾ ਹੀ ਦਿੱਲੀ। ਇੰਨੇ ਹਜ਼ਾਰਾਂ ਬੰਗਲਾਦੇਸ਼ੀ ਅਤੇ ਰੋਹਿੰਗਿਆ ਦੇਸ਼ ਵਿੱਚ ਆ ਰਹੇ ਹਨ, ਕੀ ਤੁਹਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ? ਪਰ ਤੁਸੀਂ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਦੇਸ਼ ਲਈ ਖ਼ਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
दिल्ली देश की राजधानी है। यहाँ हर राज्य से लोग आते हैं। यहाँ हर प्रदेश के नंबर की गाड़ियां चलती हैं। किसी भी राज्य के नंबर की गाड़ियां देश के किसी भी हिस्से में जा सकती हैं, इस पर कोई रोक टोक नहीं है।
बीजेपी का ये बयान सुनिए। ये बेहद खतरनाक, चिंताजनक और पंजाबियों के लिए… pic.twitter.com/LOdETjaPOs
— Bhagwant Mann (@BhagwantMann) January 21, 2025