Consumer Court Mohali: ਹਾਈ ਬ੍ਰੀਡ ਦੱਸ ਕੇ ਕਿਸਾਨਾਂ ਨੂੰ ਮਾੜੀ ਕੁਆਲਿਟੀ ਦੇ ਬੀਜ ਦੇਣ 'ਤੇ 24 ਲੱਖ ਰੁਪਏ ਦਾ ਲਾਇਆ ਹਰਜਾਨਾ
Advertisement
Article Detail0/zeephh/zeephh2281666

Consumer Court Mohali: ਹਾਈ ਬ੍ਰੀਡ ਦੱਸ ਕੇ ਕਿਸਾਨਾਂ ਨੂੰ ਮਾੜੀ ਕੁਆਲਿਟੀ ਦੇ ਬੀਜ ਦੇਣ 'ਤੇ 24 ਲੱਖ ਰੁਪਏ ਦਾ ਲਾਇਆ ਹਰਜਾਨਾ

  Consumer Court Mohali: ਕਿਸਾਨਾਂ ਨੂੰ ਹਾਈ ਬ੍ਰੀਡ ਦੱਸ ਕੇ ਮਾੜੀ ਕੁਆਲਿਟੀ ਦੇ ਬੀਜ ਦੇਣ ਦੇ ਮਾਮਲੇ ਵਿੱਚ ਕੰਜਿਊਮਰ ਕੋਰਟ ਮੋਹਾਲੀ ਨੇ ਵੱਡਾ ਫ਼ੈਸਲਾ ਸੁਣਾਇਆ ਹੈ। 

Consumer Court Mohali: ਹਾਈ ਬ੍ਰੀਡ ਦੱਸ ਕੇ ਕਿਸਾਨਾਂ ਨੂੰ ਮਾੜੀ ਕੁਆਲਿਟੀ ਦੇ ਬੀਜ ਦੇਣ 'ਤੇ 24 ਲੱਖ ਰੁਪਏ ਦਾ ਲਾਇਆ ਹਰਜਾਨਾ

Consumer Court Mohali:  ਕਿਸਾਨਾਂ ਨੂੰ ਹਾਈ ਬ੍ਰੀਡ ਦੱਸ ਕੇ ਮਾੜੀ ਕੁਆਲਿਟੀ ਦੇ ਬੀਜ ਦੇਣ ਦੇ ਮਾਮਲੇ ਵਿੱਚ ਕੰਜਿਊਮਰ ਕੋਰਟ ਮੋਹਾਲੀ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਕੰਜਿਊਮਰ ਕੋਰਟ ਨੇ 24 ਲੱਖ 25 ਹਜ਼ਾਰ ਰੁਪਏ ਹਰਜਾਨਾ ਦੇਣ ਦੇ ਹੁਕਮ ਸੁਣਾਏ ਹਨ।

ਐਡਵੋਕੇਟ ਹਰਪਿੰਦਰ ਸਿੰਘ ਸੋਮਲ ਨੇ ਦੱਸਿਆ ਕਿ ਬਨੂੜ, ਧਰਮਗੜ੍ਹ ਅਤੇ ਆਸਪਾਸ ਦੇ ਕਿਸਾਨਾਂ ਨੇ ਰਾਜਪੁਰਾ ਵੈਸਟੀਸਾਈਡ, ਸ਼ਾਮ ਟ੍ਰੇਡਰ ਅਤੇ ਖੇਤੀ ਸੈਂਟਰ ਤੋਂ ਸੂਰਜਮੁਖੀ ਦੇ ਹਾਈ ਬ੍ਰੀਡ ਬੀਜ ਖ਼ਰੀਦੇ ਸਨ। ਬੀਜ ਦੀ ਬਿਜਾਈ ਕਰਕੇ ਕਿਸਾਨਾਂ ਨੇ ਖੇਤੀ ਲੀ ਕਰ ਦਿੱਤੀ ਪਰ ਜਦ ਫੁੱਲ ਆਏ ਤਾਂ ਉਹ ਵਧੀਆ ਕੁਆਲਿਟੀ ਦੇ ਨਹੀਂ ਸਨ।

ਇਹ ਵੀ ਪੜ੍ਹੋ : Weather Update: ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਮੋਹਾਲੀ ਸਣੇ ਕਈ ਜ਼ਿਲ੍ਹਿਆ 'ਚ ਪਿਆ ਤੇਜ਼ ਮੀਂਹ

ਇਸ ਤੋਂ ਬਾਅਦ ਕਿਸਾਨਾਂ ਨੇ ਇਸ ਦੀ ਸ਼ਿਕਾਇਤ ਕੀਤੀ ਅਤੇ ਬੀਜਾਂ ਦੀ ਜਾਂਚ ਕਰਵਾਈ ਗਈ। ਜਾਂਚ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਕਿ ਇਹ ਬੀਜ ਵਧੀਆ ਕੁਆਲਿਟੀ ਦੇ ਨਹੀਂ ਸਨ। ਜਿਸ ਉਤੇ 11 ਕਿਸਾਨਾਂ ਨੇ ਸਾਲ 2022 ਵਿੱਚ ਕੰਜਿਊਮਰ ਕੋਰਟ ਵਿੱਚ ਕੇਸ ਫਾਈਲ ਕਰ ਦਿੱਤਾ। ਹੁਣ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੰਜਿਊਮਰ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਕਾਬਿਲੇਗੌਰ ਹੈ ਕਿ ਕਿਸਾਨਾਂ ਨੇ ਸੰਤੁਸ਼ਟੀ ਪ੍ਰਗਟਾਈ ਅਤੇ ਅੱਗੇ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ। ਗੌਰਤਲਬ ਹੈ ਕਿ ਜਿਹੜੀਆਂ ਦੁਕਾਨਾਂ ਉਪਰੋਂ ਕਿਸਾਨਾਂ ਨੇ ਬੀਜ ਖਰੀਦੇ ਸਨ ਉਨ੍ਹਾਂ ਦੇ ਲਾਇਸੈਂਸ 2019 ਵਿੱਚ ਹੀ ਮਿਆਦ ਪੁਗਾ ਚੁੱਕੇ ਸਨ।

ਕਾਬਿਲੇਗੌਰ ਹੈ ਕਿ 2022 ਵਿੱਚ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਦੇ ਕਿਸਾਨਾਂ ਨੇ  88 ਏਕੜ ਜ਼ਮੀਨ ਵਿੱਚ  ਸੂਰਜਮੁਖੀ ਦੀ ਫ਼ਸਲ  ਦਾ ਬੀਜ ਰਾਜਪੁਰਾ ਦੀਆਂ ਵੱਖ ਵੱਖ ਦੁਕਾਨਾਂ ਤੋਂ ਖਰੀਦਿਆ ਸੀ  ਪਰ ਸੂਰਜ ਮੁਖੀ ਦਾ ਬੀਜ ਖਰਾਬ ਹੋਣ ਕਾਰਨ  ਇੱਕ ਇੱਕ ਬੂਟੇ ਨੂੰ ਕਈ ਕਈ ਫੁੱਲ ਲੱਗਣ ਲੱਗ ਪਏ ਸਨ । ਜਦੋਂਕਿ  ਅਸਲੀ ਬੀਜ ਨੂੰ  ਸੂਰਜਮੁਖੀ ਦਾ ਇੱਕ ਹੀ ਫੁੱਲ  ਲੱਗਦਾ ਹੈ। ਇਸ ਕਾਰਨ  ਲੱਖਾਂ ਰੁਪਏ ਦਾ ਕਿਸਾਨਾਂ ਦਾ  ਨੁਕਸਾਨ ਹੋਇਆ ਹੈ ਤੇ ਸੂਰਜਮੁਖੀ ਸੁੱਕ ਗਈ ਸੀ। ਖੇਤੀਬਾੜੀ  ਵਿਭਾਗ ਦੇ ਅਫਸਰਾਂ ਦੀ ਨਿਗਰਾਨੀ ਵਿੱਚ  ਕਿਸਾਨਾਂ ਵੱਲੋਂ  ਪੰਜ ਟਰੈਕਟਰਾਂ ਨਾਲ  ਅਗਲੀ ਫ਼ਸਲ ਬੀਜਣ  ਬਈ ਵਾਹ ਵਾਹ ਦਿੱਤਾ ਗਿਆ ਸੀ।  ਕਿਸਾਨਾਂ ਨੇ  ਪੰਜਾਬ ਸਰਕਾਰ ਤੋਂ  ਮਦਦ ਦੀ ਗੁਹਾਰ ਲਗਾਈ ਸੀ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news