ਜੇਕਰ ਤੁਸੀਂ ਆਪਣੇ ਲੜਕੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ 50,000/- ਰੁਪਏ ਦੀ ਰਿਸ਼ਵਤ ਦਿਉਂ ਨਹੀਂ ਤਾਂ ਮੈਂ ਇਸ ਤੋਂ ਸਖ਼ਤ ਧਾਰਾਵਾਂ ਲਗਾ ਕੇ ਇਸ ਦੀ ਜ਼ਿੰਦਗੀ ਬਰਬਾਦ ਕਰ ਦੇਣੀ ਹੈ।
Trending Photos
Moga Bribe News: ਕਰਪਸ਼ਨ ਤੇ ਜ਼ੀਰੋ ਟੌਲਰੈਂਸ ਰੱਖਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਰਿਸ਼ਵਤ ਲੈਣ ਵਾਲਿਆਂ ਖ਼ਿਲਾਫ਼ ਸਖ਼ਤਾਈ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਮਾਮਲਾ ਮੋਗਾ ਦੇ ਕਸਬਾ ਬਧਨੀ ਕਲਾਂ ਦੇ ਅਧੀਨ ਪੈਂਦੀ ਚੌਂਕੀ ਲੋਪੋ ਤੋਂ ਆਇਆ ਹੈ ਜਿੱਥੇ ਚੌਂਕੀ ਇੰਚਾਰਜ ਬਲਬੀਰ ਸਿੰਘ ਅਤੇ ਮਾਸਟਰ ਪਰਮਪਾਲ ਸਿੰਘ ਉੱਤੇ 50000 ਰਿਸ਼ਵਤ ਲੈਂਦੇ ਦੋਸ਼ ਲੱਗੇ ਹਨ। ਇਸ ਉੱਤੇ ਕਾਰਵਾਈ ਕਰਦਾ ਹੋਇਆ ਬਧਨੀ ਕਲਾਂ ਪੁਲਿਸ ਨੇ ਦੋਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਦੇ ਵਿੱਚ ਕੁਲਵਿੰਦਰ ਸਿੰਘ ਦੇ ਪਿਤਾ ਜਗਰਾਜ ਸਿੰਘ ਵਾਸੀ ਪਿੰਡ ਦੋਧਰ ਸ਼ਰਕੀ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਕਤ ਥਾਣੇਦਾਰ ਸਿੰਘ ਜੋ ਕਿ ਲੋਪੋਂ ਵਿਖੇ ਚੌਕੀ ਇੰਚਾਰਜ ਲੱਗਿਆ ਹੋਇਆ ਹੈ ਨੇ ਕਰੀਬ 6 ਮਹੀਨੇ ਪਹਿਲਾਂ ਇਸ ਨੇ ਮੇਰੇ ਲੜਕੇ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਕਹਿਣ ਲੱਗਾ ਕਿ ਇਸ ਪਾਸੋਂ ਗੋਲੀਆਂ ਫੜੀਆਂ ਗਈਆਂ ਹਨ ਤੇ ਮੈਂ ਇਸ ਉੱਤੇ ਮੁਕੱਦਮਾ ਦਰਜ ਕਰਨਾ ਹੈ।
ਜਗਰਾਜ ਸਿੰਘ ਨੇ ਦੱਸਿਆ ਕਿ ਥਾਣੇਦਾਰ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਲੜਕੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ 50,000/- ਦੀ ਰਿਸ਼ਵਤ ਦਿਉਂ ਨਹੀਂ ਤਾਂ ਮੈਂ ਇਸ ਤੋਂ ਸਖ਼ਤ ਧਾਰਾਵਾਂ ਲਗਾ ਕੇ ਇਸ ਦੀ ਜ਼ਿੰਦਗੀ ਬਰਬਾਦ ਕਰ ਦੇਣੀ ਹੈ। ਉਹਨਾਂ ਦੱਸਿਆ ਕਿ ਬਾਅਦ ਵਿੱਚ ਸਾਡਾ ਗੁਆਂਢੀ ਮਾਸਟਰ ਰੂਬੀ ਕਹਿਣ ਲੱਗਾ ਕਿ ਮੇਰੀ ਉਕਤ ਚੌਕੀ ਇੰਚਾਰਜ ਨਾਲ ਜਾਣ ਪਹਿਚਾਣ ਹੈ ਅਤੇ ਮੈਂ ਤੁਹਾਡਾ ਇਸ ਦੇ ਨਾਲ ਲੈਣ ਦੇਣ ਕਰਵਾ ਦਿੰਦਾ ਹਾਂ ਤਾਂ ਲੜਕਾ ਬਚ ਜਾਵੇਗਾ।
ਉਹਨਾਂ ਦੱਸਿਆ ਕਿ ਅਸੀਂ ਉਕਤ ਵਿਅਕਤੀ ਦੀਆਂ ਗੱਲਾਂ ਵਿੱਚ ਆ ਗਏ ਕਿਉਂਕਿ ਮੈਨੂੰ ਆਪਣੇ ਲੜਕੇ ਦੇ ਭਵਿੱਖ ਦੀ ਚਿੰਤਾ ਸੀ, ਇਸ ਤੋਂ ਬਾਅਦ ਉਕਤ ਵਿਅਕਤੀ ਰੂਬੀ ਜਰੀਏ ਅਸੀਂ ਚੌਂਕੀ ਇੰਚਾਰਜ ਨੂੰ 20,000 ਰੁਪਏ ਰਿਸ਼ਵਤ ਦੇ ਦਿੱਤੀ। ਚੌਕੀ ਇੰਚਾਰਜ ਸਾਨੂੰ ਬਾਅਦ ਵਿੱਚ ਤੰਗ ਪਰੇਸ਼ਾਨ ਕਰਨ ਲੱਗਾ ਕਿ ਤੁਸੀਂ ਮੈਨੂੰ 30,000 ਰੁਪਏ ਹੋਰ ਦਿਉਂ ਨਹੀ ਤਾਂ ਮੈਂ ਇਸ 'ਤੇ ਮੁਕੱਦਮਾ ਦਰਜ ਕਰ ਦੇਣਾ ਹੈ। ਇਸ ਦੇ ਜਾਲ ਵਿੱਚ ਅਸੀਂ ਪਹਿਲਾਂ ਹੀ ਫਸ ਗਏ ਸੀ ਤੇ ਅਸੀਂ ਮਜਬੂਰੀ ਵਿੱਚ ਕਿਸੇ ਤੋਂ ਵਿਆਜ ਤੋਂ ਫੜ੍ਹ ਕੇ ਸਾਡੇ ਘਰ ਆਉਣ ਕਰਕੇ ਰੂਬੀ ਨੂੰ 30,000 ਰੁਪਏ ਦੇ ਦਿੱਤੇ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ 'Bori Wala Plazo', ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ
ਬਾਅਦ ਵਿੱਚ ਉਕਤ ਵਿਅਕਤੀ ਨੇ ਸਾਨੂੰ ਧੋਖਾ ਦਿੱਤਾ ਤੇ ਸਾਡੇ ਤੋਂ 50,000/- ਰੁਪਏ ਰਿਸ਼ਵਤ ਲੈ ਕੇ ਵੀ ਮੇਰੇ ਲੜਕੇ ਤੇ ਨਜਾਇਜ਼ ਸ਼ਰਾਬ ਦਾ ਮੁਕੱਦਮਾ ਦਰਜ ਕਰ ਦਿੱਤਾ ਜਦ ਕਿ ਨਾ ਤਾਂ ਉਸ ਕੋਲੋਂ ਗੋਲੀਆਂ ਫੜੀਆਂ ਗਈਆਂ ਹਨ ਤੇ ਨਾ ਹੀ ਉਸ ਕੋਲੋਂ ਸ਼ਰਾਬ ਫੜੀ ਗਈ ਸੀ। ਮੈਂ ਆਪਣੇ ਲੜਕੇ ਦੀ ਜ਼ਿੰਦਗੀ ਬਚਾਉਣ ਲਈ ਇਸ ਨੂੰ 50,000 /- ਰੁਪਏ ਰਿਸ਼ਵਤ ਵੀ ਦੇ ਦਿੱਤੀ ਸੀ। ਉਸਨੇ ਦੱਸਿਆ ਕਿ ਮੇਰਾ ਲੜਕਾ ਬੇਕਸੂਰ ਹੋਣ ਕਰਕੇ ਮਾਨਯੋਗ ਅਦਾਲਤ ਨੇ ਵੀ ਉਸ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮਾਣਯੋਗ ਐਸ ਐਸ ਪੀ ਮੋਗਾ ਨੂੰ ਇਸ ਸੰਬੰਧੀ ਦੱਸਿਆ ਅਤੇ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ।
(ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ)