ਕਾਂਗਰਸ ਨੇ ਲਿਖਿਆ, "ਭਾਰਤ ਜੋੜੋ ਯਾਤਰਾ ’ਚ ਰਾਹੁਲ ਗਾਂਧੀ ਕਦਮ ਨਾਲ ਕਦਮ ਮਿਲਾਉਂਦੇ ਹੋਏ ਆਰ. ਬੀ. ਆਈ. (RBI) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ। ਨਫ਼ਰਤ ਖ਼ਿਲਾਫ਼ ਦੇਸ਼ ਨੂੰ ਜੋੜਨ ਲਈ ਖੜ੍ਹੇ ਹੋਣ ਵਾਲਿਆਂ ਦੀ ਹਰ ਰੋਜ਼ ਵੱਧਦੀ ਹੋਈ ਗਿਣਤੀ ਦੱਸਦੀ ਹੈ ਕਿ - ਅਸੀਂ ਹੋਵਾਂਗੇ ਕਾਮਯਾਬ।
Trending Photos
Ex RBI Governor Joins Bharat Jodo Yatra: ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਇਸ ਸਮੇਂ ਰਾਜਸਥਾਨ ’ਚ ਹੈ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਪਣੇ ਸਫ਼ਰ ਦੀ ਸ਼ੁਰੂਆਤ ਸਵਾਈ ਮਾਧੋਪੁਰ ਦੇ ਭਦੌਤੀ ਤੋਂ ਸ਼ੁਰੂ ਕੀਤੀ।
ਰਾਜਸਥਾਨ ’ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ'
ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ (Bharat Jodo Yatra) ਦਾ ਇਹ 97ਵਾਂ ਦਿਨ ਹੈ, ਇਹ ਯਾਤਰਾ 7 ਸਿਤੰਬਰ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ। ਕਾਂਗਰਸ ਦੀ ਇਹ ਪੈਦਲ ਸ਼ੁਰੂ ਕੀਤੀ ਗਈ ਯਾਤਰਾ ਅੱਜ ਬਿਲੋਨਾ ਕਲਾਂ ਪਿੰਡ ’ਚ ਰਾਤ ਦੇ ਸਮੇਂ ਠਹਿਰੇਗੀ।
ਰਾਹੁਲ ਗਾਂਧੀ ਦੇ ਨਾਲ ਨਜ਼ਰ ਆਏ ਸਾਬਕਾ RBI ਗਵਰਨਰ
ਇਸ ਦੌਰਾਨ ਕਾਂਗਰਸ ਪਾਰਟੀ ਨੇ ਰਘੂਰਾਮ ਰਾਜਨ ਦੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਣ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਟਵੀਟ ਕੀਤਾ। ਕਾਂਗਰਸ ਨੇ ਲਿਖਿਆ, "ਭਾਰਤ ਜੋੜੋ ਯਾਤਰਾ ’ਚ ਰਾਹੁਲ ਗਾਂਧੀ (Rahul Gandhi) ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਆਰ. ਬੀ. ਆਈ. (RBI) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ। ਨਫ਼ਰਤ ਖ਼ਿਲਾਫ਼ ਦੇਸ਼ ਨੂੰ ਜੋੜਨ ਲਈ ਖੜ੍ਹੇ ਹੋਣ ਵਾਲਿਆਂ ਦੀ ਹਰ ਰੋਜ਼ ਵੱਧਦੀ ਹੋਈ ਗਿਣਤੀ ਦੱਸਦੀ ਹੈ ਕਿ - ਅਸੀਂ ਹੋਵਾਂਗੇ ਕਾਮਯਾਬ।
ਕਾਂਗਰਸ ਪਾਰਟੀ ਦੁਆਰਾ ਪੋਸਟ ਕੀਤੀ ਗਈ ਵੀਡੀਓ ’ਚ ਸਾਬਕਾ ਗਵਰਨਰ ਰਘੂਰਾਮ ਰਾਜਨ, ਰਾਹੁਲ ਗਾਂਧੀ ਅਤੇ ਸਚਿਨ ਪਾਇਲਟ ਨੂੰ ਇੱਕਠਿਆਂ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਰਾਹੁਲ ਗਾਂਧੀ ਰਘੂਰਾਮ ਰਾਜਨ ਨਾਲ ਵਿਚਾਰ-ਵਟਾਂਦਰਾ ਕਰਦੇ ਨਜ਼ਰ ਆ ਰਹੇ ਹਨ।
ਰਘੂਰਾਮ ਰਾਜਨ ਨੇ ਨੋਟਬੰਦੀ ਦਾ ਕੀਤਾ ਸੀ ਵਿਰੋਧ
ਦੱਸ ਦੇਈਏ ਕਿ ਦੇਸ਼ ਦੇ ਆਰਥਿਕ ਮੁੱਦਿਆਂ ’ਤੇ ਰਘੂਰਾਮ ਰਾਜਨ (Raghuram rajan) ਬੇਬਾਕ ਰਾਏ ਰੱਖਦੇ ਹਨ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਨਰਾਜ਼ ਹੋਕੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਦੇ ਨੋਟਬੰਦੀ ਵਾਲੇ ਫ਼ੈਸਲੇ ਦਾ ਵੀ ਵਿਰੋਧ ਕੀਤਾ ਸੀ।
ਕਾਂਗਰਸ ਦੇ ਕਰੀਬੀ ਮੰਨੇ ਜਾਂਦੇ ਹਨ ਰਘੂਰਾਮ ਰਾਜਨ
ਇੱਥੇ ਇਹ ਦੱਸਣਾ ਦਿਲਚਸਪ ਹੋਵੇਗਾ ਕਿ ਕੇਂਦਰ ’ਚ ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਰਘੂਰਾਮ ਰਾਜਨ ਨੂੰ RBI ਗਵਰਨਰ ਬਣਾਇਆ ਗਿਆ ਸੀ, ਉਸ ਸਮੇਂ ਡਾ. ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ। ਖ਼ਾਸ ਗੱਲ ਇਹ ਹੈ ਕਿ ਰਘੂਰਾਮ ਰਾਜਨ ਕਾਂਗਰਸ ਦੇ ਕਰੀਬੀ ਮੰਨਿਆ ਜਾਂਦਾ ਹੈ। 4 ਸਿਤੰਬਰ, 2013 ਨੂੰ ਭਾਰਤ ਰਿਜ਼ਰਵ ਬੈਂਕ ਦੇ 23ਵੇਂ ਗਵਰਨਰ ਵਜੋਂ ਉਨ੍ਹਾਂ ਅਹੁਦਾ ਸੰਭਾਲਿਆ ਸੀ, 3 ਸਾਲਾਂ ਦੇ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਹ ਅਕੈਡਮਿਕਸ ਦੀ ਦੁਨਿਆਂ ’ਚ ਵਾਪਸ ਪਰਤ ਗਏ ਸਨ।