Go flight Passengers Misbehave With Cabin Crew: ਦੋ ਵਿਦੇਸ਼ੀ ਨਾਗਰਿਕਾਂ ਨੂੰ GoFirst ਉਡਾਣ ਤੋਂ ਉਤਾਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਕੈਬਿਨ ਕਰੂ ਦੀ ਇੱਕ ਮਹਿਲਾ ਮੈਂਬਰ ਨਾਲ ਯਾਤਰੀ ਵੱਲੋਂ ਦੁਰਵਿਵਹਾਰ ਕੀਤਾ ਗਿਆ ਸੀ।
Trending Photos
Go flight Passengers Misbehave With Cabin Crew news: ਏਅਰ ਇੰਡੀਆ ਦੀ ਫਲਾਈਟ 'ਚ ਬਜ਼ੁਰਗ ਔਰਤ 'ਤੇ ਪਿਸ਼ਾਬ ਕਰਨ ਦਾ ਮਾਮਲਾ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੌਰਾਨ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੋ ਫਸਟ ਏਅਰਲਾਈਨ (Go First Airline) ਦੀ ਫਲਾਈਟ 'ਚ ਯਾਤਰੀਆਂ ਵਲੋਂ ਇਕ ਮਹਿਲਾ ਕਰੂ ਮੈਂਬਰ ਨਾਲ ਦੁਰਵਿਵਹਾਰ ਕੀਤਾ ਗਿਆ। ਦੱਸ ਦੇਈਏ ਕਿ ਇਹ ਦੁਰਵਿਵਹਾਰ ਦੋ ਵਿਦੇਸ਼ੀ ਨਾਗਰਿਕ ਵੱਲੋਂ ਕੀਤਾ ਗਿਆ ਹੈ।ਸ਼ਿਕਾਇਤ ਤੋਂ ਬਾਅਦ ਦੋਵਾਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਇੰਨ੍ਹਾਂ ਹੀ ਨਹੀਂ ਦੋਵਾਂ ਨੂੰ ਗੋਆ ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਨੇ ਹਿਰਾਸਤ 'ਚ ਲੈ ਲਿਆ। ਇਸ ਘਟਨਾ ਦੀ ਸ਼ਿਕਾਇਤ (DGCA) ਡੀਜੀਸੀਏ ਨੂੰ ਵੀ ਕਰ ਦਿੱਤੀ ਗਈ ਹੈ।
ਗੋ ਫਰਸਟ (Go First flight) ਦੇ ਬੁਲਾਰੇ ਨੇ ਕਿਹਾ, ਕੈਬਿਨ ਸਟਾਫ ਮੈਂਬਰ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਦੋ ਵਿਦੇਸ਼ੀ ਨਾਗਰਿਕਾਂ ਨੂੰ ਉਤਾਰ ਦਿੱਤਾ ਗਿਆ। ਦਰਅਸਲ, ਉਹ ਕਰੂ ਮੈਂਬਰ ਨੂੰ ਦੁਰਵਿਵਹਾਰ ਕਰ ਰਿਹਾ ਸੀ, ਉਸ 'ਤੇ ਟਿੱਪਣੀ (Passengers Misbehave news) ਕਰ ਰਿਹਾ ਸੀ। ਸਹਿ-ਯਾਤਰੂਆਂ ਨੇ ਵੀ (ਉਸ ਦੇ ਵਿਵਹਾਰ 'ਤੇ) ਇਤਰਾਜ਼ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਕੈਪਟਨ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ (ਦੋਵੇਂ ਵਿਦੇਸ਼ੀ ਯਾਤਰੀਆਂ) ਨੂੰ ਉਤਾਰ ਕੇ ਅਗਲੀ ਕਾਰਵਾਈ ਲਈ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਘਟਨਾ ਉਡਾਣ ਤੋਂ ਪਹਿਲਾਂ ਵਾਪਰੀ। ਟਿੱਪਣੀ ਲਈ ਸੰਪਰਕ ਕਰਨ 'ਤੇ, ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਸਾਨੂੰ ਜਾਣਕਾਰੀ ਦਿੱਤੀ ਗਈ ਹੈ। ਉਸ ਨੂੰ ਹੇਠਾਂ ਉਤਾਰ ਕੇ ਸੁਰੱਖਿਆ ਕਰਮੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਸ਼ਰਮਨਾਕ! ਨਸ਼ੇ 'ਚ ਯਾਤਰੀ ਨੇ ਫਲਾਈਟ 'ਚ ਮਹਿਲਾ 'ਤੇ ਕੀਤਾ ਪਿਸ਼ਾਬ, ਹੈਰਾਨ ਰਹਿ ਗਿਆ ਕੈਬਿਨ ਸਟਾਫ
ਇਸ ਤੋਂ ਪਹਿਲਾਂ ਪਿਛਲੇ ਸਾਲ 26 ਨਵੰਬਰ 2022 ਨੂੰ (Passengers Misbehave news) ਫਲਾਈਟ 'ਚ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਨਿਊਯਾਰਕ ਤੋਂ ਦਿੱਲੀ ਜਾ ਰਹੀ ਫਲਾਈਟ ਏਆਈ 102 ਵਿੱਚ ਔਰਤਾਂ ਬਿਜ਼ਨਸ ਕਲਾਸ ਵਿੱਚ ਸਫ਼ਰ ਕਰ ਰਹੀਆਂ ਸਨ। ਆਰੋਪ ਹੈ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਲਾਈਟਾਂ ਬੰਦ ਸਨ, ਜਦੋਂ ਆਰੋਪੀ ਬਜ਼ੁਰਗ ਔਰਤ ਦੀ ਸੀਟ ਨੇੜੇ ਆਇਆ ਅਤੇ ਉਸ 'ਤੇ ਪਿਸ਼ਾਬ ਕਰਨ ਲੱਗਾ।