ਪਿਛਲੇ ਚਾਰ ਕਾਰੋਬਾਰੀ ਦਿਨਾਂ ’ਚ ਹੀ ਸੋਨਾ 1,759 ਰੁਪਏ ਮਹਿੰਗਾ ਹੋਕੇ 52,281 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਤਾਂ ਚਾਂਦੀ ਵੀ 2,599 ਰੁਪਏ ਪ੍ਰਤੀ ਕਿਲੋ ਮਜ਼ਬੂਤ ਹੋ ਕੇ 61, 354 ਰੁਪਏ ਤੱਕ ਪਹੁੰਚ ਗਈ।
Trending Photos
ਚੰਡੀਗੜ੍ਹ: ਪਿਛਲੇ ਹਫ਼ਤੇ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡਾ ਉਛਾਲ ਵੇਖਣ ਨੂੰ ਮਿਲਿਆ, ਕੇਵਲ ਪਿਛਲੇ ਚਾਰ ਕਾਰੋਬਾਰੀ ਦਿਨਾਂ ’ਚ ਹੀ ਸੋਨਾ 1,759 ਰੁਪਏ ਮਹਿੰਗਾ ਹੋਕੇ 52,281 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਤਾਂ ਚਾਂਦੀ ਵੀ 2,599 ਰੁਪਏ ਪ੍ਰਤੀ ਕਿਲੋ ਮਜ਼ਬੂਤ ਹੋ ਕੇ 61, 354 ਰੁਪਏ ਤੱਕ ਪਹੁੰਚ ਗਈ।
ਉੱਥੇ ਹੀ, MCX ’ਤੇ ਸੋਨੇ ਦੀ ਕੀਮਤ ਹਫ਼ਤੇ ਭਰ ’ਚ ਹੀ ਕਰੀਬ 3 ਫ਼ੀਸਦ ਵੱਧੀ, ਜਦਕਿ ਚਾਂਦੀ ਵੀ 2 ਫ਼ੀਸਦ ਤੱਕ ਉੱਪਰ ਗਈ। ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਏ ਉਛਾਲ ਦੀ ਵਜ੍ਹਾ ਨਾਲ ਅੰਤਰ-ਰਾਸ਼ਟਰੀ ਬਜ਼ਾਰ ’ਤੇ ਤੇਜ਼ੀ ਆਈ। ਇੰਟਰ-ਨੈਸ਼ਨਲ ਬਜ਼ਾਰ ’ਚ ਸੋਨਾ 5.4 ਫ਼ੀਸਦ ਉੱਛਲ ਕੇ 1771 ਡਾਲਰ ਪ੍ਰਤੀ ਔਂਸ ਅਤੇ ਚਾਂਦੀ 4 ਫ਼ੀਸਦ ਮਹਿੰਗੀ ਹੋਣ ਕਾਰਨ 21.70 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਹੈ।
ਪਿਛਲੇ ਹਫ਼ਤੇ ਦੌਰਾਨ ਲਗਾਤਰਾ ਵੱਧ ਰਹੀਆਂ ਕੀਮਤਾਂ
ਇੰਡੀਆ ਬੁਲਿਅਨ ਜਵੈਲਰਜ਼ ਐਸੋਸ਼ੀਏਸ਼ਨ ਦੇ ਅੰਕੜਿਆਂ ਦੇ ਮੁਤਾਬਕ 4 ਨਵੰਬਰ ਨੂੰ ਸਰਾਫ਼ਾ ਬਜ਼ਾਰ ’ਚ ਸੋਨਾ 50,522 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ’ਤੇ ਬੰਦ ਹੋਇਆ ਸੀ। ਉੱਥੇ ਹੀ ਚਾਂਦੀ ਦੀ ਕੀਮਤ 58,755 ਰੁਪਏ ਪ੍ਰਤੀ ਕਿਲੋ ਸੀ। ਇਸ ਤੋਂ ਬਾਅਦ ਸੋਮਵਾਰ ਤੋਂ ਲਗਾਤਾਰ ਸੋਨੇ-ਚਾਂਦੀ ਦੀਆਂ ਕੀਮਤਾਂ ਵੱਧ ਰਹੀਆਂ ਹਨ।
ਪਿਛਲੇ 5 ਦਿਨਾਂ ’ਚ 1400 ਰੁਪਏ ਮਹਿੰਗਾ ਹੋਇਆ ਸੋਨਾ
22 ਕੈਰਟ ਤੋਂ ਇਲਾਵਾ ਗੱਲ ਜੇਕਰ ਸ਼ੁੱਧ ਸੋਨੇ ਦੀ ਕੀਤਾ ਜਾਵੇ ਤਾਂ 14 ਨਵੰਬਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 52,760 ਰੁਪਏ ਰਹੀ। ਸਰਾਫ਼ਾ ਕਾਰੋਬਾਰੀ ਰੁਪਿੰਦਰ ਸਿੰਘ ਜੁਨੇਜਾ ਨੇ ਦੱਸਿਆ ਕਿ ਵਿਆਹ-ਸ਼ਾਦੀ ਦੇ ਸੀਜ਼ਨ ਦੌਰਾਨ ਚਾਂਦੀ ਦੀ ਕੀਮਤ ’ਚ ਜ਼ਬਰਦਸਤ ਉਛਾਲ ਆਇਆ ਹੈ, ਉੱਥੇ ਹੀ ਪਿਛਲੇ 5 ਦਿਨਾਂ ਦੌਰਾਨ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ ’ਚ 1400 ਰੁਪਏ ਦਾ ਵਾਧਾ ਹੋਇਆ ਹੈ।