SYL Canal Issue: ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ, "SYL ਬਣਿਆ ਹੁੰਦਾ ਤਾਂ ਪੰਜਾਬ ਦਾ ਹੋਣਾ ਸੀ ਘੱਟ ਨੁਕਸਾਨ"
Advertisement
Article Detail0/zeephh/zeephh1783068

SYL Canal Issue: ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ, "SYL ਬਣਿਆ ਹੁੰਦਾ ਤਾਂ ਪੰਜਾਬ ਦਾ ਹੋਣਾ ਸੀ ਘੱਟ ਨੁਕਸਾਨ"

Haryana CM on SYL Canal issue:  ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਹ ਬਿਆਨ ਉਦੋਂ ਆਇਆ ਜਦੋਂ ਦਿੱਲੀ ਵਿੱਚ ਹੜ੍ਹ ਵਰਗੇ ਹਾਲਾਤ ਲਈ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਉਨ੍ਹਾਂ ਨੇ ਸਿਆਸਤਦਾਨਾਂ ’ਤੇ ਨਿਸ਼ਾਨਾ ਸਾਧਿਆ।  

SYL Canal Issue: ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ, "SYL ਬਣਿਆ ਹੁੰਦਾ ਤਾਂ ਪੰਜਾਬ ਦਾ ਹੋਣਾ ਸੀ ਘੱਟ ਨੁਕਸਾਨ"

Haryana CM Manohar Lal Khattar on SYL Canal issue: ਸਤਲੁਜ ਯਮੁਨਾ ਲਿੰਕ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਰਕਾਰ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ। ਅਜਿਹੇ 'ਚ SYL ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਉਨ੍ਹਾਂ ਕਿਹਾ ਕਿ ਜੇਕਰ SYL ਬਣਿਆ ਹੁੰਦਾ ਤਾਂ ਪੰਜਾਬ ਦਾ ਨੁਕਸਾਨ ਘੱਟ ਹੋਣਾ ਸੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇਕਰ ਅੱਜ ਐਸ.ਵਾਈ.ਐਲ ਨਹਿਰ ਬਣੀ ਹੁੰਦੀ ਤਾਂ ਪੰਜਾਬ ਦਾ ਨੁਕਸਾਨ ਘੱਟ ਹੋਣਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦਾ ਪਾਣੀ ਪੰਜਾਬ ਤੋਂ ਵੱਧ ਹਰਿਆਣਾ ਵਿੱਚ ਬਣੀ ਐਸਵਾਈਐਲ ਵਿੱਚ ਵਹਿ ਗਿਆ ਹੈ ਲਿਹਾਜ਼ਾ ਅੰਬਾਲਾ ਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਖੇਤਰ ਡੁੱਬ ਗਏ ਸਨ। 

ਉਨ੍ਹਾਂ ਇਹ ਵੀ ਕਿਹਾ ਕਿ "ਦੋਵੇਂ ਜ਼ਿਲ੍ਹੇ — ਅੰਬਾਲਾ ਤੇ ਕੁਰੂਕਸ਼ੇਤਰ — ਅਧੂਰੀ ਐਸਵਾਈਐਲ ਕਾਰਨ ਹੀ ਡੁੱਬੇ ਹਨ ਪਰ ਅਸੀਂ ਤਾਂ ਵੀ ਇਸ ਸਥਿਤੀ ਲਈ ਪੰਜਾਬ ਨੂੰ ਦੋਸ਼ੀ ਨਹੀਂ ਠਹਿਰਾਇਆ।"

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਸਾਲਾਂ 'ਚ ਮਾਨਸੂਨ ਦੇ ਸਮੇਂ 145 ਮਿਲੀਮੀਟਰ ਮੀਂਹ ਪੈਂਦਾ ਸੀ ਜਦਕਿ ਇਸ ਵਾਰ ਸੂਬੇ ਵਿੱਚ 245 ਤੋਂ 250 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ 180 ਫੀਸਦੀ ਵੱਧ ਮੀਂਹ ਪਿਆ ਹੈ।

ਇਹ ਵੀ ਪੜ੍ਹੋ:  Sidhu Moosewala Murder case: ਸਿੱਧੂ ਮੂਸੇਵਾਲਾ ਕਤਲਕਾਂਡ 'ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ 

ਦੱਸਣਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਹ ਬਿਆਨ ਉਦੋਂ ਆਇਆ ਜਦੋਂ ਦਿੱਲੀ ਵਿੱਚ ਹੜ੍ਹ ਵਰਗੇ ਹਾਲਾਤ ਲਈ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਉਨ੍ਹਾਂ ਨੇ ਸਿਆਸਤਦਾਨਾਂ ’ਤੇ ਨਿਸ਼ਾਨਾ ਸਾਧਿਆ।  

ਉਨ੍ਹਾਂ ਇੱਕ ਗੱਲ ਸਪਸ਼ਟ ਕੀਤੀ ਕਿ ਸੰਕਟ ਦੇ ਵੇਲੇ ਦੋਸ਼ ਲਗਾਉਣ ਦਾ ਖੇਡ ਖੇਡਣਾ ਅਨਪੜ੍ਹ ਹੋਣ ਦਾ ਸਬੂਤ ਹੈ। ਮਨੋਹਰ ਲਾਲ ਨੇ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਵੀ ਹੜ੍ਹਾਂ ਕਰਕੇ 30 ਲੋਕਾਂ ਦੀ ਜਾਨ ਜਾ ਚੁੱਕੀ ਹੈ।  

ਇਹ ਵੀ ਪੜ੍ਹੋ: Punjab News: ਭਾਖੜਾ ਡੈਮ ਵਿੱਚ ਦਰਜ ਕੀਤੀ ਗਈ 61226 ਕਿਊਸਿਕ ਪਾਣੀ ਦੀ ਆਮਦ!  

(For more news apart from Haryana CM Manohar Lal Khattar on SYL Canal issue says Punjab could have suffered less due to floods, stay tuned to Zee PHH)

Trending news