Punjab News: ਪੀਆਰਟੀਸੀ ਤੇ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ।
Trending Photos
Punjab News: ਪੀਆਰਟੀਸੀ ਤੇ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੀਆਰਟੀਸੀ ਪਨ ਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਰਾਤ ਦੇ ਭੱਤੇ 'ਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਦਿੱਲੀ ਲਈ ਰਾਤਰੀ ਭੱਤਾ 60 ਰੁਪਏ ਤੋਂ ਵਧਾ ਕੇ 120 ਕਰ ਦਿੱਤਾ ਗਿਆ ਹੈ। ਜਦਕਿ ਸ਼ਿਮਲਾ ਲਈ 60 ਰੁਪਏ ਤੋਂ ਵਧਾ ਕੇ 90 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਸ਼ਹਿਰਾਂ ਲਈ 50 ਤੋਂ ਵਧਾ ਕੇ 60 ਕਰ ਦਿੱਤਾ ਗਿਆ।
ਪਨਬੱਸ ਵਿਚ ਆਊਟ ਸੋਰਸ ਤਹਿਤ ਭਰਤੀ ਕਾਮਿਆਂ ਦੀ ਤਨਖ਼ਾਹ ਵਿਚ ਸਰਕਾਰ ਨੇ 5 ਫ਼ੀ ਸਦੀ ਵਾਧਾ ਕਰ ਦਿੱਤਾ ਹੈ। ਡਰਾਈਵਰਾਂ, ਕੰਡਕਟਰਾਂ ਤੋਂ ਇਲਾਵਾ ਵਰਕਸ਼ਾਪ ਵਿਚ ਤਾਇਨਾਤ ਮੁਲਾਜ਼ਮਾਂ ਜਿਨ੍ਹਾਂ ਨੇ 1 ਨਵੰਬਰ 2024 ਨੂੰ ਇਕ ਸਾਲ ਦੀ ਸਰਵਿਸ ਪੂਰੀ ਕਰ ਲਈ ਹੈ, ਨੂੰ ਇਕ ਨਵੰਬਰ ਤੋਂ ਪਹਿਲੀ ਮਿਲਦੀ ਤਨਖ਼ਾਹ ਵਿਚ ਪੰਜ ਫ਼ੀ ਸਦੀ ਵਾਧੇ ਨਾਲ ਤਨਖ਼ਾਹ ਮਿਲਣ ਦਾ ਲਾਭ ਮਿਲੇਗਾ।
ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਨੇ ਬਾਕਾਇਦਾ ਇਸ ਸਬੰਧੀ ਪਨਬੱਸ ਦੇ ਸਾਰੇ ਜ਼ਿਲ੍ਹਾ ਮੈਨੇਜਰਾਂ ਨੂੰ ਅੱਜ ਪੱਤਰ ਜਾਰੀ ਕਰ ਦਿੱਤਾ ਹੈ। ਯੂਨੀਅਨ ਨੇ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤੇ ਜਾਣ ਕਾਰਨ ਤਿੰਨ ਫ਼ਰਵਰੀ ਤਕ ਦੇ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਹੈ। ਪੀਆਰਟੀਸੀ ਤੇ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀ ਵਧੀਕ ਮੁੱਖ ਸਕੱਤਰ ਨਾਲ ਮੀਟਿੰਗ ਅੱਜ; ਪੜ੍ਹੋ ਹੋਰ ਵੱਡੀਆਂ ਖ਼ਬਰਾਂ
ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੀਆਰਟੀਸੀ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਰਾਤ ਦੇ ਭੱਤੇ 'ਚ ਇਜ਼ਾਫਾ ਕਰ ਦਿੱਤਾ ਗਿਆ ਹੈ। ਹੁਣ ਦਿੱਲੀ ਲਈ ਰਾਤਰੀ ਭੱਤਾ 60 ਰੁਪਏ ਤੋਂ ਵਧਾ ਕੇ 120 ਕਰ ਦਿੱਤਾ ਗਿਆ ਹੈ। ਜਦਕਿ ਸ਼ਿਮਲਾ ਲਈ 60 ਰੁਪਏ ਤੋਂ ਵਧਾ ਕੇ 90 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਸ਼ਹਿਰਾਂ ਲਈ 50 ਤੋਂ ਵਧਾ ਕੇ 60 ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Saif Ali Khan Attack News: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ 'ਤੇ ਘਰ 'ਚ ਵੜ੍ਹ ਕੇ ਚਾਕੂ ਨਾਲ ਕੀਤਾ ਹਮਲਾ; ਜ਼ਖ਼ਮੀ