Jagraon News: ਮੀਂਹ ਕਾਰਨ ਦਾਣਾ ਮੰਡੀ ਹੋਈ ਜਲ-ਥਲ, ਮੱਕੀ ਦੀ ਫ਼ਸਲ ਪਾਣੀ ਵਿਚ ਡੁੱਬੀ
Advertisement
Article Detail0/zeephh/zeephh2333799

Jagraon News: ਮੀਂਹ ਕਾਰਨ ਦਾਣਾ ਮੰਡੀ ਹੋਈ ਜਲ-ਥਲ, ਮੱਕੀ ਦੀ ਫ਼ਸਲ ਪਾਣੀ ਵਿਚ ਡੁੱਬੀ

Jagraon News: ਜੇਕਰ ਸਰਕਾਰ ਵਲੋਂ ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਹੁੰਦੇ ਤਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਣ ਤੋ ਕਾਫੀ ਬਚਾਅ ਹੋ ਜਾਣਾ ਸੀ। ਆੜ੍ਹਤੀਆਂ ਵੱਲੋਂ ਜਿੰਨਾ ਕੁ ਹੋ ਸਕਿਆ ਤਰਪੈਲਾਂ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਤੇਜ ਬਾਰਿਸ਼ ਅੱਗੇ ਇਹ ਪ੍ਰਬੰਧ ਪੁਖਤਾ ਸਾਬਿਤ ਨਾ ਹੋ ਸਕੇ।

Jagraon News: ਮੀਂਹ ਕਾਰਨ ਦਾਣਾ ਮੰਡੀ ਹੋਈ ਜਲ-ਥਲ, ਮੱਕੀ ਦੀ ਫ਼ਸਲ ਪਾਣੀ ਵਿਚ ਡੁੱਬੀ

Jagraon News(Rajneesh Bansal): ਜਗਰਾਓ ਵਿਖੇ ਹੋਈ ਅੱਜ ਤੇਜ ਬਾਰਿਸ਼ ਕਰਕੇ ਦਾਣਾ ਮੰਡੀ ਵਿਚ ਜਲ ਥਲ ਹੋ ਗਈ ਹੈ ਅਤੇ ਮੰਡੀ ਵਿਚੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੰਡੀ ਵਿਚ ਪਾਣੀ ਦੇ ਛੱਪੜ ਲੱਗ ਚੁੱਕੇ ਹਨ, ਜਿਸ ਨਾਲ ਮੰਡੀ ਵਿਚ ਪਈ ਕਿਸਾਨਾਂ ਦੀ ਮੱਕੀ ਦੀ ਫ਼ਸਲ ਖ਼ਰਾਬ ਹੋ ਗਈ ਹੈ। ਇਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਆੜ੍ਹਤੀਆਂ ਵਲੋਂ ਫਸਲ ਨੂੰ ਢੱਕਣ ਦੇ ਲਈ ਤਰਪੈਲਾਂ ਵੀ ਘੱਟ ਪੈ ਗਈਆਂ ਅਤੇ ਕਿਸਾਨਾਂ ਸਮੇਤ ਲੇਬਰ ਨੇ ਆਪਣੇ ਹੋਏ ਨੁਕਸਾਨ ਦਾ ਦੁਖੜਾ ਰੋਇਆ ਅਤੇ ਸਰਕਾਰ ਤੋਂ ਅਜਿਹੇ ਸਮੇਂ ਲਈ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ।

ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਮੱਕੀ ਦੀ ਫਸਲ ਬਰਸਾਤੀ ਪਾਣੀ ਵਿਚ ਡੁੱਬੀ ਹੋਈ ਹੈ ਅਤੇ ਲੇਬਰ ਇਸ ਪਾਣੀ ਵਿਚ ਡੁੱਬੀ ਮੱਕੀ ਦੀ ਫਸਲ ਨੂੰ ਸੰਭਾਲਣ ਵਿਚ ਦੁੱਗਣੀ ਮਿਹਨਤ ਕਰਨੀ ਪਈ। ਉਸਨੂੰ ਦੁੱਗਣੀ ਮਿਹਨਤ ਕਰਨ ਦਾ ਮਿਹਨਤਤਾਨਾ ਨਹੀਂ ਮਿਲੇਗਾ, ਪਰ ਫਿਰ ਵੀ ਉਸਨੂੰ ਇਹ ਮਿਹਨਤ ਕਰਨੀ ਪੈ ਰਹੀ ਹੈ।

ਜੇਕਰ ਸਰਕਾਰ ਵਲੋਂ ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਹੁੰਦੇ ਤਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਣ ਤੋ ਕਾਫੀ ਬਚਾਅ ਹੋ ਜਾਣਾ ਸੀ। ਆੜ੍ਹਤੀਆਂ ਵੱਲੋਂ ਜਿੰਨਾ ਕੁ ਹੋ ਸਕਿਆ ਤਰਪੈਲਾਂ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਤੇਜ ਬਾਰਿਸ਼ ਅੱਗੇ ਇਹ ਪ੍ਰਬੰਧ ਪੁਖਤਾ ਸਾਬਿਤ ਨਾ ਹੋ ਸਕੇ।

ਇਸ ਮੌਕੇ ਕਿਸਾਨਾਂ ਨੇ ਵੀ ਕਿਹਾ ਕਿ ਬਾਰਿਸ਼ ਵਿਚ ਡੁੱਬੀ ਮੱਕੀ ਦਾ ਜਿੱਥੇ ਉਨਾਂ ਨੂੰ ਹੁਣ ਪੂਰਾ ਭਾਅ ਨਹੀਂ ਮਿਲੇਗਾ, ਉਥੇ ਹੀ ਉਨਾਂ ਦੀ ਫ਼ਸਲ ਵੀ ਕਾਫੀ ਘੱਟ ਹੋ ਜਾਵੇਗੀ ਤੇ ਮੁੜ ਇਸ ਫ਼ਸਲ ਨੂੰ ਸੁਕਾਉਂਣ ਲਈ ਲੇਬਰ ਵੀ ਵੱਧ ਦੇਣੀ ਪਵੇਗੀ। ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਰਸਾਤੀ ਸੀਜਨ ਵਿਚ ਮੂੰਗੀ ਅਤੇ ਮੱਕੀ ਦੀ ਫਸਲ ਨੂੰ ਸੰਭਾਲਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ, ਤਾਂ ਜੋਂ ਕਿਸਾਨਾਂ ਦੀ ਫਸਲ ਮੰਡੀਆਂ ਵਿਚ ਆ ਕੇ ਖ਼ਰਾਬ ਹੋਣ ਤੋ ਬਚ ਸਕੇ।

ਇਸ ਬਾਰੇ ਜਦੋਂ ਜਗਰਾਓ ਮਾਰਕੀਟ ਕਮੇਟੀ ਦੇ ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਅਤੇ ਉਨ੍ਹਾਂ ਦੀ ਫ਼ਸਲ ਲਈ ਪੂਰੇ ਪੁਖਤਾ ਪ੍ਰਬੰਧ ਮੰਡੀ ਵਿਚ ਕੀਤੇ ਗਏ ਹਨ ਅਤੇ ਜੇਕਰ ਫਿਰ ਵੀ ਅੱਜ ਦੀ ਬਾਰਿਸ਼ ਕਰਕੇ ਕੋਈ ਸਮੱਸਿਆ ਹੋਈ ਹੈ ਤਾਂ ਉਸ ਦਾ ਵੀ ਹੱਲ ਕੀਤਾ ਜਾਵੇਗਾ ।

Trending news