Jalandhar News: ਪੰਜਾਬ ਦੇ ਜਲੰਧਰ 'ਚ ਇਕ ਫੂਡ ਕਾਰਨਰ ਦੇ ਮਾਲਕ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਉਸ 'ਤੇ ਧਾਰਾ 188 ਦੀ ਉਲੰਘਣਾ ਕਰਨ ਦਾ ਦੋਸ਼ ਹੈ।
Trending Photos
Jalandhar News/(ਸੁਨੀਲ ਮਹਿੰਦਰੂ): ਕਾਮੇਡੀ ਨਾਲ ਦੇਸ਼ ਭਰ 'ਚ ਦਰਸ਼ਕਾਂ 'ਚ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਪੰਜਾਬ ਦੇ ਜਲੰਧਰ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ 'ਹਾਰਟ ਅਟੈਕ' ਦੇਸੀ ਘਿਓ ਦੇ ਪਰਾਂਠੇ ਦਾ ਆਨੰਦ ਲਿਆ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਮਾਡਲ ਟਾਊਨ 'ਚ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰੋਠੇ ਪਰੋਸਣ ਵਾਲੇ ਕਾਰੋਬਾਰੀ ਵੀਰ ਦਵਿੰਦਰ ਸਿੰਘ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਪਾਸੇ ਅੱਜ ਜਲੰਧਰ ਦੇ ਮਾਡਲ ਟਾਊਨ 'ਚ ਪਰਾਂਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਨੇ ਪੁਲਿਸ ਖਿਲਾਫ਼ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਂਠੇ ਖਿਲਾਉਂਦੇ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਦੂਜੇ ਪਾਸੇ ਦੱਸ ਦਈਏ ਕਿ ਦੇਰ ਰਾਤ ਤੱਕ ਦੁਕਾਨ ਖੋਲ੍ਹਣ ਦੇ ਦੋਸ਼ ਹੇਠ ਪੁਲਿਸ ਨੇ ਉਸ ਖ਼ਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਹੈ। ਵੀਰ ਦਵਿੰਦਰ ਸਿੰਘ ਮਾਡਲ ਟਾਊਨ, ਜਲੰਧਰ ਵਿੱਚ ਇੱਕ ਫੂਡ ਕਾਰਨਰ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਸ ਦਾ ਪਰਿਵਾਰ ਉਸ ਦੀ ਦੁਕਾਨ 'ਤੇ ਪਰਾਂਠਾ ਖਾਣ ਲਈ ਆਏ ਸੀ।
ਇਹ ਵੀ ਪੜ੍ਹੋ: Kapil Sharma News: ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਮਾਡਲ ਟਾਊਨ 'ਚ ਖਾਧੀ ਇਹ ਡਿਸ਼
ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਫਿਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦੱਸ ਦੇਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਕੇ ਤੋਂ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਸਟਾਲ ਨਹੀਂ ਹਟਾਇਆ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦਾ ਸਹੁਰਾ ਘਰ ਵੀ ਜਲੰਧਰ 'ਚ ਹੈ। ਗਿੰਨੀ ਜਲੰਧਰ ਦੀ ਰਹਿਣ ਵਾਲੀ ਹੈ। ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪਰੋਠਿਆਂ ਦਾ ਵੀਡੀਓ ਦੇਖਿਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਵੀਰ ਦਵਿੰਦਰ ਨਾਲ ਪਰਾਂਠੇ ਖਾਣ ਦੀ ਇੱਛਾ ਹੋਈ।
ਉਹ ਬੀਤੇ ਸ਼ੁੱਕਰਵਾਰ ਨੂੰ ਕਪਿਲ ਸ਼ਰਮਾ ਇੱਥੇ ਪੁੱਜੇ ਅਤੇ ਆਪਣੀ ਪਤਨੀ ਗਿੰਨੀ ਨਾਲ ਕਾਰ 'ਚ ਬੈਠ ਕੇ ਪਰਾਠੇ ਖਾਧੇ। ਇਸ ਤੋਂ ਬਾਅਦ ਸੜਕ ਕਿਨਾਰੇ ਖੜ੍ਹੇ ਹੋ ਕੇ ਚਾਹ ਪੀਤੀ। ਕਪਿਲ ਨੇ ਵੀਰ ਦਵਿੰਦਰ ਦੇ ਪਰਾਂਠੇ ਦੀ ਦਿਲੋਂ ਤਾਰੀਫ ਕੀਤੀ।
ਇਹ ਵੀ ਪੜ੍ਹੋ: New Year 2024: ਨਵੇਂ ਸਾਲ 'ਤੇ ਪੁਲਿਸ ਪੂਰੀ ਤਰ੍ਹਾਂ ਅਲਰਟ! ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਹਨਾਂ ਦੀ ਹੋ ਰਹੀ ਚੈਕਿੰਗ
ਦਰਅਸਲ ਵੀਰ ਦਵਿੰਦਰ ਸਿੰਘ ਦੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ 'ਹਾਰਟ ਅਟੈਕ ਪਰੋਠੇ' ਬਣਾਉਣ ਵਾਲੇ ਲੋਕਾਂ ਵਜੋਂ ਵੀ ਸੰਬੋਧਨ ਕੀਤਾ ਜਾਣ ਲੱਗਾ। ਇਸ ਤੋਂ ਬਾਅਦ ਹੁਣ ਕਾਮੇਡੀਅਨ ਕਪਿਲ ਸ਼ਰਮਾ ਵੀ ਵੀਰ ਦਵਿੰਦਰ ਸਿੰਘ ਦੇ ਪਰਾਠੇ ਖਾਣ ਲਈ ਮਾਡਲ ਟਾਊਨ ਗਏ ਅਤੇ ਇਸ ਦਾ ਸਵਾਦ ਚਖਿਆ ਸੀ ।