Kargil Vijay Divas 2023: ਇਸ ਦੌਰਾਨ ਇਸ ਜੰਗ ਦੇ ਵਿੱਚ ਬਹੁਤ ਸਾਰੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ , ਜਿਨ੍ਹਾਂ ਨੇ ਭਾਰਤ ਦੀ ਇਸ ਜਿੱਤ ਵਿੱਚ ਆਪਣੇ ਜੀਵਨ ਦਾ ਬਲਿਦਾਨ ਦੇ ਕੇ ਵਡਮੁੱਲਾ ਯੋਗਦਾਨ ਪਾਇਆ ਸੀ।
Trending Photos
Kargil Vijay Divas 2023: ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ (Kargil Vijay Divas) ਵਜੋਂ ਮਨਾਇਆ ਜਾਂਦਾ ਹੈ। ਸਾਲ 1999 ਵਿੱਚ ਅੱਜ ਦੇ ਦਿਨ ਭਾਰਤੀ ਫੌਜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਜੰਗ ਦੇ ਮੈਦਾਨ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਦਿੱਤੀ ਸੀ। ਇਹ ਉਹ ਦਿਨ ਸੀ ਜਦੋਂ ਬਹਾਦਰ ਭਾਰਤੀ ਫੌਜੀਆਂ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਸੈਨਿਕਾਂ ਨੂੰ ਭਜਾ ਕੇ ਉੱਥੇ ਤਿਰੰਗਾ ਲਹਿਰਾਇਆ ਸੀ। ਭਾਰਤੀ ਫੌਜ ਦੀ ਇਸ ਜਿੱਤ ਨੂੰ ‘ਆਪ੍ਰੇਸ਼ਨ ਵਿਜੇ’ ਦਾ ਨਾਂ ਦਿੱਤਾ ਗਿਆ।
ਇਸ ਦੌਰਾਨ ਇਸ ਜੰਗ ਦੇ ਵਿੱਚ ਬਹੁਤ ਸਾਰੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਨੇ ਭਾਰਤ ਦੀ ਇਸ ਜਿੱਤ ਵਿੱਚ ਆਪਣੇ ਜੀਵਨ ਦਾ ਬਲਿਦਾਨ ਦੇ ਕੇ ਵਡਮੁੱਲਾ ਯੋਗਦਾਨ ਪਾਇਆ ਸੀ। ਜ਼ੀ ਮੀਡੀਆ ਦੀ ਟੀਮ ਦੇ ਵੱਲੋਂ ਉਹਨਾਂ ਮਹਾਨ ਨਾਇਕਾ ਦੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਜ਼ਿਲ੍ਹਾ ਕਪੂਰਥਲਾ ਦੇ ਤਲਵੰਡੀ ਚੌਧਰੀਆਂ ਪਿੰਡ ਦੇ ਨਾਲ ਸੰਬੰਧਿਤ ਹੈ। ਕਾਰਗਿਲ ਸ਼ਹੀਦ ਬਲਦੇਵ ਸਿੰਘ ਦਾ ਪਰਿਵਾਰ ਜਿਸ ਵਿੱਚ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਪਰਮਜੀਤ ਕੌਰ ਰਹਿੰਦੇ ਹਨ।
ਇਹ ਵੀ ਪੜ੍ਹੋ: Punjab News: ਟਰੱਕ ਓਪਰੇਟਰਾਂ ਨੇ ਸੁਸਾਇਟੀ ਦੇ ਏਰੀਏ 'ਚ ਲੱਗੇ ਨਜਾਇਜ਼ ਡੰਪਾਂ ਖਿਲਾਫ਼ ਕੀਤਾ ਪ੍ਰਦਰਸ਼ਨ
ਇਸ ਦੌਰਾਨ ਕਾਰਗਿਲ ਸ਼ਹੀਦ ਬਲਦੇਵ ਸਿੰਘ ਦੀ ਧਰਮ ਪਤਨੀ ਪਰਮਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਰਗਿਲ ਸ਼ਹੀਦ ਬਲਦੇਵ ਸਿੰਘ ਨੂੰ ਆਪਣੇ ਵੱਡੇ ਭਰਾ ਤੋਂ ਫੌਜ ਦੇ ਵਿੱਚ ਭਰਤੀ ਹੋਣ ਦੀ ਪ੍ਰੇਰਨਾ ਮਿਲੀ। ਪਰਮਜੀਤ ਕੌਰ ਨੇ ਦੱਸਿਆ ਕਿ ਬਲਦੇਵ ਸਿੰਘ ਦੇ ਦਿਲ ਵਿੱਚ ਸ਼ੁਰੂ ਤੋਂ ਹੀ ਵਤਨ ਪ੍ਰੇਮ ਭਰਿਆ ਹੋਇਆ ਸੀ ਪਰ ਉਹਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਜਦੋਂ ਉਹਨਾਂ ਨੂੰ ਮਿਲਦੀ ਹੈ, ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਿੰਦਗੀ ਨੂੰ ਜਿਉਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।
ਜਿਸ ਵੇਲੇ ਬਲਦੇਵ ਸਿੰਘ ਸ਼ਹੀਦ ਹੋਏ ਉਸ ਵੇਲੇ ਉਹਨਾਂ ਦੇ ਤਿੰਨੋ ਬੱਚਿਆਂ ਦੀ ਦੇਖ ਰੇਖ ਨੂੰ ਲੈ ਕੇ ਬੜਾ ਮੁਸ਼ਕਿਲ ਸਮਾਂ ਗੁਜ਼ਾਰਨਾ ਪਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਜੇਕਰ ਅੱਜ ਉਹ ਸਕੂਨ ਦੀ ਰੋਟੀ ਖਾ ਰਹੇ ਹਨ ਤਾਂ ਉਹ ਭਾਰਤੀ ਫੌਜ ਦੀ ਦੇਣ ਹੈ। ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਫੌਜ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਸ਼ਹੀਦ ਬਲਦੇਵ ਸਿੰਘ ਜੀ ਦੀ ਸ਼ਹਾਦਤ ਤੇ ਮਾਣ ਹੈ ਕਿ ਉਹਨਾਂ ਦੀ ਸ਼ਹਾਦਤ ਦੇਸ਼ ਦੇ ਲੇਖੇ ਲੱਗੀ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਵੀ ਫੌਜ ਵਿੱਚ ਭਰਤੀ ਹੋ ਕੇ ਆਪਣੇ ਪਿਤਾ ਵਾਂਗ ਦੇਸ਼ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੇ।
ਇਹ ਵੀ ਪੜ੍ਹੋ: Punjab Schools Holidays: ਫਿਰੋਜ਼ਪੁਰ ਤੋਂ ਬਾਅਦ ਹੁਣ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ
(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)