Khanna Drug Overdose Case: ਨਸ਼ੇ ਦੀ ਓਵਰਡੋਜ਼ ਕਾਰਨ ਖੰਨਾ ਦੇ 25 ਸਾਲਾ ਨੌਜਵਾਨ ਦੀ ਮੌਤ
Advertisement
Article Detail0/zeephh/zeephh2474519

Khanna Drug Overdose Case: ਨਸ਼ੇ ਦੀ ਓਵਰਡੋਜ਼ ਕਾਰਨ ਖੰਨਾ ਦੇ 25 ਸਾਲਾ ਨੌਜਵਾਨ ਦੀ ਮੌਤ

Khanna Drug Overdose Case: ਨਸ਼ੇ ਦੀ ਓਵਰਡੋਜ਼ ਕਾਰਨ ਖੰਨਾ ਦੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ।

Khanna Drug Overdose Case: ਨਸ਼ੇ ਦੀ ਓਵਰਡੋਜ਼ ਕਾਰਨ ਖੰਨਾ ਦੇ 25 ਸਾਲਾ ਨੌਜਵਾਨ ਦੀ ਮੌਤ

Khanna Youth dead/ਧਰਮਿੰਦਰ ਸਿੰਘ: ਖੰਨਾ ਦੇ ਨਜ਼ਦੀਕੀ ਪਿੰਡ ਸਲਾਣਾ ਜੀਵਨ ਸਿੰਘ ਵਾਲਾ 'ਚ ਨਸ਼ੇ ਦੀ ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਲਾਸ਼ ਦੇ ਕੋਲ ਇੱਕ ਟੀਕਾ ਵੀ ਮਿਲਿਆ ਹੈ। ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ ਉਸ ਦੀ 4 ਸਾਲ ਦੀ ਬੇਟੀ ਹੈ। ਹੁਣ ਉਸਦੀ ਮੌਤ ਤੋਂ ਬਾਅਦ ਉਸਦੀ ਪਤਨੀ ਅਤੇ ਬੇਟੀ ਘਰ ਵਿੱਚ ਰਹਿ ਗਏ ਹਨ। ਖੰਨਾ ਸਿਵਲ ਹਸਪਤਾਲ 'ਚ ਮ੍ਰਿਤਕ ਦੀ ਪਤਨੀ ਮੁਸਕਾਨ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਆਪਣੇ ਭਰਾ ਨੂੰ ਧੋਣਾ ਦਾ ਕਹਿ ਕੇ ਘਰੋਂ ਗਿਆ ਸੀ। 

ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਪਤੀ ਨੂੰ ਫੋਨ ਕਰਦੀ ਰਹੀ ਤਾਂ ਉਸ ਨੇ ਫੋਨ ਨਹੀਂ ਚੁੱਕਿਆ, ਉਸ ਨੇ ਲਗਾਤਾਰ 104 ਵਾਰ ਫੋਨ ਕੀਤਾ ਪਰ ਫਿਰ ਵੀ ਫੋਨ ਨਹੀਂ ਚੁੱਕਿਆ ਗਿਆ ਤਾਂ ਉਹ ਆਪਣੇ ਭਰਾ ਨਾਲ ਘਰ ਪਹੁੰਚ ਗਈ ਪਰ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਉਸ ਨੇ ਵਾਰ-ਵਾਰ ਖੜਕਾਇਆ ਪਰ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਪਤੀ ਮ੍ਰਿਤਕ ਪਿਆ ਸੀ।

ਇਹ ਵੀ ਪੜ੍ਹੋ: Ludhiana Gas leak: ਲੁਧਿਆਣਾ 'ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਕਮਰਿਆਂ 'ਚ ਮਚੀ ਹਫੜਾ-ਦਫੜੀ, ਲੜਕੀ ਸਮੇਤ 7 ਲੋਕ ਝੁਲਸੇ

ਮ੍ਰਿਤਕ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਹੁਲ ਪਹਿਲਾਂ ਵੀ ਨਸ਼ਾ ਕਰਦਾ ਸੀ ਪਰ ਕਾਫੀ ਸਮੇਂ ਤੋਂ ਨਸ਼ਾ ਛੱਡਿਆ ਹੋਇਆ ਸੀ, ਹੁਣ ਉਹ ਫਿਰ ਨਸ਼ੇ ਦੀ ਲਤ 'ਚ ਆ ਗਿਆ ਸੀ, ਜਿਸ ਕਾਰਨ ਉਸ ਨੇ ਨਸ਼ਾ ਕਰ ਲਿਆ ਅਤੇ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਾਲਾਨਾ ਜੀਵਨ ਸਿੰਘ ਦੇ ਰਹਿਣ ਵਾਲੇ ਰਾਹੁਲ ਦੀ ਮੌਤ ਹੋ ਗਈ ਹੈ। ਉਹ ਸਿਵਲ ਹਸਪਤਾਲ ਪਹੁੰਚ ਗਏ ਹਨ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨਾਲ ਗੱਲ ਕਰਕੇ ਘਰ ਜਾ ਕੇ ਅਗਲੇਰੀ ਜਾਂਚ ਕੀਤੀ ਜਾਵੇਗੀ, ਮੌਤ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ:  Bathinda Panchayat Elections: ਬਠਿੰਡਾ 'ਚ ਵੋਟਾਂ ਦੀ ਗਿਣਤੀ ਦੌਰਾਨ ਲੋਕਾਂ ਨੇ ਪੋਲਿੰਗ ਸਟਾਫ਼ ਨੂੰ ਬਣਾ ਲਿਆ  ਬੰਧਕ! ਫਿਰ ਪੁਲਿਸ ਵੱਲੋਂ ਹਵਾਈ ਫਾਇਰਿੰਗ
 

Trending news