Bathinda Panchayat Elections: ਬਠਿੰਡਾ 'ਚ ਵੋਟਾਂ ਦੀ ਗਿਣਤੀ ਦੌਰਾਨ ਲੋਕਾਂ ਨੇ ਪੋਲਿੰਗ ਸਟਾਫ਼ ਨੂੰ ਬਣਾ ਲਿਆ ਬੰਧਕ! ਫਿਰ ਪੁਲਿਸ ਵੱਲੋਂ ਹਵਾਈ ਫਾਇਰਿੰਗ
Advertisement
Article Detail0/zeephh/zeephh2474413

Bathinda Panchayat Elections: ਬਠਿੰਡਾ 'ਚ ਵੋਟਾਂ ਦੀ ਗਿਣਤੀ ਦੌਰਾਨ ਲੋਕਾਂ ਨੇ ਪੋਲਿੰਗ ਸਟਾਫ਼ ਨੂੰ ਬਣਾ ਲਿਆ ਬੰਧਕ! ਫਿਰ ਪੁਲਿਸ ਵੱਲੋਂ ਹਵਾਈ ਫਾਇਰਿੰਗ

Bathinda Panchayat Elections: ਬਠਿੰਡਾ ਦੇ ਪਿੰਡ ਬੁਰਜ ਮਾਨਸ਼ਾਹੀਆ ਵਿੱਚ ਸਰਪੰਚ ਦੇ ਅਹੁਦੇ ਲਈ ਹੋਈ ਵੋਟਾਂ ਦੀ ਗਿਣਤੀ ਦੌਰਾਨ ਹੰਗਾਮਾ ਹੋ ਗਿਆ। ਲੋਕਾਂ ਨੇ ਪੋਲਿੰਗ ਸਟਾਫ਼ ਨੂੰ ਬੰਧਕ ਬਣਾ ਲਿਆ। ਕਰੀਬ ਇੱਕ ਘੰਟੇ ਤੱਕ ਚੱਲੇ ਹੰਗਾਮੇ ਤੋਂ ਬਾਅਦ ਕਾਂਗਰਸੀ ਉਮੀਦਵਾਰ ਨੂੰ ਨੌਂ ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ।

 

Bathinda Panchayat Elections: ਬਠਿੰਡਾ 'ਚ ਵੋਟਾਂ ਦੀ ਗਿਣਤੀ ਦੌਰਾਨ ਲੋਕਾਂ ਨੇ ਪੋਲਿੰਗ ਸਟਾਫ਼ ਨੂੰ ਬਣਾ ਲਿਆ ਬੰਧਕ! ਫਿਰ ਪੁਲਿਸ ਵੱਲੋਂ ਹਵਾਈ ਫਾਇਰਿੰਗ

Bathinda Panchayat Elections/ਕੁਲਬੀਰ ਬੀਰਾ: ਪੰਜਾਬ ਦੇ ਬਠਿੰਡੇ ਵਿੱਚ ਕਾਫੀ ਹੰਗਾਮਾ ਹੋਇਆ। ਬਠਿੰਡਾ ਦੇ ਪਿੰਡ ਬੁਰਜ ਮਾਨਸ਼ਾਹੀਆ ਵਿੱਚ ਮੰਗਲਵਾਰ ਰਾਤ ਪਿੰਡ ਵਾਸੀਆਂ ਨੇ ਪੋਲਿੰਗ ਸਟਾਫ਼ ਨੂੰ ਬੰਧਕ ਬਣਾ ਲਿਆ। ਪੋਲਿੰਗ ਸਟਾਫ਼ ਨੂੰ ਪੋਲਿੰਗ ਸਟੇਸ਼ਨ ਦੇ ਅੰਦਰ ਬੰਧਕ ਬਣਾ ਲਿਆ ਗਿਆ ਸੀ। ਲੋਕਾਂ ਨੇ ਇਮਾਰਤ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਖੁਦ ਗੇਟ ਦੇ ਬਾਹਰ ਹੜਤਾਲ 'ਤੇ ਬੈਠ ਗਏ।

ਜਾਣਕਾਰੀ ਦੇ ਮੁਤਾਬਿਕ ਬਠਿੰਡਾ (Bathinda Panchayat Elections) ਦੇ ਕਸਬਾ ਭਗਤਾ ਭਾਈ ਕੇ ਦੇ ਪਿੰਡ ਭੋਡੀਪੁਰਾ ਵਿਖੇ ਵੋਟਾਂ ਦੀ ਗਿਣਤੀ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੋਲਿੰਗ ਸਟਾਫ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਚਾਅ ਕਰਨਾ ਆਈ ਪੁਲਿਸ ਉੱਤੇ ਪਿੰਡ ਭੋਡੀਪੁਰਾ ਵਾਸੀਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਹੈ। ਸੈਲਫ ਡਿਫੈਂਸ ਵਿੱਚ ਪੁਲਿਸ ਨੇ ਹਵਾਈ ਫਾਇਰ ਕੀਤੇ ਹਨ। ਚਾਰ ਪੁਲਿਸ ਮੁਲਾਜ਼ਮਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਜ਼ਖਮੀ ਇਲਾਜ ਲਈ ਲਿਆਂਦਾ ਗਿਆ ਹੈ। 

ਇਹ ਵੀ ਪੜ੍ਹੋ: Panchayat Elections 2024: ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ’ਚ ਪੈ ਰਹੀਆਂ ਹਨ ਵੋਟਾਂ,  ਜਾਣੋ ਕਿੱਥੇ-ਕਿੱਥੇ ਪੈ ਰਹੀਆਂ ਹਨ ਦੁਬਾਰਾ ਵੋਟਾਂ
 

ਜ਼ਖ਼ਮੀ ਪੁਲਿਸ ਕਰਮਚਾਰੀਆਂ ਵਿੱਚ ਸੀਆਈ ਸਟਾਫ ਦਾ ਇੰਚਾਰਜ ਏਐਸਆਈ ਅਤੇ ਹੌਲਦਾਰ ਸ਼ਾਮਿਲ ਹੈ। ਉਧਰ ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਅਤੇ ਉਹਨਾਂ ਦੇ ਸਾਥੀ ਵੀ ਸ਼ਰਲੇ ਲੱਗਣ ਨਾਲ ਜ਼ਖ਼ਮੀ ਹੋਏ ਹਨ ਜਿਨਾਂ ਨੇ ਪੁਲਿਸ ਤੇ ਇਲਜ਼ਾਮ ਲਾਏ।

ਪਿੰਡ ਵਿੱਚ ਸਰਪੰਚ ਦੇ ਅਹੁਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ (Bathinda Panchayat Elections) ਵਿੱਚ ਮੁਕਾਬਲਾ ਹੈ। ਕਾਂਗਰਸੀ ਉਮੀਦਵਾਰ ਨੇ ਪੋਲਿੰਗ ਸਟਾਫ 'ਤੇ ਧਾਂਦਲੀ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਸੈਂਕੜੇ ਪਿੰਡ ਵਾਸੀਆਂ ਨੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਚੋਣ ਵੋਟਿੰਗ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕੀਤੇ ਹਨ।

ਪੋਲਿੰਗ ਸਟਾਫ਼ ਨੂੰ ਬੰਧਕ ਬਣਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਰਾਮਪੁਰਾ ਦੀ ਪੁਲFਸ ਮੌਕੇ ’ਤੇ ਪੁੱਜ ਗਈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਨੇ ਕਿਹਾ ਕਿ ਉਹ ਪੂਰੇ ਮਾਮਲੇ ’ਤੇ ਨਜ਼ਰ ਰੱਖ ਰਹੇ ਹਨ। ਦੂਜੇ ਪਾਸੇ ਪੋਲਿੰਗ ਸਟਾਫ਼ ਨੂੰ ਖਾਲੀ ਕਰਵਾਉਣ ਲਈ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: Punjab Breaking Live Updates: ਪੰਜਾਬ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਦਾ ਭਖਿਆ ਦੰਗਲ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਪਿੰਡ ਬੁਰਜ ਮਾਨਸ਼ਾਹੀਆ ਤੋਂ ਸਰਪੰਚ ਦੇ ਅਹੁਦੇ ਲਈ ਕਾਂਗਰਸੀ ਉਮੀਦਵਾਰ ਹਰਲਾਲ ਸਿੰਘ ਲਾਲੀ ਨੇ ਵੋਟਾਂ ਦੀ ਗਿਣਤੀ ਦੌਰਾਨ ਦੱਸਿਆ ਕਿ ਉਹ 9 ਵੋਟਾਂ ਨਾਲ ਚੋਣ ਜਿੱਤ ਕੇ ਸਰਪੰਚ ਬਣ ਰਹੇ ਹਨ। ਪੋਲਿੰਗ ਸਟਾਫ਼ ਉਸ ਨੂੰ ਜੇਤੂ ਨਹੀਂ ਐਲਾਨ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਪੋਲਿੰਗ ਸਟਾਫ਼ ਜਾਣਬੁੱਝ ਕੇ ਨਤੀਜੇ ਨਹੀਂ ਐਲਾਨ ਰਿਹਾ। ਸਿਆਸੀ ਦਬਾਅ ਹੇਠ ਪੋਲਿੰਗ ਸਟਾਫ਼ 'ਆਪ' ਉਮੀਦਵਾਰ ਦੀ ਜਿੱਤ ਚਾਹੁੰਦਾ ਹੈ। ਇਸ ਬਾਰੇ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪੋਲਿੰਗ ਬੂਥ ਦੀ ਇਮਾਰਤ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ। ਪੋਲਿੰਗ ਸਟਾਫ਼ ਵੱਲੋਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਸੀ।

 

Trending news