Khanna News: ਡੀਐਸਪੀ (ਇਨਵੈਸਟੀਗੇਸ਼ਨ) ਸੁੱਖ ਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ 15 ਅਗਸਤ ਨੂੰ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕੀਤੀ। ਆਈ.ਜੀ ਧਨਪ੍ਰੀਤ ਕੌਰ ਅਤੇ ਐਸਐਸਪੀ ਅਸ਼ਵਨੀ ਗੋਟਿਆਲ ਦੀ ਨਿਗਰਾਨੀ ਹੇਠ ਇੱਕ ਹਫ਼ਤੇ ਦੇ ਅੰਦਰ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਸੀ।
Trending Photos
Khanna News(): ਖੰਨਾ ਦੇ ਸ਼ਿਵਪੁਰੀ ਮੰਦਿਰ 'ਚ 15 ਅਗਸਤ ਤੜਕੇ ਕਰੀਬ ਸਾਢੇ 3 ਵਜੇ ਚੋਰੀ ਅਤੇ ਸ਼ਿਵਲਿੰਗ ਤੋੜਨ ਦੀ ਘਟਨਾ 'ਚ ਕਰੀਬ 4 ਮਹੀਨਿਆਂ ਤੋਂ ਫਰਾਰ ਚੱਲ ਰਹੇ ਦੋਸ਼ੀ ਮੋਹਿਤ ਵਾਸੀ ਉਟਾਬਾਰਾ ਥਾਣਾ ਖਹਿਰ ਜ਼ਿਲਾ ਅਲੀਗੜ੍ਹ (ਯੂ.ਪੀ.) ਨੂੰ ਗ੍ਰਿਫਤਾਰ ਕਰ ਲਿਆ ਗਿਆ। ਖੰਨਾ ਸੀਆਈਏ ਸਟਾਫ਼ ਨੇ ਇਨਪੁੱਟ ਦੇ ਆਧਾਰ ''ਤੇ ਮੁਲਜ਼ਮ ਨੂੰ ਅਲੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ। ਇਹ ਮੁਲਜ਼ਮ ਆਪਣੇ ਹੋਰ ਸਾਥੀ ਨਾਲ ਰੱਸੀ ਦੀ ਮਦਦ ਨਾਲ ਮੰਦਰ ਦੇ ਅੰਦਰ ਦਾਖਲ ਹੋ ਗਿਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ।
ਡੀਐਸਪੀ (ਇਨਵੈਸਟੀਗੇਸ਼ਨ) ਸੁੱਖ ਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ 15 ਅਗਸਤ ਨੂੰ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕੀਤੀ। ਆਈ.ਜੀ ਧਨਪ੍ਰੀਤ ਕੌਰ ਅਤੇ ਐਸਐਸਪੀ ਅਸ਼ਵਨੀ ਗੋਟਿਆਲ ਦੀ ਨਿਗਰਾਨੀ ਹੇਠ ਇੱਕ ਹਫ਼ਤੇ ਦੇ ਅੰਦਰ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਸੀ। ਪੁਲੀਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 3 ਕਿਲੋ 630 ਗ੍ਰਾਮ ਚਾਂਦੀ ਬਰਾਮਦ ਕੀਤੀ ਸੀ। ਮੁਲਜ਼ਮਾਂ ਵਿੱਚੋਂ ਇੱਕ ਮੋਹਿਤ ਫਰਾਰ ਹੋ ਗਿਆ ਸੀ। ਉਸਨੂੰ ਫੜਨ ਲਈ ਜਾਲ ਵਿਛਾਇਆ ਗਿਆ ਸੀ। ਸੀਆਈਏ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ 25 ਦਸੰਬਰ ਨੂੰ ਅਲੀਗੜ੍ਹ ਵਿਖੇ ਛਾਪਾ ਮਾਰ ਕੇ ਉਸਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਦੇ ਸਾਰੇ ਮੁਲਜ਼ਮ ਫੜੇ ਗਏ ਹਨ।
ਇਨ੍ਹਾਂ ਰਾਜਾਂ ਵਿੱਚ 12 ਕੇਸ ਦਰਜ
ਡੀਐਸਪੀ ਰੰਧਾਵਾ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਮੰਦਰਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ। ਮੋਹਿਤ ਦੇ ਖਿਲਾਫ ਦੇਹਰਾਦੂਨ ''ਚ 4, ਦਿੱਲੀ ''ਚ 1, ਸ਼ਿਮਲਾ ''ਚ 1, ਗਾਜ਼ੀਆਬਾਦ ''ਚ 1, ਲਖਨਊ ''ਚ 3, ਕਰਨਾਟਕ ''ਚ 2 ਮਾਮਲੇ ਦਰਜ ਹਨ। ਕੁੱਲ 12 ਮਾਮਲਿਆਂ ਵਿੱਚੋਂ ਜ਼ਿਆਦਾਤਰ ਚੋਰੀ ਦੇ ਹਨ। ਇੱਕ ਮਾਮਲਾ ਅਸਲਾ ਐਕਟ ਦਾ ਹੈ। ਇਹ ਗਿਰੋਹ ਸਿਰਫ਼ ਮੰਦਰਾਂ ਵਿੱਚੋਂ ਚਾਂਦੀ ਹੀ ਚੋਰੀ ਕਰਦਾ ਸੀ ਕਿਉਂਕਿ ਉਨ੍ਹਾਂ ਨੂੰ ਚਾਂਦੀ ਵੇਚਣ ਵਿੱਚ ਬਹੁਤੀ ਮੁਸ਼ਕਲ ਨਹੀਂ ਆਉਂਦੀ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਰੇਸ਼ਮ ਸਿੰਘ ਉਰਫ਼ ਰਿੰਕੂ ਵਾਸੀ ਸਿੰਧੀ ਝਾਲਾ, ਜ਼ਿਲ੍ਹਾ ਊਧਮ ਸਿੰਘ ਨਗਰ, ਉੱਤਰਾਖੰਡ, ਰਵੀ ਕੁਮਾਰ ਵਾਸੀ ਮਹਿੰਦਪੁਰ ਜ਼ਿਲ੍ਹਾ ਰੋਪੜ, ਹਨੀ ਵਾਸੀ ਮਹਿੰਦਪੁਰ ਜ਼ਿਲ੍ਹਾ ਰੋਪੜ ਅਤੇ ਰਾਜੀਵ ਕੁਮਾਰ ਉਰਫ਼ ਸੋਨੀ ਵਾਸੀ ਕੁਮਾਰਪੁਰਮ ਜ਼ਿਲ੍ਹਾ ਲਖਨਊ (ਯੂ.ਪੀ.) ਨੂੰ ਗ੍ਰਿਫ਼ਤਾਰ ਕੀਤਾ ਸੀ।