Punjab Vidhan Sabha: ਇਤਿਹਾਸ 'ਚ ਪਹਿਲੀ ਵਾਰ ਬੱਚੀ ਨੂੰ ਬਣਾਇਆ ਪੰਜਾਬ ਵਿਧਾਨ ਸਭਾ ਦਾ ਸਪੀਕਰ; ਸੰਧਵਾਂ ਨੇ ਕੁਰਸੀ 'ਤੇ ਬਿਠਾਇਆ
Advertisement
Article Detail0/zeephh/zeephh2533758

Punjab Vidhan Sabha: ਇਤਿਹਾਸ 'ਚ ਪਹਿਲੀ ਵਾਰ ਬੱਚੀ ਨੂੰ ਬਣਾਇਆ ਪੰਜਾਬ ਵਿਧਾਨ ਸਭਾ ਦਾ ਸਪੀਕਰ; ਸੰਧਵਾਂ ਨੇ ਕੁਰਸੀ 'ਤੇ ਬਿਠਾਇਆ

Punjab Vidhan Sabha: ਅੱਜ ਯੁਵਾ ਸੱਤਾ ਵੱਲੋਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਸਕੂਲ ਕਾਲਜ ਲੜਕੀਆਂ ਨੂੰ ਪੰਜਾਬ ਵਿਧਾਨ ਸਭਾ ਦਾ ਗਰਲ ਪਾਰਲੀਮੈਂਟ ਨਾਮ ਦਾ ਟੂਰ ਲਗਾਇਆ ਗਿਆ।

Punjab Vidhan Sabha: ਇਤਿਹਾਸ 'ਚ ਪਹਿਲੀ ਵਾਰ ਬੱਚੀ ਨੂੰ ਬਣਾਇਆ ਪੰਜਾਬ ਵਿਧਾਨ ਸਭਾ ਦਾ ਸਪੀਕਰ; ਸੰਧਵਾਂ ਨੇ ਕੁਰਸੀ 'ਤੇ ਬਿਠਾਇਆ

Punjab Vidhan Sabha: ਅੱਜ ਯੁਵਾ ਸੱਤਾ ਵੱਲੋਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਸਕੂਲ ਕਾਲਜ ਲੜਕੀਆਂ ਨੂੰ ਪੰਜਾਬ ਵਿਧਾਨ ਸਭਾ ਦਾ ਗਰਲ ਪਾਰਲੀਮੈਂਟ ਨਾਮ ਦਾ ਟੂਰ ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ।

fallback

ਇਸ ਸਮੇਂ ਬੱਚੀ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਆਪਣੀ ਲਿਖੀ ਕਿਤਾਬ ਸੌਂਪੀ ਅਤੇ ਨਾਲ ਹੀ ਸਪੀਕਰ ਦੀ ਪੇਂਟਿੰਗ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਭਵਿੱਖ ਵਿੱਚ ਕੀ ਬਣਨਾ ਚਾਹੁੰਦੇ ਹਨ, ਇਸ ਸਮੇਂ ਇੱਕ ਲੜਕੀ ਨੇ ਕਿਹਾ ਕਿ ਉਹ ਵੱਡੀ ਹੋ ਕੇ ਲੀਡਰ ਬਣਨਾ ਚਾਹੁੰਦੀ ਹੈ।

fallback

ਇਸ ਤੋਂ ਤੁਰੰਤ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਨੇ ਕਿਹਾ ਕਿ ਤੁਹਾਡੀ ਇੱਛਾ ਹੁਣੇ ਪੂਰੀ ਹੋਵੇਗੀ ਅਤੇ ਇਸ ਤੋਂ ਬਾਅਦ ਸਪੀਕਰ ਲੜਕੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਅੰਦਰ ਲੈ ਗਏ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਲੜਕੀ ਨੂੰ ਵਿਧਾਨ ਸਭਾ ਸਪੀਕਰ ਦੀ ਕੁਰਸੀ ਕੋਲ ਲੈ ਗਏ ਅਤੇ ਲੜਕੀ ਨੂੰ ਆਪਣੀ ਕੁਰਸੀ 'ਤੇ ਬਿਠਾ ਦਿੱਤਾ ਅਤੇ ਇਹ ਵੀ ਕਿਹਾ ਕਿ ਤੁਸੀਂ ਜਿੰਨੀ ਦੇਰ ਚਾਹੋ ਬੈਠ ਸਕਦੇ ਹੋ। 

fallback

ਇਸ ਦੇ ਨਾਲ ਹੀ ਸਪੀਕਰ ਨੇ ਬੱਚੀ ਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਲੋਕ ਕਿਥੇ ਬੈਠੇ ਹਨ ਤੇ ਸਰਕਾਰ ਦੇ ਲੋਕ ਕਿਥੇ ਬੈਠਦੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਕਿਥੇ ਬੈਠਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਦਾ ਕੰਮ ਕਿਸ ਤਰ੍ਹਾਂ ਹੁੰਦਾ ਹੈ।

ਇਹ ਵੀ ਪੜ੍ਹੋ : Punjab Politics: ਸੰਸਦ ਮੈਂਬਰ ਮਲਵਿੰਦਰ ਕੰਗ ਨੇ ਲੋਕ ਸਭਾ ਵਿੱਚ ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਕੀਤੀ ਮੰਗ

 

ਨਾਲ ਹੀ ਕਿਹਾ ਕਿ ਬੱਚਿਆਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਅਤੇ ਉਨ੍ਹਾਂ ਦਾ ਰਾਜਨੀਤੀ ਵਿੱਚ ਰੁਝਾਨ  ਬਣਨਾ ਚਾਹੀਦੀ ਹੈ।  ਇਸ ਨਾਲ ਦੇਸ਼ ਵਿੱਚ ਹੋਰ ਜ਼ਿਆਦਾ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ : Jalandhar Encounter: ਜਲੰਧਰ ਵਿੱਚ ਪੁਲਿਸ ਐਨਕਾਊਂਟਰ, ਪੁਲਿਸ ਅਤੇ ਲਾਰੈਂਸ ਗਰੁੱਪ ਵਿਚਾਲੇ ਚੱਲੀਆਂ ਗੋਲੀਆਂ

Trending news