ਫ਼ਰੀਦਕੋਟ ਵਿਚ ਮਜ਼ਦੂਰ ਜਥੇਬੰਦੀਆਂ ਵੱਲੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦਾ ਵਿਰੋਧ
Advertisement
Article Detail0/zeephh/zeephh2640673

ਫ਼ਰੀਦਕੋਟ ਵਿਚ ਮਜ਼ਦੂਰ ਜਥੇਬੰਦੀਆਂ ਵੱਲੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦਾ ਵਿਰੋਧ

Faridkot News:

ਫ਼ਰੀਦਕੋਟ ਵਿਚ ਮਜ਼ਦੂਰ ਜਥੇਬੰਦੀਆਂ ਵੱਲੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦਾ ਵਿਰੋਧ

Faridkot News(ਨਰੇਸ਼ ਸੇਠੀ): ਫ਼ਰੀਦਕੋਟ ਵਿਚ ਅੱਜ ਚੰਦਭਾਨ ਜਬਰ ਵਿਰੋਧੀ ਬਣੀ ਐਕਸਨ ਕਮੇਟੀ ਵੱਲੋਂ ਆਪਣੇ ਪਹਿਲੇ ਦੇ ਦਿੱਤੇ ਪ੍ਰੋਗਰਾਮ ਤਹਿਤ ਫਰੀਦਕੋਟ ਬੇਸ਼ੱਕ ਐਸਐਸਪੀ ਦਫਤਰ ਦਾ ਘਿਰਾਓ ਨਹੀਂ ਕੀਤਾ ਗਿਆ ਪਰ ਜਥੇਬੰਦੀਆਂ ਵੱਲੋਂ ਇਕ ਜੇਤੂ ਰੈਲੀ ਸਥਾਨਕ ਬਾਸਕਿਟਬਾਲ ਗਰਾਂਊਂਡ ਵਿਚ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬ ਭਰ ਦੇ ਮਜਦੂਰਾਂ ਨੇ ਹਿੱਸਾ ਲਿਆ ਅਤੇ ਪਿੰਡ ਚੰਦ ਭਾਨ ਦੇ ਦਲਿਤ ਮਜਦੂਰ ਪਰਿਵਾਰਾਂ ਖਿਲਾਫ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਗਿਆ।

ਇਸ ਮੌਕੇ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਅਚਾਨਕ ਇਸ ਰੈਲੀ ਵਿਚ ਪਹੁੰਚ ਗਏ ਅਤੇ ਜਿਵੇਂ ਹੀ ਉਹ ਸਟੇਜ ਉੱਤੇ ਪਹੁੰਚੇ ਤਾਂ ਐਕਸ਼ਨ ਕਮੇਟੀ ਦੇ ਆਗੂ ਗੁਰਪਾਲ ਸਿੰਘ ਨੰਗਲ ਵੱਲੋਂ ਮਾਇਕ ਤੋਂ ਸਰਬਜੀਤ ਸਿੰਘ ਖਾਲਸਾ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਗਿਆ ਕਿ ਤੁਸੀਂ ਅੱਜ ਤੱਕ ਇਸ ਮਾਮਲੇ ਵਿਚ ਇਕ ਸ਼ਬਦ ਵੀ ਨਹੀਂ ਬੋਲੇ ਅਤੇ ਨਾਂ ਹੀ ਤੁਸੀਂ ਪੀੜਤ ਪਰਿਵਾਰਾਂ ਦਾ ਹਾਲ ਜਾਨਣ ਲਈ ਪਿੰਡ ਪਹੁੰਚ ਕੀਤੀ ਹੈ, ਇਸ ਲਈ ਐਕਸ਼ਨ ਕਮੇਟੀ ਤੁਹਾਨੂੰ ਇਥੇ ਆਉਣ ਦੀ ਆਗਿਆ ਨਹੀਂ ਦੇ ਸਕਦੀ। 

ਇੰਨਾਂ ਸੁਣਦੇ ਹੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਆਪਣੇ ਸਾਥੀਆਂ ਸਮੇਤ ਉਥੋਂ ਚਲੇ ਗਏ। ਗੱਲਬਾਤ ਕਰਦਿਆਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪਾਰਲੀਮੈਂਟ ਦਾ ਸ਼ੈਸਨ ਚਲਦਾ ਹੋਣ ਕਾਰਨ ਉਹ ਦਿੱਲੀ ਸਨ ਅਤੇ ਇਸੇ ਲਈ ਉਹ ਪਹਿਲਾਂ ਨਹੀਂ ਆ ਸਕੇ ਪਰ ਅੱਜ ਉਹ ਘਟਨਾਂ ਬਾਰੇ ਜਾਣਕਾਰੀ ਲੈਨ ਅਤੇ ਪੀੜਤਾਂ ਦਾ ਹਾਲ ਜਨਣ ਲਈ ਆਏ ਸਨ ਪਰ ਉਹਨਾਂ ਨੇ ਸ਼ਾਮਲ ਹੀ ਨਹੀਂ ਹੋਣ ਦਿੱਤਾ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਹਨਾਂ ਦਾ ਮਾਮਲਾ ਉਹ ਕਿਵੇਂ ਉਠਾਉਣ ਜਦੋਂ ਉਹਨਾਂ ਨੇ ਤਾਂ ਉਸ ਨੂੰ ਆਪਣੇ ਵਿਚ ਸ਼ਾਮਲ ਹੀ ਨਹੀਂ ਹੋਣ ਦਿੱਤਾ।

ਦੱਸਦਈਏ ਕਿ ਫਰੀਦਕੋਟ ਪਿੰਡ ਚੰਦਰਭਾਨ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਦੌਰਾਨ, ਇੱਕ ਸਮੂਹ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚੀ ਪੁਲਿਸ 'ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਪਿੰਡ ਵਾਸੀਆਂ ਨੇ ਪੁਲਿਸ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਵਾਹਨਾਂ ਦੀ ਭੰਨ-ਤੋੜ ਵੀ ਕੀਤੀ। ਇਸ ਹਮਲੇ ਵਿੱਚ ਕੁਝ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Trending news