Moga News: ਮੋਗਾ 'ਚ 3 ਸਮੱਗਲਰ 5 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ
Advertisement
Article Detail0/zeephh/zeephh2156292

Moga News: ਮੋਗਾ 'ਚ 3 ਸਮੱਗਲਰ 5 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ

Moga News: ਪੁਲਿਸ ਨੇ ਸੰਦੀਪ ਸਿੰਘ ਉਰਫ ਭੱਟੀ, ਸੁਖਚੈਨ ਸਿੰਘ ਉਰਫ ਚੈਨਾ ਅਤੇ ਧਰਮਪ੍ਰੀਤ ਸਿੰਘ ਉਰਫ ਧੰਮੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ 5 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਮੁਲਜ਼ਮਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

Moga News: ਮੋਗਾ 'ਚ 3 ਸਮੱਗਲਰ 5 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ

Moga News: ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਵਿਵੇਕ ਸੀਲ ਸੋਨੀ, IPS/ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ ਅਤੇ ਸ੍ਰੀ ਹਰਿੰਦਰ ਸਿੰਘ, P.P.S/ਉਪ ਕਪਤਾਨ ਪੁਲਿਸ (ਡੀ) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋ 03 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾ ਪਾਸੋਂ 05 ਕਿੱਲੋ 500 ਗ੍ਰਾਮ ਤੇ ਕਾਰ HONDA AMAZE ਬਰਾਮਦ ਕੀਤੀ ਗਈ।

ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਦਰਬਾਰਾ ਸਿੰਘ ਵਾਸੀ ਚੜਿੱਕ, ਜਿਲਾ ਮੋਗਾ, ਸੰਦੀਪ ਸਿੰਘ ਉਰਫ ਭੱਟੀ ਪੁੱਤਰ ਲਾਲ ਸਿੰਘ ਵਾਸੀ ਸ਼ਾਹਵਾਲਾ ਰੋਡ ਜੀਰਾ, ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ, ਥਾਣਾ ਸਦਰ ਮੋਗਾ ਅਤੇ  ਧਰਮਪ੍ਰੀਤ ਸਿੰਘ ਉਰਫ ਧੰਮੀ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ, ਜੋ ਮੋਗਾ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।

ਉਹ ਅੱਜ ਵੀ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਮੋਗਾ ਸ਼ਹਿਰ ਵਿੱਚ ਸੰਦੀਪ ਸਿੰਘ ਉਰਫ ਭੱਟੀ ਉਕਤ ਦੇ ਮਕਾਨ ਦੁਸਾਂਝ ਰੋਡ, ਮੋਗਾ ਵਿਖੇ ਹੈਰੋਇਨ ਵੇਚਣ ਲਈ ਆਏ ਹੋਏ ਹਨ। ਜੇਕਰ ਹੁਣੇ ਹੀ ਸੰਦੀਪ ਸਿੰਘ ਉਰਫ ਭੱਟੀ ਦੇ ਉਕਤ ਮਕਾਨ ਪਰ ਰੇਡ ਕੀਤੀ ਜਾਵੇ ਤਾਂ ਇਹ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਆਪ ਦੇ ਕਾਬੂ ਆ ਸਕਦੇ ਹਨ ਅਤੇ ਇਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋ ਸਕਦੀ ਹੈ।

ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਜਾਣਕਾਰੀ ਮਿਲ ਥਾਂ ਤੇ ਰੇਡ ਕੀਤੀ ਤਾਂ ਸੰਦੀਪ ਸਿੰਘ ਉਰਫ ਭੱਟੀ ਦੇ ਮਕਾਨ ਦੁਸਾਂਝ ਰੋਡ, ਮੋਗਾ ਦੇ ਬਾਹਰ ਖੜ੍ਹੀ ਕਾਰ HONDA AMAZE ਵਿੱਚੋ ਸੰਦੀਪ ਸਿੰਘ ਉਰਫ ਭੱਟੀ, ਸੁਖਚੈਨ ਸਿੰਘ ਉਰਫ ਚੈਨਾ ਅਤੇ ਧਰਮਪ੍ਰੀਤ ਸਿੰਘ ਉਰਫ ਧੰਮੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ 5 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਮੁਲਜ਼ਮਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹ ਬਾਰਡਰ ਏਰੀਆ ਤੋ ਹੈਰੋਇਨ ਲਿਆ ਕੇ ਉਹ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਤੇ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

Trending news