Punjab News: ਕਿਰਾਏ ਦੀ ਜ਼ਮੀਨ ਦੀ ਖਸਤਾ ਹਾਲ, ਥਾਣਾ ਸਿਟੀ ਸਾਊਥ ਮੌਤ ਨੂੰ ਦੇ ਰਿਹਾ ਹੈ ਸੱਦਾ
Advertisement
Article Detail0/zeephh/zeephh2364275

Punjab News: ਕਿਰਾਏ ਦੀ ਜ਼ਮੀਨ ਦੀ ਖਸਤਾ ਹਾਲ, ਥਾਣਾ ਸਿਟੀ ਸਾਊਥ ਮੌਤ ਨੂੰ ਦੇ ਰਿਹਾ ਹੈ ਸੱਦਾ

Punjab News: ਅਗਸਤ 2019 ਵਿੱਚ, ਜ਼ੀ ਮੀਡੀਆ ਨੇ ਇਸ ਥਾਣੇ ਬਾਰੇ ਪ੍ਰਮੁੱਖਤਾ ਨਾਲ ਰਿਪੋਰਟ ਕੀਤੀ ਸੀ,  5 ਸਾਲਾਂ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।

 

Punjab News: ਕਿਰਾਏ ਦੀ ਜ਼ਮੀਨ ਦੀ ਖਸਤਾ ਹਾਲ, ਥਾਣਾ ਸਿਟੀ ਸਾਊਥ ਮੌਤ ਨੂੰ ਦੇ ਰਿਹਾ ਹੈ ਸੱਦਾ

Punjab News/ਨਵਦੀਪ ਸਿੰਘ: ਹਾਈਟੈਕ ਥਾਣਿਆਂ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਦੇ ਥਾਣਿਆਂ ਦੀ ਮਾੜੀ ਹਾਲਤ ਹੈ। ਮੋਗਾ ਦੇ ਥਾਣਾ ਸਿਟੀ ਸਾਊਥ ਦੀ ਹਾਲਤ ਰਾਮ ਬਹੁਤ ਮਾੜੀ ਹੈ। ਇਸ ਥਾਣੇ ਵਿੱਚ ਵੱਖ-ਵੱਖ ਕੇਸਾਂ ਲਈ ਦਰਜਨਾਂ ਮੋਟਰਸਾਈਕਲ ਪੁਲਿਸ ਥਾਣੇ ਦੇ ਅੰਦਰ ਤਾਇਨਾਤ ਹਨ ਪਰ ਥਾਣੇ ਦਾ ਏਰੀਆ ਇੰਨਾ ਛੋਟਾ ਹੈ ਕਿ ਦੋ ਵਿਅਕਤੀ ਇਕੱਠੇ ਚੱਲ ਨਹੀਂ ਸਕਦੇ। 

ਜਿਸ ਥਾਣੇ ਵਿੱਚ ਐਸ.ਐਚ.ਓ ਸਾਹਿਬ ਬੈਠਦੇ ਹਨ, ਦੀ ਛੱਤ ਵੀ ਡਿੱਗਣ ਨੂੰ ਤਿਆਰ ਹੈ। ਬਾਕੀ ਕਮਰਿਆਂ ਵਿੱਚ ਵੀ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਥਾਣਾ ਇੱਕ ਪ੍ਰਾਈਵੇਟ ਸਕੂਲ ਦੀ ਜਗ੍ਹਾ ’ਤੇ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: Khanna News: ਨਿੱਜੀ ਬੈਂਕ ਦੇ ਕਰਮਚਾਰੀ ਨੇ ਦਿਖਾਈ ਬਦਮਾਸ਼ੀ! ਮਨੀ ਐਕਸਚੇਂਜਰ 'ਤੇ ਤਲਵਾਰਾਂ ਨਾਲ ਕੀਤਾ ਹਮਲਾ 
 

ਇਸ ਸਬੰਧੀ ਜਦੋਂ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਥਾਣਾ ਸਿਟੀ ਸਾਊਥ ਦੇ ਐਸਐਚਓ ਪ੍ਰਤਾਪ ਸਿੰਘ ਅਤੇ ਸਹਾਇਕ ਥਾਣੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਾਣੇ ਦੀ ਹਾਲਤ ਬਹੁਤ ਮਾੜੀ ਹੈ ਅਤੇ ਕਿਸੇ ਵੀ ਸਮੇਂ ਵੱਡਾ ਨੁਕਸਾਨ ਹੋ ਸਕਦਾ ਹੈ। ਬਰਸਾਤ ਦੇ ਦਿਨਾਂ ਵਿੱਚ ਬਹੁਤੀ ਪ੍ਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ ਅਤੇ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਥਾਣੇ ਦੀ ਬਦਲੀ ਸਬੰਧੀ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਹੈ।

ਇਹ ਵੀ ਪੜ੍ਹੋ: Himachal Pradesh Cloudburst: ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਬੱਦਲ ਫਟਣ ਨਾਲ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ
 

Trending news