Moga Police ਵੱਲੋਂ ਸਾਂਝ-ਦਿਲਾਸਾ ਪਹਿਲਕਦਮੀ ਦੀ ਸ਼ੁਰੂਆਤ, ਪੁਲਿਸ ਸਟੇਸ਼ਨ ਨਾਲ ਜੋੜਿਆ ਓਡੀਆਰ ਪਲੇਟਫਾਰਮ
Advertisement
Article Detail0/zeephh/zeephh1553833

Moga Police ਵੱਲੋਂ ਸਾਂਝ-ਦਿਲਾਸਾ ਪਹਿਲਕਦਮੀ ਦੀ ਸ਼ੁਰੂਆਤ, ਪੁਲਿਸ ਸਟੇਸ਼ਨ ਨਾਲ ਜੋੜਿਆ ਓਡੀਆਰ ਪਲੇਟਫਾਰਮ

ਝਗੜਿਆਂ ਨੂੰ ਸੁਲਝਾਉਣ ਤੋਂ ਲੈ ਕੇ ਆਪਸੀ ਸਮਝੌਤੇ ਤੱਕ ਪਹੁੰਚਣ ਵਿੱਚ ਪਾਰਟੀਆਂ ਦੀ ਮਦਦ ਕਰਨ ਤੱਕ, ਸਾਂਝ-ਦਿਲਾਸਾ ਓਡੀਆਰ ਪਲੇਟਫਾਰਮ 'ਤੇ ਵਿਵਾਦ ਦੇ ਹੱਲ ਲਈ ਧਿਰਾਂ ਦਾ ਮਾਰਗਦਰਸ਼ਨ ਕਰੇਗਾ। 

Moga Police ਵੱਲੋਂ ਸਾਂਝ-ਦਿਲਾਸਾ ਪਹਿਲਕਦਮੀ ਦੀ ਸ਼ੁਰੂਆਤ, ਪੁਲਿਸ ਸਟੇਸ਼ਨ ਨਾਲ ਜੋੜਿਆ ਓਡੀਆਰ ਪਲੇਟਫਾਰਮ

Moga Police News: ਮੋਗਾ ਪੁਲਿਸ ਵੱਲੋਂ ਸਾਂਝ-ਦਿਲਾਸਾ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ ਓਡੀਆਰ ਪਲੇਟਫਾਰਮ ਨੂੰ ਪੁਲਿਸ ਸਟੇਸ਼ਨ ਨਾਲ ਜੋੜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੈਬਸਾਈਟ ਵਿਦੇਸ਼ ਬੈਠੇ ਲੋਕਾਂ ਲਈ ਵੀ ਲਾਹੇਮੰਦ ਸਾਬਿਤ ਹੋਵੇਗੀ।  

ਇਸ ਦੌਰਾਨ ਝਗੜੇ ਵਿੱਚ ਸ਼ਾਮਲ ਧਿਰਾਂ ਨੂੰ ਸਾਂਝ-ਦਿਲਾਸਾ ਕੋਲ ਆਪਣਾ ਕੇਸ ਦਰਜ ਕਰਨ ਲਈ ਸਿਰਫ਼ 100 ਰੁਪਏ ਅਦਾ ਕਰਨੇ ਪੈਣਗੇ। ਦੱਸ ਦਈਏ ਕਿ ਇਹ ਪੰਜਾਬ ਪੁਲਿਸ ਕਮਿਊਨਿਟੀ ਅਫੇਅਰ ਡਿਵੀਜ਼ਨ (ਸੀਏਡੀ) ਦੇ ਸਹਿਯੋਗ ਨਾਲ ਸਮਾਜ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ। 

ਸਾਂਝ-ਦਿਲਾਸਾ ਦੀ ਪਹਿਲ ਦੇ ਤਹਿਤ ਸਮਾਜਿਕ ਸਾਂਝ ਰਾਹੀਂ ਸ਼ਿਕਾਇਤਕਰਤਾਵਾਂ ਨੂੰ ਆਪਸੀ ਸਮਝਦਾਰੀ ਰਾਹੀਂ ਆਪਣੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੌਰਾਨ ਐਸਐਸਪੀ ਮੋਗਾ ਨੇ ਦੱਸਿਆ ਕਿ ਵਿਆਹ ਸਬੰਧੀ ਮਾਮਲਿਆਂ ਤੋਂ ਲੈ ਕੇ ਕਿਰਤ ਸਬੰਧੀ ਵਿਵਾਦਾਂ ਤੱਕ, ਸਾਂਝ-ਦਿਲਾਸਾ ਨੂੰ ਉਹਨਾਂ ਸਾਰੇ ਵਿਵਾਦਾਂ ਦੇ ਹੱਲ ਲਈ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਹੈ ਜਿਹਨਾਂ ਦਾ ਲੋਕਾਂ ਨੂੰ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ।

ਝਗੜਿਆਂ ਨੂੰ ਸੁਲਝਾਉਣ ਤੋਂ ਲੈ ਕੇ ਆਪਸੀ ਸਮਝੌਤੇ ਤੱਕ ਪਹੁੰਚਣ ਵਿੱਚ ਪਾਰਟੀਆਂ ਦੀ ਮਦਦ ਕਰਨ ਤੱਕ, ਸਾਂਝ-ਦਿਲਾਸਾ ਓਡੀਆਰ ਪਲੇਟਫਾਰਮ 'ਤੇ ਵਿਵਾਦ ਦੇ ਹੱਲ ਲਈ ਧਿਰਾਂ ਦਾ ਮਾਰਗਦਰਸ਼ਨ ਕਰੇਗਾ। ਇਸ ਤੋਂ ਇਲਾਵਾ, ਸਾਂਝ-ਦਿਲਾਸਾ 'ਤੇ ਕੀਤੇ ਗਏ ਨਿਪਟਾਰੇ ਦਾ ਫੈਸਲਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਅਦਾਲਤ ਵੱਲੋਂ ਲਾਗੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Union Budget 2023: ਵਿੱਤ ਮੰਤਰੀ ਦੇ ਬਜਟ 'ਚ ਵੱਡਾ ਐਲਾਨ, ਜਾਣੋ ਕੀ ਹੋਇਆ ਸਸਤਾ, ਕੀ ਹੋਇਆ ਮਹਿੰਗਾ?

ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਐਸ.ਐਸ.ਪੀ ਮੋਗਾ ਸ. ਗੁਲਨੀਤ ਸਿੰਘ ਖੁਰਾਣਾ, ਆਈਪੀਐਸ ਨੇ ਕਿਹਾ, “ਸਾਂਝ-ਦਿਲਾਸਾ ਨਾਲ, ਪੰਜਾਬ ਪੁਲਿਸ ਨੇ ਨਾਗਰਿਕਾਂ ਨੂੰ ਸਸ਼ਕਤ ਕਰਕੇ ਪੁਲਿਸ-ਜਨਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਸਾਂਝ-ਦਿਲਾਸਾ ਸ਼ੁਰੂ ਕਰਨ ਵਾਲਾ ਮੋਗਾ ਪਹਿਲਾ ਜ਼ਿਲ੍ਹਾ ਹੋਵੇਗਾ, ਇਸ ਲਈ Moga Police ਇਸ ਸਬੰਧੀ ਸਾਰੇ ਨਾਗਰਿਕਾਂ ਨੂੰ ਜਾਗਰੂਕ ਕਰਨਾ ਯਕੀਨੀ ਬਣਾਏਗੀ। 

- ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ 

ਇਹ ਵੀ ਪੜ੍ਹੋ: Union Budget 2023: ਇਨਕਮ ਟੈਕਸ ਛੋਟ ਸੀਮਾ ਵਧੀ, 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ

(For more news apart from Moga Police, stay tuned to Zee PHH)

 

Trending news